ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਈਫ਼ੋਨ ਬਣਾਉਣ ਵਾਲੀ ਕੰਪਨੀ ਐੱਪਲ ਨੇ ਰਚਿਆ ਇਤਿਹਾਸ

ਆਈਫ਼ੋਨ ਮੋਬਾਈਲ ਬਣਾਉਣ ਵਾਲੀ ਮਸ਼ਹੂਰ ਕੰਪਨੀ ਐੱਪਲ ਵੀਰਵਾਰ ਨੂੰ ਦੁਨੀਆ ਚ ਇੱਕ ਲੱਖ ਕਰੋੜ ਰੁਪਏ ਦੀ ਪੂੰਜੀ ਵਾਲੀ ਪਹਿਲੀ ਕੰਪਨੀ ਬਣ ਗਈ। ਕੰਪਨੀ ਦੇ ਸ਼ੇਅਰ 2.8 ਫੀਸਦੀ ਵੱਧਣ ਨਾਲ ਇਹ ਇਤਿਹਾਸ ਰਚਿਆ ਗਿਆ।


ਐੱਪਲ ਨੇ ਮੰਗਲਵਾਰ ਨੂੰ ਤਿਮਾਹੀ ਨਤੀਜੇ ਐਲਾਨ ਕੀਤੇ ਸਨ ਜਿਸ ਵਿਚ ਉਸਦੇ ਸ਼ੇਅਰਾਂ ਚ 9 ਫੀਸਦੀ ਦਾ ਵਾਧਾ ਹੋਇਆ। 

 

ਦੱਸਣਯੋਗ ਹੈ ਕਿ ਸਟੀਵ ਜਾਬਸ ਨੇ 1976 ਚ ਆਪਣੇ ਗੈਰਜ ਵਿਚ ਦੋ ਹੋਰਨਾਂ ਸਾਥੀਆਂ ਨਾਲ ਐੱਪਲ ਕੰਪਨੀ ਦਾ ਨੀਂਹ ਪੱਥਰ ਰੱਖਿਆ ਸੀ ਤੇ ਹੁਣ ਉਸਦੀ ਸਾਲਾਨਾ ਆਮਦਨ 89 ਦੇਸ਼ਾਂ ਦੀ ਜੀਡੀਪੀ ਤੋਂ ਵੀ ਜਿ਼ਆਦਾ ਹੈ। 

 

ਕੰਪਿਊਟਰ ਤੋਂ ਬਾਅਦ ਐੱਪਲ ਨੇ 2007 ਚ ਆਈਫ਼ੋਨ ਲਾਂਚ ਕੀਤਾ ਤੇ 2011 ਤੱਕ ਉਹ ਅਮਰੀਕਾ ਦੀ ਸਭ ਤੋਂ ਵੱਡੀ ਕੰਪਨੀ ਬਣ ਗਈ। ਸਾਲ 1980 ਮਗਰੋਂ ਐੱਪਲ ਦੇ ਸ਼ੇਅਰ 50000 ਗੁਣਾ ਵੱਧ ਚੁੱਕੇ ਹਨ। ਜਾਬਸ ਦੀ 2011 ਚ ਕੈਂਸਰ ਕਾਰਨ ਮੌਤ ਹੋ ਗਈ ਸੀ ਤੇ ਉਨ੍ਹਾਂ ਮਗਰੋਂ ਟਿਮ ਕੁੱਕ ਸੀਈਓ ਦਾ ਅਹੁਦਾ ਸੰਭਾਲ ਰਹੇ ਹਨ। ਉਨ੍ਹਾਂ ਦੀ ਅਗਵਾਈ ਚ ਕੰਪਨੀ ਦਾ ਮੁਨਾਫਾ ਦੁੱਗਣਾ ਹੋ ਗਿਆ ਹੈ। 

 

ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ   

 

 


ਆਈਫ਼ੋਨ ਬਣਾਉਣ ਵਾਲੀ ਕੰਪਨੀ ਐੱਪਲ ਨੇ ਰਚਿਆ ਇਤਿਹਾਸ
ਐੱਪਲ ਦੀ ਤਾਜ਼ਾ ਆਮਦਨ ਸੁਣ ਦੇ ਹੋ ਜਾਓਗੇ ਹੈਰਾਨ 
ਐੱਪਲ ਦੀ ਸਲਾਨਾ ਆਮਦਨ ਨੇ ਪਾਰ ਕੀਤੀ 89 ਦੇਸ਼ਾਂ ਦੀ ਜੀਡੀਪੀ
ਬਣੀ ਇੱਕ ਲੱਖ ਕਰੋੜ ਪੂੰਜੀ ਵਾਲੀ ਪਹਿਲੀ ਕੰਪਨੀ
ਕੰਪਨੀ ਦੇ ਸ਼ੇਅਰ 2.8 ਫੀਸਦੀ ਵੱਧਣ ਨਾਲ ਇਹ ਇਤਿਹਾਸ ਰਚਿਆ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IPhone creator Apple creates history mobile company