ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਾਪਾਨੀ ਕੰਪਨੀਆਂ ਹਰਿਆਣਾ ’ਚ ਨਿਵੇਸ਼ ਲਈ ਉਤਸ਼ਾਹਤ: ਮਨੋਹਰ ਲਾਲ ਖੱਟਰ

ਕੋਰੋਨਾ ਪ੍ਰਭਾਵਿਤ ਇਸ ਨਵੇਂ ਦੌਰ ਵਿਚ ਜੋ ਇਕ ਚੀਜ ਨਹੀਂ ਬਦਲੀ ਹੈ, ਉਹ ਹੈ ਜਾਪਾਨ-ਹਰਿਆਣਾ ਦਾ ਦਿੱਲ ਨਾਲ ਦਿੱਲ ਦਾ ਜੁੜਾਵ, ਇਹ ਨਤੀਜਾ ਅੱਜ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਅਤੇ ਭਾਰਤ ਵਿਚ ਜਾਪਾਨ ਦੇ ਰਾਜਦੂਤ ਸ੍ਰੀ ਸਤੋਸ਼ੀ ਸੁਜੁਕੀ ਦੀ ਸੰਯੁਕਤ ਰੂਪ ਨਾਲ ਅਗਵਾਈ ਵਿਚ ਜਾਪਾਨ ਐਕਸਟਰਨਲ ਟ੍ਰੇਡ ਆਰਗਨਾਈਜੇਸ਼ਨ ਵੱਲੋਂ ਆਯੋਜਿਤ ਵੀਡੀਓ ਕਾਨਫ੍ਰੈਸਿੰਗ ਵਿਚ ਸਰਵਸੰਮਤੀ ਨਾਲ ਕੱਢਿਆ। ਵੀਡੀਓ ਕਾਨਫ੍ਰੈਸਿੰਗ ਵਿਚ ਜਾਪਾਨ ਦੇ 35 ਸਿਖਰ ਨਿਵੇਸ਼ਕਾਂ ਅਤੇ ਜਾਪਾਨੀ ਕੰਪਨੀਆਂ ਦੇ ਸੀਈਓ ਨੇ ਹਿੱਸਾ ਲਿਆ।

 

ਹਰਿਆਣਾ ਨੂੰ ਵਿਦੇਸ਼ੀ ਨਿਵੇਸ਼ਕਾਂ ਲਈ ਇਕ ਪੰਸਦੀਦਾ ਡੇਸਟੀਨੇਸ਼ਨ ਵਜੋ ਵਰਨਣ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜਾਪਾਨ ਦੀ ਜਿਆਦਾਤਰ ਮੋਹਰੀ ਕੰਪਨੀਆਂ ਜਿਵੇ ਹੋਂਡਾ, ਮਾਰੂਤੀ ਸੁਜੁਕੀ, ਕੈਨਨ, ਡੇਕੇਨ, ਐਨਈਸੀ ਤਕਨਾਲੋਜੀਸ, ਮਿਤਸੁਈ ਯੂਨੀਚਾਰਮ, ਮੂੰਜਾਲ ਕਿਰਿਓ, ਜਿਨ੍ਹਾਂ ਦੀ ਪਹਿਲਾਂ ਤੋਂ ਹੀ ਹਰਿਆਣਾ ਵਿਚ ਉਦਯੋਗਿਕ ਇਕਾਈਆਂ ਹਨ, ਉਨ੍ਹਾਂ ਨੇ ਹਰਿਆਣਾ ਵਿਚ ਆਪਣੇ ਉਦਯੋਗ ਦੇ ਵਿਸਥਾਰ ਲਈ ਰਾਜ ਵਿਚ ਨਿਵੇਸ਼ ਕਰਨ ਦੇ ਲਈ ਡੂੰਘੀ ਦਿਲਚਸਪੀ ਦਿਖਾਈ। 

 

ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਾਲਾਂਕਿ 15 ਫਰਵਰੀ ਨੂੰ ਜਾਪਾਨ ਹਰਿਆਣਾ ਗੋਲਫ ਮੀਟ ਵਿਚ ਇੰਨ੍ਹਾਂ ਵਿੱਚੋਂ ਜਿਆਦਾਤਰ ਨਿਵੇਸ਼ਕਾਂ ਨਾਲ ਉਨ੍ਹਾਂ ਦੀਫ ਗਲਬਾਤ ਹੋਈ ਸੀ, ਪਰ ਅਰਿਹਾ ਲਗ ਰਿਹਾ ਹੈ ਜਿਵੇ ਇਹ ਕਿਸੇ ਹੋਰ ਹੀ ਦੌਰ ਦੀ ਗਲ ਹੈ। ਉਨ੍ਹਾਂ ਨੇ ਵਿਦੇਸ਼ੀ ਨਿਵੇਸ਼ਕਾਂ ਨੂੰ ਲੁਭਾਉਣ- ਲਈ ਰਾਜ ਸਰਕਾਰ ਵੱਲੋਂ ਕੀਤੀ ਗਈ ਵੱਖ-ਵੱਖ ਨਵੀ ਪਹਿਲਾਂ ਦੀ ਜਾਣਕਾਰੀ ਦਿੱਤੀ, ਜਿਸ ਵਿਚ ਸੂਬਾ ਸਰਕਾਰ ਵੱਲੋਂ ਮੈਨੂਫੈਕਚਰਿੰਗ ਇਕਾਈਆਂ ਨੂੰ ਪੱਟੇ (ਲੀਜ) 'ਤੇ ਥਾਂ ਦੇ ਅਲਾਟਮੈਂਟ ਆਗਾਮੀ ਉੱਧਮ ਪ੍ਰੋਤਸਾਹਨ ਨੀਤੀ-2020 ਜੋ ਕਿ ਦੇਸ਼ ਵਿਚ ਸੱਭ ਤੋਂ ਚੰਗੀ ਨੀਤੀ ਹੋਵੇਗੀ, ਸ਼ਾਮਿਲ ਹੈ।

 

ਮੁੱਖ ਮੰਤਰੀ ਨੇ ਕਿਹਾ ਕਿ ਲਾਕਡਾਊਨ ਉਪਾਆਂ ਤੋਂ ਮਨੁੱਖ, ਸਮਾਜਿਕ, ਰਾਜਕੋਸ਼ੀ ਅਤੇ ਅਰਥਵਿਵਸਥਾ 'ਤੇ ਪ੍ਰਤੀਕੂਲ ਪ੍ਰਭਾਵ ਹਰਕੇ ਦਿਨ ਸਾਹਮਣੇ ਆਏ। ਦੁਨੀਆ ਦੀ ਸਾਰੀ ਸਰਕਾਰਾਂ ਦੀ ਤਰ੍ਹਾ ਅਸੀਂ ਵੀ ਇੰਨ੍ਹਾਂ ਨੂੰ ਘੱਟ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਹਰਿਆਣਾ ਵਿਚ ਵਿਸ਼ੇਸ਼ ਰੂਪ ਨਾਲ ਸਥਾਨਕ ਕੁੱਝ ਚੀਜਾਂ ਦੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਅਸੀਂ ਇਹ ਯਕੀਨੀ ਕਰਨ ਦੇ ਨਾਲ-ਨਾਲ ਸੂਬੇ ਵਿਚ ਕੋਈ ਵੀ ਭੁੱਖਾ ਨਾ ਸੋਵੇ ਅਤੇ ਵਾਇਰਸ ਦੇ ਸੰਕ੍ਰਮਣ ਨੂੰ ਘੱਟ ਕੀਤਾ ਜਾਵੇ, ਅਸੀਂ ਇਸ ਗਲ 'ਤੇ ਵੀ ਧਿਆਨ ਕੇਂਦ੍ਰਿਤ ਕੀਤਾ ਕਿ ਇਸ ਸੰਕਟ ਨੂੰ ਸਿਰਫ ਇਕ ਸੰਕਟ ਵਜੋ ਨਾ ਦੇਖ ਕੇ ਇਸ ਨੂੰ ਸੁਧਾਰ ਦੇ ਇਕ ਮੌਕੇ ਵਿਚ ਬਦਲਿਆ ਜਾਵੇ।

