ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਛੋਟੀ ਬਚਤ ਉਤੇ ਘਟ ਸਕਦੀ ਹੈ ਵਿਆਜ਼ ਦਰ

ਛੋਟੀ ਬਚਤ ਉਤੇ ਘਟ ਸਕਦੀ ਹੈ ਵਿਆਜ਼ ਦਰ

ਰਿਜਰਵ ਬੈਂਕ ਵੱਲੋਂ ਪਿਛਲੇ ਕੁਝ ਸਮੇਂ ਵਿਚ ਵਿਆਜ ਦਰਾਂ ਵਿਚ ਕਟੌਤੀ ਦੇ ਬਾਅਦ ਬੈਂਕਾਂ ਨੇ ਕਰਜ਼ੇ ਸਸਤੇ ਕਰਕੇ ਖਪਤਕਾਰਾਂ ਨੂੰ ਰਾਹਤ ਦਿੱਤੀ ਹੈ। ਪ੍ਰੰਤੂ ਕਰਜਾ ਅਤੇ ਜਮ੍ਹਾਂ ਉਤੇ ਸੰਤੁਲਨ ਨੂੰ ਦੇਖਦੇ ਹੋਏ ਸਰਕਾਰ ਛੇਤੀ ਛੋਟੀ ਬਚਟ ਯੋਜਨਾਵਾਂ ਉਤੇ ਵਿਆਜ ਦਰਾਂ ਘਟਾ ਸਕਦੀ ਹੈ। ਸੂਤਰਾਂ ਮੁਤਾਬਕ 30 ਜੂਨ ਤੋਂ ਪਹਿਲਾਂ ਇਸ ਉਤੇ ਫੈਸਲਾ ਲਿਆ ਜਾ ਸਕਦਾ ਹੈ।

 

ਸੂਤਰਾਂ ਮੁਤਾਬਕ ਛੋਟੀ ਬਚਤ ਯੋਜਨਾਵਾਂ ਉਤੇ ਵਿਆਜ ਦਰਾਂ ਵਿਚ 0.30 ਫੀਸਦੀ ਤੋਂ 0.50 ਫੀਸਦੀ ਤੱਕ ਦੀ ਕਟੌਤੀ ਕੀਤੀ ਜਾ ਸਕਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਨਿਵੇਸ਼ ਨੂੰ ਜ਼ਿਆਦਾ ਤੋਂ ਜ਼ਿਆਦਾ ਉਤਸਾਹਨ ਦੇਣ ਲਈ ਪੂੰਜੀ ਲਾਗਤ ਘਟਾਉਣ ਉਮੇ ਹਮੇਸ਼ਾ ਜੋਰ ਦਿੰਦੀ ਰਹੀ ਹੈ।  ਸਰਕਾਰੀ ਨੀਤੀ ਦੇ ਤਹਿਤ ਹੁਣ ਵਿਆਜ ਦਰਾਂ ਵਿਚ ਕਟੌਤੀ ਦਾ ਲਾਭ ਸਾਰਿਆਂ ਨੂੰ ਪਹੁੰਚਾਉਣ ਲਈ ਛੋਟੀ ਬਚਤ ਯੋਜਨਾਵਾਂ ਦੀਆਂ ਦਰਾਂ ਵਿਚ ਕਟੌਤੀ ਹੋ ਸਕਦੀ ਹੈ।

 

ਰਿਜਰਵ ਬੈਂਕ ਗਵਰਨਰ ਨੇ ਦਿੱਤੇ ਸੰਕੇਤ : ਜੂਨ ਵਿਚ ਰਿਜਰਵ ਬੈਂਕ ਦੀ ਮੌਦ੍ਰਿਕ ਨੀਤੀ ਕਮੇਟੀ (ਐਮਪੀਸੀ) ਦੀ ਮੀਟਿੰਗ ਵਿਚ ਚਰਚਾ ਦੌਰਾਨ ਰਿਜਰਵ ਬੈਂਕ ਗਵਰਨਰ ਸ਼ਕਤੀ ਕਾਂਤ ਦਾਸ ਨੇ ਇਸ ਗੱਲ ਦਾ ਸੰਕੇਤ ਦਿੱਤਾ ਸੀ ਕਿ ਛੋਟੀ ਬਚਤ ਯੋਜਨਾਵਾਂ ਉਤੇ ਵਿਆਜ ਦਰਾਂ ਤੈਅ ਫਾਰਮੂਲੇ ਦੀ ਤੁਲਨਾ ਵਿਚ ਜ਼ਿਆਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:interest on Small saving scheme may cut soon