ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੈਨ ਨੂੰ ਆਧਾਰ ਨਾਲ ਜੋੜਨਾ ਲਾਜ਼ਮੀ: ਇਨਕਮ ਟੈਕਸ ਵਿਭਾਗ

ਇਨਕਮ ਟੈਕਸ ਵਿਭਾਗ ਨੇ ਕਿਹਾ ਹੈ ਕਿ 31 ਦਸੰਬਰ ਤੱਕ ਆਧਾਰ ਨੂੰ ਪੈਨ ਨਾਲ ਜੋੜਨਾ ਸਾਰਿਆਂ ਲਈ ਲਾਜ਼ਮੀ ਹੋ ਜਾਵੇਗਾ। ਵਿਭਾਗ ਨੇ ਐਤਵਾਰ ਨੂੰ ਇਕ ਜਨਤਕ ਸੰਦੇਸ਼ ਇਸ ਦੀ ਘੋਸ਼ਣਾ ਕੀਤੀ।

 

ਆਖਰੀ ਤਰੀਕ ਦੀ ਸਮਾਪਤੀ ਤੋਂ ਪਹਿਲਾਂ ਜਾਰੀ ਇਕ ਸੰਦੇਸ਼ ਚ ਕਿਹਾ ਗਿਆ, ਸਪਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਕੱਲ ਨੂੰ ਬਿਹਤਰ ਬਣਾਉਣ ਲਈ ਅਤੇ ਬਿਨਾਂ ਰੁਕਾਵਟ ਦੇ ਆਮਦਨ ਕਰ ਸੇਵਾਵਾਂ ਦਾ ਲਾਭ ਲੈਣ ਲਈ ਪੈਨ ਨੂੰ ਆਧਾਰ ਨਾਲ ਜੋੜ ਲਿਆ ਜਾਵੇ। ਇਸ ਤੋਂ ਪਹਿਲਾਂ ਅੰਤਮ ਤਾਰੀਖ 30 ਸਤੰਬਰ ਸੀ, ਜਿਸ ਨੂੰ ਸਿੱਧੇ ਟੈਕਸ ਬੋਰਡ (ਸੀਬੀਡੀਟੀ) ਦੁਆਰਾ ਵਧਾ ਕੇ 31 ਦਸੰਬਰ ਤੱਕ ਕਰ ਦਿੱਤਾ ਗਿਆ ਸੀ।

 

ਸੁਪਰੀਮ ਕੋਰਟ ਨੇ ਪਿਛਲੇ ਸਾਲ ਸਤੰਬਰ ਕੇਂਦਰ ਸਰਕਾਰ ਦੀ ਆਧਾਰ ਸਕੀਮ ਨੂੰ ਸਹੀ ਠਹਿਰਾਉਂਦਿਆਂ ਕਿਹਾ ਸੀ ਕਿ ਆਮਦਨ ਟੈਕਸ ਰਿਟਰਨ ਭਰਨ ਅਤੇ ਸਥਾਈ ਖਾਤਾ ਨੰਬਰ (ਪੈਨ) ਦੀ ਅਲਾਟਮੈਂਟ ਲਈ ਬਾਇਓਮੀਟ੍ਰਿਕ ਆਈਡੀ ਲਾਜ਼ਮੀ ਹੋਵੇਗੀ।

 

ਇਨਕਮ ਟੈਕਸ ਐਕਟ ਦੀ ਧਾਰਾ 139AA (2) ਦੇ ਅਨੁਸਾਰ 1 ਜੁਲਾਈ 2017 ਤਕ ਪੈਨ ਰੱਖਣ ਵਾਲੇ ਸਾਰੇ ਲੋਕ ਆਧਾਰ ਪ੍ਰਾਪਤ ਕਰਨ ਦੇ ਹੱਕਦਾਰ ਹਨ ਤੇ ਉਨ੍ਹਾਂ ਨੂੰ ਆਪਣਾ ਆਧਾਰ ਨੰਬਰ ਟੈਕਸ ਅਧਿਕਾਰੀਆਂ ਨੂੰ ਦੱਸਣਾ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:It is necessary to link PAN with Aadhaar by 31 December: Income Tax Department