 

ਉਨ੍ਹਾਂ ਨੇ ਕਿਹਾ ਕਿ ਮਾਰਚ ਤੋਂ ਕਈ ਮਹੀਨੇ ਤਕ, ਰਾਜ ਸਰਕਾਰ ਨੇ 3 ਨਵੇਂ ਵਿਭਾਗ ਬਣਾਏ ਹਨ, ਜਿਸ ਵਿਚ ਐਮ.ਐਸ.ਐਮ.ਈ. ਵਿਭਾਗ, ਸਾਰਿਆਂ ਦੇ ਲਈ ਰਿਹਾਇਸ਼ ਵਿਭਾਗ ਅਤੇ ਨਾਗਰਿਕ ਸੰਸਾਧਨ ਸੂਚਨਾ ਵਿਭਾਗ ਸ਼ਾਮਿਲ ਹਨ। ਇਸ ਤੋਂ ਇਲਾਵਾ, ਥਾਂ ਦੀਆਂ ਉੱਚ ਕੀਮਤਾਂ ਦੀ ਚਿੰਤਾ ਨੁੰ ਸਕਝਦੇ ਹੋਏ, ਅਸੀਂ ਮੈਨੂਫੈਕਚਰਿੰਗ ਇਕਾਈਆਂ ਦੇ ਲਈ ਲੀਜ 'ਤੇ ਥਾਂ ਦੇ ਅਲਾਟਮੈਂਟ ਦਾ ਇਕ ਨਵਾ ਨਿਵੇਸ਼ਕ ਅਨੁਕੂਲ ਤੱਤ ਜੋੜਿਆ ਹੈ। 

 

ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਦੇਸ਼ ਦੇ ਸਕੱਲ ਘਰੇਲੂ ਉਤਪਾਦ ਦੇ 10 ਫੀਸਦੀ ਦੇ ਬਰਾਬਕ ਆਰਥਿਕ ਪੈਕੇਜ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਵਾਧਾ ਸੁਧਾਰਾਂ ਨੂੰ ਨਹੀਂ ਦੇਖ ਰਹੇ ਹਨ ਸਗੋ ਇਹ ਇਕ ਕੁਆਂਟਮ ਲੀਪ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪੈਕੇਜ ਦੇ ਚਾਰ ਪਹਿਲੂਆਂ ਥਾਂ, ਕਿਰਤ, ਲਿਕਵੀਡਿਟੀ ਅਤੇ ਕਾਨੂੰਨ ਵਿਚ ਹਰਿਆਣਾ ਪਿਛੇ ਨਹੀਂ ਰਹੇਗਾ।

 

ਮੁੱਖ ਮੰਤਰੀ ਨੇ ਕਿਹਾ ਕਿ ਕੁੱਝ ਲੋਕ ਵੀਆਈਪੀ ਦੇਸ਼ਾਂ (ਵਿਅਤਨਾਮ, ਇੰਡੋਨੇਸ਼ਿਆ, ਫਿਲੀਪੀਨ) ਦੇ ਬਾਰੇ ਵਿਚ ਗਲ ਕਰ ਰਹੇ ਹਨ। ਰਾਜ ਵਿਚ ਮੇਰੀ ਟੀਮ ਹੁਣ ਨਾ ਸਿਰਫ ਨਿਵੇਸ਼ਕਾਂ ਦੀ ਸੰਤੁਸ਼ਟੀ 'ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ ਸਗੋ ਗ੍ਰਾਹਕਾਂ ਦੀ ਖੁਸ਼ੀ ਵਿਚ ਵੀ ਧਿਆਨ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਹਰਿਆਣਾ ਵਿਚ ਸਿਰਫ ਬੀ ਟੂ ਬੀ (ਬਿਜਲੀ ਟੂ ਬਿਜਨੈਸ) ਜਾਂ ਜੀ ਟੂ ਬੀ (ਗਰਵਨਮੈਂਟ ਟੂ ਬਿਜਨੈਸ) ਜਾਂ ਜੀ ਟੂ ਜੀ (ਗਵਰਨਮੈਂਟ ਟੂ ਗਵਰਨਮੈਂਟ) ਸਬੰਧ ਤਕ ਸੀਮਿਤ ਨਹੀਂ ਹੈ। 

