ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਘਰੇਲੂ ਉਡਾਣਾਂ ਰੱਦ ਹੋਣ ਦੌਰਾਨ ਇੰਡੋਗੋ ਕਰਮਚਾਰੀਆਂ ਦੀ ਨਹੀਂ ਕਟੇਗੀ ਛੁੱਟੀ ਅਤੇ ਤਨਖ਼ਾਹ

ਇੰਡੀਗੋ ਨੇ ਆਪਣੇ ਕਰਮਚਾਰੀਆਂ ਨੂੰ ਸਸਪੈਂਡ ਕੀਤੀ ਘਰੇਲੂ ਉਡਾਣਾਂ ਦੇ ਸਮੇਂ ਦੌਰਾਨ ਤਨਖਾਹ ਅਤੇ ਛੁੱਟੀ ਨਾ ਕੱਟਣ ਦਾ ਭਰੋਸਾ ਦਿੱਤਾ ਹੈ। ਸਰਕਾਰ ਨੇ ਕੋਰੋਨਾ ਵਾਇਰਸ ਦੇ ਵੱਧ ਰਹੇ ਖ਼ਤਰੇ ਦੇ ਮੱਦੇਨਜ਼ਰ ਮੰਗਲਵਾਰ ਅੱਧੀ ਰਾਤ ਤੋਂ 31 ਮਾਰਚ ਤੱਕ ਦੇਸ਼ ਵਿੱਚ ਘਰੇਲੂ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਹੈ।


ਕਰਮਚਾਰੀਆਂ ਨੂੰ ਭੇਜੀ ਗਈ ਇਕ ਈ-ਮੇਲ ਵਿੱਚ ਇੰਡੀਗੋ ਦੇ ਸੀਈਓ ਰੰਜੇ ਦੱਤਾ ਨੇ ਕਿਹਾ ਕਿ ਕੰਪਨੀ ਕੋਲ ਪਹਿਲਾਂ ਹੀ ਅਪ੍ਰੈਲ ਲਈ ਚੰਗੀ ਐਡਵਾਂਸ ਬੁਕਿੰਗ ਸੀ। ਇੰਡੀਗੋ ਘੱਟ ਸਮਰੱਥਾ ਨਾਲ ਮੁੜ ਉਡਾਣ ਭਰਨ ਲਈ ਤਿਆਰ ਹੈ।

 

ਸੀਈਓ ਨੇ ਕਿਹਾ ਕਿ ਜਿਹੜੇ ਕਰਮਚਾਰੀ ਇਸ ਅਸਥਾਈ ਮੁਅੱਤਲ ਅਵਧੀ ਦੌਰਾਨ ਕੰਮ ਨਹੀਂ ਕਰਨਾ ਪੈ ਰਿਹਾ ਹੈ। ਅਸੀਂ ਕਰਮਚਾਰੀ ਦੀ ਤਨਖਾਹ ਵਿੱਚ ਕਟੌਤੀ ਨਹੀਂ ਕਰਾਂਗੇ ਅਤੇ ਨਾ ਹੀ ਉਨ੍ਹਾਂ ਦੀਆਂ ਛੁੱਟੀਆਂ ਵਿੱਚ ਕਟੌਤੀ ਕਰਾਂਗੇ।  ਪੀਟੀਆਈ-ਭਾਸ਼ਾ ਨੇ ਇਸ ਈਮੇਲ ਨੂੰ ਵੇਖਿਆ ਹੈ।

 

ਦੱਤਾ ਨੇ ਕਿਹਾ ਕਿ ਪਿਛਲੇ ਕੁਝ ਦਿਨ ਏਅਰ ਲਾਈਨ ਲਈ ਬਹੁਤ ਚੁਣੌਤੀਪੂਰਨ ਰਹੇ ਹਨ ਅਤੇ "ਨਿਸ਼ਚਤ ਰੂਪ ਤੋਂ ਸਾਡੀ ਆਮਦਨ ਆਉਣ ਵਾਲੇ ਹਫ਼ਤਿਆਂ ਵਿੱਚ ਸਾਡੀ ਲਾਗਤ ਨਾਲੋਂ ਘੱਟ ਹੋਵੇਗੀ। ਅਜਿਹੀ ਸਥਿਤੀ ਵਿੱਚ, ਸਾਨੂੰ ਆਪਣੀ ਨਕਦੀ ਅਤੇ ਪਾਈ ਪਾਈ ਬਚਾਉਣ ਲਈ ਉਪਰਾਲੇ ਕਰਨੇ ਪੈਣਗੇ। ਉਸ ਨੇ ਇਹ ਵੀ ਕਿਹਾ ਕਿ ਇਸ ਅਸਥਾਈ ਮੁਅੱਤਲ ਅਵਧੀ ਦੇ ਦੌਰਾਨ, ਕੰਪਨੀ ਆਪਣੀ ਬਚਤ ਦੀ ਪੂੰਜੀ ਦੀ ਵਰਤੋਂ ਕਰਮਚਾਰੀਆਂ ਦੀਆਂ ਤਨਖਾਹਾਂ ਆਦਿ ਅਦਾ ਕਰਨ ਲਈ ਕਰੇਗੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indigo big relief to its employees holiday and salary will not be cut while domestic flights are suspended due to corona virus