ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਸ਼ੇਅਰ ਬਾਜ਼ਾਰ ਧੜਾਮ, ਨਿਵੇਸ਼ਕਾਂ ਦੇ ਡੁੱਬੇ 2.30 ਲੱਖ ਕਰੋੜ ਰੁਪਏ

ਭਾਰਤੀ ਸ਼ੇਅਰ ਬਾਜ਼ਾਰ ਧੜਾਮ, ਨਿਵੇਸ਼ਕਾਂ ਦੇ ਡੁੱਬੇ 2.30 ਲੱਖ ਕਰੋੜ ਰੁਪਏ

ਸਊਦੀ ਅਰਬ ਦੇ ਤੇਲ ਪਲਾਂਟ ’ਤੇ ਹਮਲੇ ਅਤੇ ਕੌਮਾਂਤਰੀ ਬਾਜ਼ਾਰ ਵਿੱਚ ਵਿਕਰੀ ਵਧਣ ਕਾਰਨ ਮੰਗਲਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਦਾ ਰੌਂਅ ਇੱਕ ਵਾਰ ਫਿਰ ਵਿਗੜ ਗਿਆ। ਹਫ਼ਤੇ ਦੇ ਦੂਜੇ ਕਾਰੋਬਾਰੀ ਦਿਨ ਸੈਂਸੈਕਸ 650 ਅੰਕਾਂ ਤੋਂ ਵੱਧ ਹੇਠਾਂ ਚਲਾ ਗਿਆ, ਜਦ ਕਿ ਨਿਫ਼ਟੀ ਵਿੱਚ ਵੀ 150 ਅੰਕਾਂ ਦਾ ਨੁਕਸਾਨ ਹੋਇਆ। ਕਾਰੋਬਾਰ ਦੇ ਅੰਤ ਵਿੱਚ ਸੈਂਸੈਕਸ 642 ਅੰਕ ਡਿੱਗ ਕੇ 36,481 ਦੇ ਪੱਧਰ ਉੱਤੇ ਬੰਦ ਹੋਇਆ। ਉੱਥੇ ਨਿਫ਼ਟੀ ਵਿੱਚ 186 ਅੰਕ ਦੀ ਗਿਰਾਵਟ ਆਈ ਤੇ ਇਹ 10,817 ਦੇ ਪੱਧਰ ਉੱਤੇ ਬੰਦ ਹੋਇਆ।

 

 

ਬਾਜ਼ਾਰ ਵਿੱਚ ਗਿਰਾਵਟ ਨਾਲ ਮੰਗਲਵਾਰ ਨੂੰ ਨਿਵੇਸ਼ਕਾਂ ਨੂੰ 2.30 ਲੱਖ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਦਰਅਸਲ, ਸੋਮਵਾਰ ਨੂੰ ਬੀਐੱਸਈ ਉੱਤੇ ਸੂਚੀਬੱਧ ਕੁੱਲ ਕੰਪਨੀਆਂ ਦਾ ਮਾਰਕਿਟ ਕੈਪ 1,42,08,049.05 ਕਰੋੜ ਰੁਪਏ ਸੀ, ਜੋ ਮੰਗਲਵਾਰ ਨੂੰ 1,39,75,844.03 ਕਰੋੜ ਰੁਪਏ ਹੋ ਗਿਆ। ਇਸ ਤਰ੍ਹਾਂ 2,32,205 ਕਰੋੜ ਰੁਪਏ ਦਾ ਨੁਕਸਾਨ ਹੋਇਆ।

 

 

ਕਾਰੋਬਾਰ ਦੌਰਾਨ ਆਟੋ ਅਤੇ ਬੈਂਕਿੰਗ ਖੇਤਰ ਦੇ ਸ਼ੇਅਰ ਕੁਝ ਪਸਤ ਵਿਖਾਈ ਦਿੱਤੇ। ਆਟੋ ਸੈਕਟਰ ਦੀ ਗੱਲ ਕਰੀਏ, ਤਾਂ ਕਾਰੋਬਾਰ ਦੇ ਅੰਤ ਵਿੱਚ ਹੀਰੋ ਮੋਟੋਕਾਰਪ ਦੇ ਸ਼ੇਅਰ 6.42 ਫ਼ੀ ਸਦੀ ਗਿਰਾਵਟ ਨਾਲ ਬੰਦ ਹੋਏ। ਇਸੇ ਤਰ੍ਹਾਂ ਟਾਟਾ ਮੋਟਰਜ਼ ਤੇ ਮਾਰੂਤੀ ਦੇ ਸ਼ੇਅਰ 4 ਫ਼ੀ ਸਦੀ ਤੋਂ ਵੱਧ ਡਿੱਗ ਪਏ।

 

 

ਬਜਾਜ ਆਟੋ ਤੇ ਮਹਿੰਦਰਾ ਦੇ ਸ਼ੇਅਰ ਵੀ ਲਾਲ ਨਿਸ਼ਾਨ ਉੱਤੇ ਬੰਦ ਹੋਏ। ਉਹੀ ਬੈਂਕਿੰਗ ਖੇਤਰ ਵਿੱਚ ਐਕਸਿਸ ਬੈਂਕ ਦੇ ਸ਼ੇਅਰ 4 ਫ਼ੀ ਸਦੀ ਤੋਂ ਵੱਧ ਹੇਠਾਂ ਚਲੇ ਗਏ; ਜਦ ਕਿ ਐੱਸਬੀਆਈਐੱਨ, ਇੰਡਸਇੰਡ ਬੈਂਕ, ਆਈਸੀਆਈਸੀਆਈ ਬੈਂਕ, ਯੈਸ ਬੈਂਕ ਅਤੇ ਐੱਚਡੀਐੱਫ਼ਸੀ ਦੇ ਸ਼ੇਅਰ ਵੀ 2 ਫ਼ੀ ਸਦੀ ਤੋਂ ਵੱਧ ਗਿਰਾਵਟ ਨਾਲ ਬੰਦ ਹੋਏ।

 

 

ਉੱਧਰ ਟਾਟਾ ਸਟੀਲ, ਐਲਐਂਡ ਟੀ, ਐੱਨਟੀਪੀਸੀ ਤੇ ਵੇਦਾਂਤਾ ਦੇ ਸ਼ੇਅਰਾਂ ਵਿੱਚ ਵੀ ਵੱਡੀ ਗਿਰਾਵਟ ਵੇਖਣ ਨੂੰ ਮਿਲੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian Share Market recedes Rs 230 lakh Crore loss to investors