 

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਗੀਤਾ ਦੀ ਥਾਂ ਹੈ ਅਤੇ ਅਸੀਂ ਐਚ ਟੂ ਐਚ ਸਬੰਧ ਵਿਚ ਭਰੋਸਾ ਕਰਦੇ ਹਨ ਜੋ ਹਾਰਟ ਟੂ ਹਾਰਟ ਕਨੈਕਟ ਹੈ।

 

ਉਨ੍ਹਾਂ ਨੇ ਕਿਹਾ ਕਿ ਜਾਪਾਨੀ ਕੰਪਨੀਆਂ ਵੱਲੋਂ ਹਰਿਆਣਾ ਵਿਚ ਨਿਵੇਸ਼ ਕਰਨ ਨੂੰ ਲੈ ਕੇ ਵੱਧ ਦਿਲਚਸਪੀ ਦਿਖਾ ਰਹੀ ਹਨ, ਇਸ ਲਈ ਸਾਡੇ ਲਈ ਨਿਰੰਤਰ ਅਤੇ ਪ੍ਰਭਾਵੀ ਸੰਵਾਦ ਬਣਾਏ ਰੱਖਣਾ ਮਹਤੱਵਪੂਰਣ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਨੇ ਉਨ੍ਹਾਂ ਦੀ ਮਦਦ ਅਤੇ ਨਿਰੰਤਰ ਸਮਰਥਨ ਲਈ ਹਾਲ ਹੀ ਵਿਚ ਵਿਦੇਸ਼ੀ ਸਹਿਯੋਗ ਅਤੇ ਐਮਐਸਐਮਈ ਖੇਤਰ ਲਈ ਵੱਖ ਵਿਭਾਗ ਸਥਾਪਿਤ ਕੀਤੇ ਹਨ। 

 

ਉਨ੍ਹਾਂ ਨੇ ਜਾਪਾਨੀ ਸਮੂਦਾਏ ਨੂੰ ਹਰਿਆਣਾ ਵਿਚ ਖੋਜ ਅਤੇ ਨਵਾਚਾਰ ਦੇ ਨਾਲ ਸਪਲਾਈ ਲੜੀ ਅਤੇ ਐਮਐਸਐਮਈ ਦੀ ਸਥਾਪਨਾ ਦੇ ਬਾਰੇ ਵਿਚ ਸੋਚਣ ਦੀ ਸਲਾਹ ਦਿੱਤੀ। ਮੁੱਖ ਮੰਤਰੀ ਨੇ ਨਿਵੇਸ਼ਕਾਂ ਤੋਂ ਰਾਜ ਲਈ ਉਨ੍ਹਾਂ ਦੀ ਨਿਰੰਤਰ ਪ੍ਰਾਥਮਿਕਤਾ ਅਤੇ ਨਿਵੇਸ਼ ਕਰਨ ਦੀ ਮੰਵ ਵੀ ਕੀਤੀ ਅਤੇ ਆਪਣੀ ਟੀਮ ਵੱਲੋਂ ਸਾਰੀ ਤਰ੍ਹਾ ਦੇ ਸਮਰਥਨ ਦੇਣ ਦਾ ਭਰੋਸਾ ਦਿੱਤਾ।

