ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਕਾਰਨ ਭਾਰਤੀ ਸ਼ੇਅਰ ਬਾਜ਼ਾਰ ਢਹਿ–ਢੇਰੀ, ਇੱਕ ਘੰਟੇ ਲਈ ਕੀਤਾ ਬੰਦ

ਕੋਰੋਨਾ ਵਾਇਰਸ ਕਾਰਨ ਭਾਰਤੀ ਸ਼ੇਅਰ ਬਾਜ਼ਾਰ ਢਹਿ–ਢੇਰੀ, ਇੱਕ ਘੰਟੇ ਲਈ ਕੀਤਾ ਬੰਦ

ਮਹਾਮਾਰੀ ਐਲਾਨੇ ਜਾਣ ਤੋਂ ਬਾਅਦ ਕੋਰੋਨਾ ਵਾਇਰਸ ਦਾ ਅਸਰ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ’ਚ ਹਾਹਾਕਾਰ ਤੋਂ ਬਾਅਦ ਅੱਜ ਭਾਰਤੀ ਸ਼ੇਅਰ ਬਾਜ਼ਾਰ (ਸੈਂਸੈਕਸ ਤੇ ਨਿਫ਼ਟੀ) ’ਚ ਇੱਕ ਹੋਰ ਵੱਡੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਸੈਂਸੈਕਸ 1564 ਅੰਕਾਂ ਦੀ ਗਿਰਾਵਟ ਨਾਲ 31,214 ਦੇ ਪੱਧਰ ਉੱਤੇ ਖੁੱਲ੍ਹਿਆ ਤੇ ਨਿਫ਼ਟੀ ਲਗਭਗ 755.25 ਅੰਕ ਹੇਠਾਂ ਡਿੱਗ ਕੇ 8,834.90 ਦੇ ਪੱਧਰ ਉੱਤੇ ਖੁੱਲ੍ਹਿਆ।

 

 

ਬਾਜ਼ਾਰ ਖੁੱਲ੍ਹ ਦੇ ਦੇ ਕੁਝ ਮਿੰਟਾਂ ’ਚ ਹੀ ਸੈਂਸੈਕਸ 3090.62 ਅੰਕ ਟੁੱਟ ਗਿਆ। ਨਿਫ਼ਟੀ 966.10 ਅੰਕ ਭਾਵ 10.07% ਟੁੰਟ ਕੇ 8,624.05 ਦੇ ਪੱਧਰ ਉੱਤੇ ਆ ਗਿਆ। ਇਸ ਤੋਂ ਬਾਅਦ ਉਸ ਨੂੰ ਇੱਕ ਘੰਟੇ ਲਈ ਬੰਦ ਕਰ ਦਿੱਤਾ ਗਿਆ।

 

 

ਸ਼ੇਅਰ ਬਾਜ਼ਾਰ ’ਚ ਜੇ 10 ਫ਼ੀ ਸਦੀ ਜਾਂ ਉਸ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਜਾਂਦੀ ਹੈ, ਤਾਂ ਲੋਅਰ ਸਰਕਟ ਲੱਗ ਜਾਂਦਾ ਹੈ ਅਤੇ ਸ਼ੇਅਰ ਦਾ ਕਾਰੋਬਾਰ (ਟ੍ਰੇਡਿੰਗ) ਰੋਕ ਦਿੱਤਾ ਜਾਂਦਾ (ਦਿੱਤੀ ਜਾਂਦੀ) ਹੈ। ਅੱਜ ਸਾਰੇ ਸੈਕਟਰ ਲਾਲ ਨਿਸ਼ਾਨ ਉੱਤੇ ਹੀ ਖੁੱਲ੍ਹੇ।

 

 

ਪ੍ਰੀ–ਓਪਨਿੰਗ ਦੌਰਾਨ ਸੈਂਸੈਕਸ ਸਵੇਰੇ 10:15 ਵਜੇ 1564.01 ਅੰਕ ਭਾਵ 4.77 ਫ਼ੀ ਸਦੀ ਦੀ ਗਿਰਾਵਟ ਨਾਲ 31,214.13 ਦੇ ਪੱਧਰ ਉੱਤੇ ਸੀ।

 

 

ਅਮਰੀਕੀ ਸ਼ੇਅਰ ਬਾਜ਼ਾਰ ਡਾਓ ਜੋਨਸ ’ਚ ਵੀਰਵਾਰ ਨੂੰ ਲਗਾਤਾਰ ਦੂਜੇ ਦਿਨ ਰਿਕਾਰਡ ਗਿਰਾਵਟ ਨਾਲ ਬੰਦ ਹੋਇਆ। ਡਾਓ ਜੋਨਸ ਵੀਰਵਾਰ ਨੂੰ 2352 ਅੰਕਾਂ ਦੀ ਗਿਰਾਵਟ ਨਾਲ ਬੰਦ ਹੋਇਆ।

 

 

ਮਾਹਿਰਾਂ ਮੁਤਾਬਕ ਅਮਰੀਕੀ ਬਾਜ਼ਾਰ ’ਚ ਇਸ ਗਿਰਾਵਟ ਦਾ ਅਸਰ ਸੈਂਸੈਕਸ ਤੇ ਨਿਫ਼ਟੀ ਉੱਤੇ ਪੈ ਰਿਹਾ ਹੈ। ਬੁੱਧਵਾਰ ਦੀ ਰਾਤ ਨੂੰ ਜਦੋਂ ਡਾਓ ਜੋਨਸ ’ਚ 1464 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਸੀ, ਤਦ ਅਗਲੇ ਦਿਨ ਬੁੱਧਵਾਰ ਨੂੰ ਸੈਂਸੈਕਸ ’ਚ 2919 ਅੰਕਾਂ ਦੀ ਇਤਿਹਾਸਕ ਗਿਰਾਵਟ ਨਾਲ ਬੰਦ ਹੋਇਆ ਸੀ।

 

 

ਡਾਓ ਜੋਨਸ ’ਚ ਗਿਰਾਵਟ ਕਾਰਨ ਲੋਅਰ ਸਰਕਟ ਬ੍ਰੇਕਰ ਲਾਗੂ ਕੀਤਾ ਗਿਆ; ਜਿਸ ਕਾਰਨ ਟ੍ਰੇਡਿੰਗ 15 ਮਿੰਟਾਂ ਤੱਕ ਰੋਕਣੀ ਪਈ। ਸ਼ੇਅਰ ਬਾਜ਼ਾਰ ’ਚ ਜੇ 10 ਫ਼ੀ ਸਦੀ ਜਾਂ ਉਸ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਜਾਂਦੀ ਹੈ, ਤਾਂ ਲੋਅਰ ਸਰਕਟ ਲੱਗ ਜਾਂਦਾ ਹੈ ਤੇ ਸ਼ੇਅਰ ਦਾ ਕਾਰੋਬਾਰ ਰੋਕ ਦਿੱਤਾ ਜਾਂਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Share Market plunges due to Corona Virus closed for an hour