ਇੰਡੀਅਨ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ (ਆਈਆਰਸੀਟੀਸੀ) ਦੇ ਆਈਪੀਓ ਨੇ 112 ਗੁਣਾ ਜ਼ਿਆਦਾ ਗਾਹਕ ਬਣਨ ਤੋਂ ਬਾਅਦ ਇਸ ਦੀ ਸੂਚੀ ਕੀਮਤ ਚ ਮਹੱਤਵਪੂਰਨ ਵਾਧਾ ਹੋਇਆ ਹੈ। ਪਹਿਲੇ ਦਿਨ ਹੀ ਆਈਆਰਸੀਟੀਸੀ ਦੇ ਸ਼ੇਅਰ ਸਟਾਕ ਮਾਰਕੀਟ ਵਿੱਚ ਦੁੱਗਣੀ ਕੀਮਤ ਤੇ ਸੂਚੀਬੱਧ ਹੋਏ। ਕੰਪਨੀ ਦਾ ਸਟਾਕ ਹੁਣ ਬੰਬੇ ਸਟਾਕ ਐਕਸਚੇਂਜ (ਬੀਐਸਈ) ਅਤੇ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਵਿੱਚ ਸੂਚੀਬੱਧ ਹੋ ਗਿਆ ਹੈ।
ਇਹ ਸ਼ੇਅਰ 320 ਰੁਪਏ ਦੇ ਜਾਰੀ ਕੀਮਤ ਦੇ ਮੁਕਾਬਲੇ ਬੀਐਸਸੀ ’ਤੇ 101.25 ਫੀਸਦ ਪ੍ਰੀਮੀਅਮ ਨਾਲ ਬੀਐਸਈ ’ਤੇ 644 ਰੁਪਏ ’ਤੇ ਸੂਚੀਬੱਧ ਹੋਇਆ ਅਤੇ ਨਿਫਟੀ 'ਤੇ 651 ਰੁਪਏ ਤੇ ਸੂਚੀਬੱਧ ਹੋਇਆ।
ਦੱਸ ਦੇਈਏ ਕਿ ਸਟਾਕ ਮਾਰਕਿਟ ਚ ਕਿਸੇ ਸਰਕਾਰੀ ਕੰਪਨੀ ਦੀ ਇਹ ਸਭ ਤੋਂ ਸਫਲ ਸੂਚੀਬੁੱਧ ਹੈ।
ਬਾਜ਼ਾਰ ਵਿਚ ਸੂਚੀਬੱਧ ਹੋਣ ਤੋਂ ਬਾਅਦ ਕੰਪਨੀ ਦਾ ਮਾਰਕੀਟ ਪੂੰਜੀਕਰਣ (ਐਮ ਕੈਪ) 10,736 ਕਰੋੜ ਰੁਪਏ 'ਤੇ ਆ ਗਿਆ ਹੈ। ਸਵੇਰੇ 10.30 ਵਜੇ ਕੰਪਨੀ ਦਾ ਸ਼ੇਅਰ 40 ਅੰਕਾਂ ਮਤਲਬ 6.21% ਦੀ ਤੇਜ਼ੀ ਦੇ ਨਾਲ 683.25 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। ਉਥੇ ਹੀ ਨੈਸ਼ਨਲ ਸਟਾਕ ਐਕਸਚੇਂਜ 'ਤੇ ਕੰਪਨੀ ਦਾ ਸ਼ੇਅਰ 691.25 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ।
ਇਕ ਲਾਟ 40 ਇਕਵਿਟੀ ਸ਼ੇਅਰਾਂ ਦਾ ਸੀ। ਘੱਟੋ ਘੱਟ ਬੋਲੀ 40 ਇਕਵਿਟੀ ਸ਼ੇਅਰਾਂ ਲਈ ਸੀ। ਰਿਟੇਲ ਨਿਵੇਸ਼ਕ ਵੱਧ ਤੋਂ ਵੱਧ 16 ਲਾਟ ਖਰੀਦ ਸਕਦੇ ਹਨ। ਕੰਪਨੀ ਨੇ 315 ਤੋਂ 320 ਰੁਪਏ ਦਾ ਕੀਮਤ-ਬੈਂਡ ਤੈਅ ਕੀਤਾ ਸੀ ਅਤੇ ਖੁਦਰਾ ਸ਼੍ਰੇਣੀ ਦੇ ਨਿਵੇਸ਼ਕਾਂ ਅਤੇ ਯੋਗ ਕਰਮਚਾਰੀਆਂ ਲਈ ਅਧਾਰਤ ਕੀਮਤ 'ਤੇ 10 ਰੁਪਏ ਪ੍ਰਤੀ ਸ਼ੇਅਰ ਦੀ ਛੋਟ ਦੀ ਪੇਸ਼ਕਸ਼ ਕੀਤੀ ਸੀ ਯਾਨੀ ਕਿ ਛੋਟ ਤੋਂ ਬਾਅਦ ਆਈਆਰਸੀਟੀਸੀ ਆਈਪੀਓ ਦੀ ਕੀਮਤ 305 ਤੋਂ 310 ਰੁਪਏ ਸੀ। ਲੋਕਾਂ ਨੂੰ 40 ਸ਼ੇਅਰਾਂ ਦਾ ਇਕ ਲਾਟ ਖਰੀਦਣ ਲਈ 12,200 ਰੁਪਏ ਖਰਚ ਕਰਨੇ ਪਏ।