 

ਪ੍ਰਮੁੱਖ ਜਾਪਾਨੀ ਕੰਪਨੀਆਂ ਦੇ ਸੀਈਓ ਨੇ ਵੀਡੀਓ ਕਾਨਫ੍ਰੈਸਿੰਗ ਰਾਹੀਂ ਉਨ੍ਹਾਂ ਦੇ ਨਾਲ ਗਲਬਾਤ ਦੇ ਇਸ ਸਰਗਰਮ ਕਦਮ ਨੂੰ ਚੁੱਕਣ ਲਈ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦਾ ਧੰਨਵਾਦ ਪ੍ਰਗਟਾਇਆ ਅਤੇ ਕਿਹਾ ਕਿ ਇਹ ਕਦਮ ਜਾਪਾਨ ਅਤੇ ਭਾਰਤ ਦੇ ਵਿਚ ਉਦਯੋਗਿਕ ਅਤੇ ਆਰਥਿਕ ਸਬੰਧਾਂ ਨੂੰ ਹੋਰ ਮਜਬੂਤ ਬਨਾਉਣ ਵਿਚ ਇਕ ਲੰਬਾ ਰਸਤਾ ਤੈਅ ਕਰੇਗਾ, ਵਿਸ਼ੇਸ਼ ਰੂਪ ਨਾਲ ਹਰਿਆਣਾ ਦੇ ਨਾਲ।


ਵੀਡੀਓ ਕਾਨਫ੍ਰੈਸਿੰਗ ਵਿਚ ਹਿੱਸਾ ਲੈਣ ਵਾਲਿਆਂ ਵਿਚ ਜਾਪਾਨ ਦੇ ਦੂਤਾਵਾਸ ਤੋਂ ਭਾਰਤ ਵਿਚ ਜਾਪਾਨ ਦੇ ਰਾਜਦੂਤ ਸਤੋਸ਼ੀ ਸੁਜੁਕੀ, ਦੱਖਣ ਪੱਛਮ ਏਸ਼ੀਆ ਕੰਪਨੀ ਦੇ ਚੇਅਰਮੈਨ ਅਤੇ ਪ੍ਰਬੰਧ ਨਿਦੇਸ਼ਕ, ਮੁੱਖ ਖੇਤਰ ਅਧਿਕਾਰੀ ਜੇਸੀਸੀਆਈ ਚੇਨਈ ਅਤੇ ਆਈਟੀਯੂਸੀਯੂ ਇਡੀਆਂ ਪ੍ਰਾਈਵੇਟ ਲਿਮੀਟੇਡ ਦੇ ਚੇਅਰਮੈਨ ਤਸੁਕੋਸ਼ੀ ਹਸੇਵਾਬਾ, ਹੋਡਾ ਕਾਰਸ ਇੰਡੀਆ ਲਿਮੀਟੇਡ ਦੇ ਚੇਅਰਮੈਨ ਅਤੇ ਸੀਈਓ ਗਾਕੂ ਨਾਕਾਨਿਸ਼ੀ, ਜੇਸੀਸੀਆਈਆਈ ਬਿਜਨੈਸ ਪ੍ਰੋਮੋਸ਼ਨ ਕਮੇਟੀ ਦੇ ਚੇਅਰਮੈਨ ਅਤੇ ਕਾਰਜਕਾਰੀ, ਜਾਪਾਨ ਵਿਦੇਸ਼ ਵਪਾਰ ਸੰਗਠਨ, ਨਵੀ ਦਿੱਲੀ ਦੇ ਮੁੱਖ ਮਹਾਨਿਦੇਸ਼ਕ  ੍ਰਸੀ ਯਾਸੂਯੁਕੀ ਮੁਰਹਾਸ਼ੀ ਸ਼ਾਮਿਲ ਸਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Japanese companies encouraged to invest in Haryana: Manohar Lal Khattar