ਕੇਰਲ ਆਪਣੇ ਕਲਚਰ ਲਈ ਦੇਸ਼ ਭਰ ਵਿਚ ਮਸ਼ਹੂਰ ਹੈ। ਜੇਕਰ ਤੁਸੀਂ ਵੀ ਕੇਰਲਾ ਘੁੰਮਣਾ ਚਾਹੁੰਦੇ ਹੋ ਤਾਂ ਆਈਆਰਸੀਟੀਸੀ (IRCTC) ਦਾ ਟੂਰ ਪੈਕੇਜ ਤੁਹਾਡੇ ਲਈ ਚੰਗਾ ਵਿਕਲਪ ਹੋ ਸਕਦਾ ਹੈ। ਆਈਆਰਸੀਟੀਸੀ 11,380 ਰੁਪਏ ਵਿਚ ਕੇਰਲ ਦਾ ਟੂਰ ਪੈਕੇਜ ਦੇ ਰਿਹਾ ਹੈ। ਇਸ ਟੂਰ ਪੈਕੇਜ ਦੇ ਤਹਿਤ ਟ੍ਰਿਪਲ ਓਕੋਪੈਂਸੀ ਦੇ ਤਹਿਤ ਥਰਡ ਏਸੀ ਕਲਾਸ ਦਾ ਟਿਕਟ ਆਉਣ–ਜਾਣ ਲਈ ਦੇ ਰਿਹਾ ਹੈ।
ਟੂਰ ਪੈਕੇਜ
ਇਹ ਟੂਰ ਪੈਕੇਜ ਪੰਜ ਰਾਤ ਅਤੇ ਛੇ ਦਿਨ ਦਾ ਹੈ। ਟੂਰ ਪੈਕੇਜ ਦੇ ਤਹਿਤ ਕੋਚੀਨ, ਮੁਨਾਰ ਅਤੇ ਏਲੀਪੇ ਘੁੰਮਾਇਆ ਜਾਵੇਗਾ। ਇਹ ਟੂਰ ਪੈਕੇਜ ਹਰ ਮੰਗਲਵਾਰ ਨੂੰ ਸ਼ੁਰੂ ਹੁੰਦਾ ਹੈ। ਇਸ ਟੂਰ ਪੈਕੇਜ ਵਿਚ ਸਵੇਰੇ ਦਾ ਨਾਸ਼ਤਾ, ਰੇਲ ਗੱਡੀ ਦੀ ਟਿਕਟ ਅਤੇ ਹੋਟਲ ਦਾ ਖਰਚ ਸ਼ਾਮਲ ਹੈ। ਇਸ ਪੈਕੇਜ ਲਈ ਸਬਰੀ ਐਕਸਪ੍ਰੈਸ ਰੇਲ ਗੱਡੀ ਸਵੇਰੇ 11.40 ਉਤੇ ਸਿਕੰਦਰਾਬਾਦ ਰੇਲਵੇ ਸ਼ਟੇਸ਼ਨ ਤੋਂ ਚਲੇਗੀ।
ਇਹ ਨਹੀਂ ਹੈ ਸ਼ਾਮਲ
ਟੂਰ ਪੈਕੇਜ ਤਹਿਤ ਕੋਚੀਨ, ਮੁਨਾਰ ਅਤੇ ਏਲੀਪੇ ਵਿਚ ਇਕ–ਇਕ ਰਾਤ ਦਾ ਠਹਿਰਣਾ ਸ਼ਾਮਲ ਹੈ। ਇਸ ਟੂਰ ਪੈਕੇਜ ਵਿਚ ਲੰਚ, ਰਾਤ ਦਾ ਖਾਣਾ ਆਦਿ ਸ਼ਾਮਲ ਨਹੀਂ ਹੈ।