ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀਆਂ ਲਈ ਆਈਐਮਐਫ ਵੱਲੋਂ ਚੰਗੀ ਖ਼ਬਰ, ਪੜ੍ਹੋ ਕੀ ਹੈ ਮਾਮਲਾ

ਕੌਮਾਂਤਰੀ ਮੁਦਰਾ ਫੰਡ (ਆਈਐਮਐਫ) ਨੇ ਮੌਜੂਦਾ ਫਿਸਕਲ ਸਾਲ ਲਈ ਭਾਰਤ ਦੇ ਜੀ.ਡੀ.ਪੀ. ਵਾਧੇ ਦਾ ਅੰਦਾਜ਼ਾ ਬਰਕਰਾਰ ਰੱਖਿਆ ਹੈ। ਹਾਲਾਂਕਿ ਮਹਿੰਗੇ ਕਰੂਡ ਅਤੇ ਗਲੋਬਲ ਫਾਈਨੈਂਸ `ਚ ਕਮੀ ਕਾਰਨ ਅਗਲੇ ਸਾਲ ਲਈ ਭਾਰਤ ਦੀ ਜੀ.ਡੀ.ਪੀ. ਗਰੋਥ `ਚ ਥੋੜ੍ਹੀ ਕਮੀ ਕੀਤੀ ਹੈ।

 

ਆਈਐਮਐਫ ਮੁਤਾਬਕ ਭਾਰਤ ਦੇ ਵਾਧਾ ਦੇ ਮੋਰਚੇ `ਤੇ ਚੀਨ ਕਾਫੀ ਅੱਗੇ ਹੋਵੇਗਾ ਅਤੇ ਦੁਨੀਆ `ਚ ਸਭ ਤੋਂ ਤੇਜ਼ ਵਾਧੇ ਵਾਲੀ ਅਰਥ ਵਿਵਸਥਾ ਬਣਿਆ ਰਹੇਗਾ। ਆਈ.ਐੱਮ.ਐੱਫ. ਨੇ ਆਪਣੇ ਹਾਲੀਆ ਵਰਲਡ ਇਕਨੋਮਿਕ ਆਊਟਲੁੱਕ `ਚ ਲਿਖਿਆ ਹੈ ਕਿ ਫਿਸਕਲ ਸਾਲ 2018 `ਚ ਭਾਰਤ ਦੀ ਗਰੋਥ 7.3 ਫੀਸਦੀ ਜਦੋਂ ਕਿ ਫਿਸਕਲ ਸਾਲ 2019 `ਚ 7.4 ਫੀਸਦੀ ਰਹਿ ਸਕਦੀ ਹੈ। ਹਾਲਾਂਕਿ ਉਸ ਨੇ ਜਨਵਰੀ ਦੇ ਫੋਰਕਾਸਟ `ਚ 7.5 ਫੀਸਦੀ ਗਰੋਥ ਦਾ ਅੰਦਾਜ਼ਾ ਦਿੱਤਾ ਸੀ।

 

 

 

 

ਈ.ਐੱਮ.ਐੱਫ ਨੇ ਚੀਨ ਦੀ ਜੀ.ਡੀ.ਪੀ. ਗਰੋਥ 2018 `ਚ 6.6 ਫੀਸਦੀ ਅਤੇ 2019 `ਚ 6.2 ਫੀਸਦੀ ਰਹਿਣ ਦਾ ਅੰਦਾਜ਼ਾ ਦਿੱਤਾ ਹੈ। ਇੰਡੀਅਨ ਇਕੋਨਮੀ ਦਾ ਗਰੋਥ ਰੇਟ ਫਿਸਕਲ ਸਾਲ 2018 `ਚ 6.7 ਰਿਹਾ ਸੀ।

 

ਆਈ.ਐੱਮ.ਐੱਫ. ਦੀ ਇੰਡੀਅਨ ਇਕੋਨਮੀ ਗਰੋਥ `ਚ ਤੇਜ਼ੀ ਦੱਸਦੀ ਹੈ ਕਿ ਕਰੰਸੀ ਐਕਸਚੇਂਜ ਨੂੰ ਲੈ ਕੇ ਚੁੱਕੇ ਗਏ ਕਦਮਾਂ ਅਤੇ ਜੀ.ਐੱਸ.ਟੀ. ਦੇ ਚੱਲਦੇ ਬਣੇ ਟ੍ਰਾਂਜਿਟਕੀ ਸ਼ਾਕ ਤੋਂ ਉਬਰ ਰਹੀ ਹੈ। ਇਸ `ਚ ਉਸ ਨੂੰ ਇੰਵੈਸਟਮੈਂਟ `ਚ ਆ ਰਹੀ ਮਜ਼ਬੂਤੀ ਅਤੇ ਠੋਸ ਪ੍ਰਾਈਵੇਟ ਖਪਤ ਤੋਂ ਮਦਦ ਮਿਲ ਰਹੀ ਹੈ। ਕੈਪੀਟਲ ਐਕਸਪੈਂਡੀਚਰ ਜ਼ਿਆਦਾ ਹੋਣ ਦੇ ਬਾਵਜੂਦ ਫਿਸਕਲ ਸਾਲ 2019 `ਚ ਅਪ੍ਰੈਲ ਦੇ ਮੁਕਾਬਲੇ ਇਨਵੈਸਟਮੈਂਟ ਘੱਟ ਰਹਿਣ ਦਾ ਅੰਦਾਜ਼ਾ ਦਿੱਤਾ ਗਿਆ ਹੈ।

 

ਮੀਡੀਅਮ ਟਰਮ `ਚ ਭਾਰਤ ਦੀ ਗਰੋਥ 7.75 ਫੀਸਦੀ `ਤੇ ਠੋਸ ਬਣੇ ਰਹਿਣ ਦਾ ਅੰਦਾਜ਼ਾ ਦਿੱਤਾ ਗਿਆ ਹੈ।

 

ਰਿਪੋਰਟ ਮੁਤਾਬਕ ਇਸ ਬੁਨਿਆਦੀ ਆਰਥਿਕ ਸੁਧਾਰਾਂ ਅਤੇ ਇਕੋਨਮੀ `ਚ ਨੌਜਵਾਨਾਂ ਨੂੰ ਵੱਡੀ ਆਬਾਦੀ ਦੇ ਯੋਗਦਾਨ ਦਾ ਫਾਇਦਾ ਮਿਲੇਗਾ। ਇਕੋਨਮੀ ਰਿਕਵਰੀ ਨੂੰ ਡੈਮੋਸਟਿਕ ਡਿਮਾਂਡ `ਚ ਮਜ਼ਬੂਤੀ ਦਾ ਸਾਹਾਰਾ ਮਿਲ ਰਿਹਾ ਹੈ।

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indias GDP growth will be higher than China