ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੀਮਾ ਕਲੇਮ ’ਚ ਦੇਰੀ ਨਹੀਂ ਕਰ ਸਕਦੀਆਂ ਕੰਪਨੀਆਂ, ਬਦਲੇ ਨਿਯਮ

ਜੀਵਨ, ਸਿਹਤ ਅਤੇ ਸਾਧਾਰਨ ਬੀਮਾ ਯੋਜਨਾਵਾਂ ਨੂੰ ਪਾਰਦਰਸ਼ੀ ਬਣਾਉਣ ਲਈ ਬੀਮਾ ਕੰਟਰੋਲਰ ਇਰਡਾ ਨੇ ਕਲੇਮ ਦੇ ਨਿਪਟਾਰੇ ਨੂੰ ਲੈ ਕੇ ਮਹੱਤਪੂਰਨ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਵਿਚ ਕੰਪਨੀਆਂ ਨੂੰ ਕਿਹਾ ਗਿਆ ਹੈ ਕਿ ਉਹ ਕਿਸੇ ਵੀ ਬੀਮਾ ਦੇ ਕਲੇਮ ਨੂੰ ਸਮਾਂਬੱਧ ਢੰਗ ਨਾਲ ਨਿਪਟਾਉਣ ਅਤੇ ਇਸ ਦੇ ਸਟੇਟਸ ਬਾਰੇ ਚ ਲਗਾਤਾਰ ਖਪਤਕਾਰਾਂ ਨੂੰ ਜਾਣਕਾਰੀ ਮੁਹੱਈਆਂ ਕਰਵਾਈ ਜਾਵੇ।

 

ਬੀਮਾ ਕੰਪਨੀਆਂ ਨੂੰ 1 ਜੁਲਾਈ ਤੋਂ ਪਾਲਸੀਧਾਰਕ ਨੂੰ ਉਸਦੇ ਦਾਅਵੇ ਦੇ ਨਿਪਟਾਰੇ ਦੀ ਸਥਿਤੀ ਬਾਰੇ ਜਾਣਕਾਰੀ ਦੇਣੀ ਹੋਵੇਗੀ। ਇਸ ਤੋਂ ਇਲਾਵਾ ਬੀਮਾ ਛੁੱਟ ਜਾਣ ਦੀ ਵੀ ਜਾਣਕਾਰੀ ਸਾਂਝੀ ਕਰਨੀ ਹੋਵੇਗੀ। ਇਸ ਨਾਲ ਕੰਪਨੀਆਂ ਨੂੰ ਸਮੇਂ ਤੇ ਦਾਅਵੇ ਨੂੰ ਨਿਪਟਾਉਣ ਦਾ ਦਬਾਅ ਵਧੇਗਾ।

 

ਇਰਡਾ ਨੇ ਕਿਹਾ ਹੈ ਕਿ ਬੀਮਾ ਕੰਪਨੀਆਂ ਪੜ੍ਹਨ ਚ ਆਸਾਨ ਅਤੇ ਸਮਝਣਯੋਗ ਭਾਸ਼ਾ ਦੀ ਵਰਤੋਂ ਕਰਨ ਤੇ ਸੂਚਨਾ ਖੇਤਰੀ ਜਾਂ ਸਥਾਨਕ ਭਾਸ਼ਾਵਾਂ ਚ ਦਿੱਤੀ ਜਾਵੇ। ਵਧੇਰੇ ਕੰਪਨੀਆਂ ਇੰਗਲੀਸ਼ ਜਾਂ ਹਿੰਦੀ ਦੀਆਂ ਬੇਹੱਦ ਮੁਸ਼ਕਲ ਟੈਕਨੀਕਲ ਭਾਸ਼ਾਂ ਦੀਆਂ ਵਰਤੋਂ ਕਰਦੀਆਂ ਹਨ ਜਿਨ੍ਹਾਂ ਨੂੰ ਸਮਝ ਪਾਉਣਾ ਆਸਾਨ ਨਹੀਂ ਹੁੰਦਾ। ਇਸ ਲਈ ਬੀਮਾ ਕੰਪਨੀਆਂ ਹੁਣ ਜੀਵਨ, ਸਾਧਾਰਨ ਤੇ ਸਿਹਤ ਬੀਮਾ ਕਰਨ ਵਾਲੀਆਂ ਕੰਪਨੀਆਂ ਪਾਲਸੀ ਜਾਰੀ ਹੋਣ ਅਤੇ ਬੀਮਾ ਭੁੱਗਤਾਨ ਬਾਰੇ ਚ ਪੱਤਰ, ਈਮੇਲ, ਐਸਐਮਐਸ ਜਾਂ ਹੋਰਨਾਂ ਮਨਜ਼ੂਰੀ ਪ੍ਰਾਪਤ ਡਿਜੀਟਲ ਢੰਗ ਨਾਲ ਗਾਹਕਾਂ ਨੂੰ ਸੁਚੇਤ ਕਰੇਗੀ। ਇਸ ਤੋਂ ਇਲਾਵਾ ਕਿਸੇ ਕਿਸਮ ਦੀ ਧੋਖੇਬਾਜ਼ੀ ਤੋਂ ਸੁਚੇਤ ਕਰਨ ਲਈ ਵੀ ਜਾਗਰੂਕਤਾ ਸੰਦੇਸ਼ ਭੇਜਣੇ ਹੋਣਗੇ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:IRDA changed insurance claim rules for companies big relief to claimer