ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦੀ ਵਿਕਾਸ ਦਰ ਅਗਲੇ ਦੋ ਸਾਲਾਂ ’ਚ ਚੀਨ ਨੂੰ ਪਾਵੇਗੀ ਮਾਤ

ਭਾਰਤ ਦੀ ਅਰਥਵਿਵਸਥਾ ਦੀ ਵਾਧਾ ਦਰ ਅਗਲੇ ਦੋ ਸਾਲਾਂ 2019 ਚ 7.5 ਫੀਸਦ ਤੇ 2020 ’ਚ 7.7 ਫੀਸਦ ਰਹਿਣ ਦਾ ਅੰਦਾਜ਼ਾ ਲਗਾਇਆ ਗਿਆ ਹੈ। ਇੰਟਰਨੈਸ਼ਨਲ ਮਾਨਿਟਰੀ ਫ਼ੰਡ (ਆਈਐਮਐਫ਼) ਨੇ ਸੋਮਵਾਰ ਨੂੰ ਇਸ ਗੱਲ ਦਾ ਅੰਦਾਜ਼ਾ ਲਗਾਉਂਦਿਆਂ ਕਿਹਾ ਕਿ ਇਨ੍ਹਾਂ 2 ਸਾਲਾਂ ਦੌਰਾਨ ਚੀਨ ਦੀ ਤੁਲਨਾ ਚ ਭਾਰਤੀ ਅਰਥਵਿਵਸਥਾ ਦੀ ਵਾਧਾ ਦਰ ਇੱਕ ਫੀਸਦ ਅੰਕ ਵੱਧ ਰਹੇਗੀ। ਸਾਲ 2019 ਅਤੇ 2020 ਚ ਚੀਨ ਦੀ ਅਰਥਵਿਵਸਥਾ ਦੀ ਵਾਧਾ ਦਰ 6.2 ਫ਼ੀਸਦੀ ਰਹਿਣ ਦਾ ਅੰਦਾਜ਼ਾ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਆਈਐਮਐਫ਼ ਨੇ ਜਨਵਰੀ ਦੇ ਆਪਣੇ ਵਿਸ਼ਵ ਅਰਥਵਿਵਸਥਾ ਲੇਖ ਚ ਕਿਹਾ ਕਿ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧਦੀ ਮੁੱਖ ਅਰਥਵਿਵਸਥਾ ਬਣਿਆ ਰਹੇਗਾ। ਆਈਐਮੈਫ਼ ਨੈ ਕਿਹਾ ਕਿ ਸਾਲ 2019 ਚ ਭਾਰਤੀ ਅਰਥਵਿਵਸਥਾ ਰਫਤਾਰ ਫੜੇਗੀ। ਇਸਦਾ ਮੁੱਖ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਚ ਕਮੀ ਅਤੇ ਮੁਦਰਾਸਫ਼ੀਤੀ ਦਬਾਅ ਘੱਟਣ ਕਾਰਨ ਫਰਕ ਪਵੇਗਾ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਆਈਐਮਐਫ਼ ਨੇ 2019 ਲਈ ਵਿਸ਼ਵ ਪੱਧਰੀ ਅੰਦਾਜਿਆਂ ਨੂੰ ਘਟਾ ਕੇ 3.5 ਫੀਸਦ ਅਤੇ 2020 ਲਈ 3.6 ਫੀਸਦ ਕਰ ਦਿੱਤਾ ਹੈ। ਦੁਨੀਆ ਦੀ ਵੱਖੋ ਵੱਖਰੀ ਵਿਕਸਿਤ ਅਰਥਵਿਵਸਥਾਵਾਂ ਦੇ ਅੰਦਾਜ਼ੇ ਤੋਂ ਘੱਟ ਵਾਧੇ ਕਾਰਨ ਆਈਐਮਐਫ਼ ਨੇ ਆਪਣਾ ਅੰਦਾਜ਼ਾ ਘਟਾਇਆ ਹੈ।

 

ਰਿਪੋਰਟ ਚ ਕਿਹਾ ਗਿਆ ਹੈ ਕਿ ਚੀਨ ਦੀ ਵਾਧਾ ਦਰ 2017 ਚ 6.9 ਫ਼ੀਸਦ ਰਹੀ ਸੀ ਜਦਕਿ ਉਸੇ ਸਾਲ ਭਾਰਤ ਦੀ ਵਾਧਾ ਦਰ 6.7 ਫੀਸਦ ਦੀ ਦਰ ਨਾਲ ਵਧੀ ਸੀ। ਇਸੇ ਤਰ੍ਹਾਂ ਸਾਲ 2018 ਚ ਚੀਨ ਦੀ ਵਾਧਾ ਦਰ 6.6 ਫ਼ੀਸਦ ਹੈ। ਅਗਲੇ ਦੋ ਸਾਲਾਂ ਚ 2019 ਅਤੇ 2020 ਚ ਚੀਨ ਦੀ ਅਰਥਵਿਵਸਥਾ 6.2 ਫੀ਼ਸਦ ਦੀ ਦਰ ਨਾਲ ਵਧੇਗੀ।

 

ਚੀਨ ਚ ਹੌਲੀ ਗਤੀ ਨਾਲ ਵਧ ਰਹੀ ਵਾਧਾ ਦਰ ਦਾ ਕਾਰਨ ਮੰਦੀ ਆਉਣਾ ਦਸਿਆ ਗਿਆ ਹੈ। ਚੀਨ ਚ ਇਹ ਲਗਭਗ ਤਿੰਨ ਦਹਾਕਿਆਂ ਚ (1990 ਤੋਂ ਬਾਅਦ) ਸਭ ਤੋਂ ਹੌਲੀ ਆਰਥਿਕ ਵਾਧਾ ਦਰ ਹੈ। 1990 ਚ ਚੀਨ ਦੀ ਆਰਥਿਕ ਦਰ 3.9 ਫੀਸਦ ਸੀ।

 

 

 

 

/

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indias growth will be ahead of China in next two years IMF