ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਰਿਲਾਇੰਸ ਜੀਓ ’ਚ ਵੱਡਾ ਸਰਮਾਇਆ ਲਾ ਸਕਦੈ ਜਾਪਾਨੀ ਸਾਫ਼ਟਬੈਂਕ

​​​​​​​ਰਿਲਾਇੰਸ ਜੀਓ ’ਚ ਵੱਡਾ ਸਰਮਾਇਆ ਲਾ ਸਕਦੈ ਜਾਪਾਨੀ ਸਾਫ਼ਟਬੈਂਕ

ਰਿਲਾਇੰਸ ਜੀਓ ’ਚ ਜਾਪਾਨ ਦਾ ਸਾਫ਼ਟਬੈਂਕ ਵੱਡਾ ਸਰਮਾਇਆ ਲਾ ਸਕਦਾ ਹੈ। ਦੇਸ਼ ’ਚ ਤੇਜ਼ੀ ਨਾਲ ਕਾਰੋਬਾਰ ਵਧਾ ਰਹੇ ਰਿਲਾਇੰਸ ਜੀਓ ਵਿੱਚ ਸਾਫ਼ਟਬੈਂਕ ਦੋ ਤੋਂ ਤਿੰਨ ਅਰਬ ਡਾਲਰ ਦਾ ਨਿਵੇਸ਼ ਕਰ ਸਕਦਾ ਹੈ।

 

 

ਇਹ ਖ਼ਬਰਾਂ ਉਸ ਵੇਲੇ ਆ ਰਹੀਆਂ ਹਨ, ਜਦੋਂ ਦੁਨੀਆ ਦੀ ਸਭ ਤੋਂ ਵੱਡੀ ਤੇਲ ਬਰਾਮਦਕਾਰ ਕੰਪਨੀ ਸਊਦੀ ਆਰਾਮਕੋ ਰਿਲਾਇੰਸ ਇੰਡਸਟ੍ਰੀਜ਼ ਦੇ ਤੇਲ ਰੀਫ਼ਾਈਨਰੀ ਤੇ ਪੈਟਰੋ–ਰਸਾਇਣ ਖੇਤਰ ਵਿੱਚ ਹਿੱਸੇਦਾਰੀ ਖ਼ਰੀਦਣ ਲਈ ਗੱਲਬਾਤ ਕਰ ਰਹੀ ਹੈ। ਰਿਪੋਰਟ ਮੁਤਾਬਕ ਰਿਲਾਇੰਸ ਇੰਡਸਟ੍ਰੀਜ਼ ਦੇ ਪੈਟਰੋ–ਰਸਾਇਣ ਤੇ ਰੀਫ਼ਾਈਨਰੀ ਕਾਰੋਬਾਰ ਵਿੱਚ ਆਰਾਮਕੋ ਲਗਭਗ 25 ਫ਼ੀ ਸਦੀ ਹਿੱਸੇਦਾਰੀ ਖ਼ਰੀਦ ਸਕਦੀ ਹੈ। ਇਹ ਸੌਦਾ 10 ਤੋਂ 15 ਅਰਬ ਡਾਲਰ ਦੇ ਘੇਰੇ ਵਿੱਚ ਹੋ ਸਕਦਾ ਹੈ।

 

 

ਰਿਲਾਇੰਸ ਦੀ ਪੂੰਜੀਕਾਰੀ 8.5 ਲੱਖ ਕਰੋੜ ਰੁਪਏ ਤੋਂ ਵੱਧ ਹੈ। ਇਸ ਵਿੱਚ ਘੱਟੋ–ਘੱਟ ਅੱਧਾ ਭਾਵ 4.25 ਲੱਖ ਕਰੋੜ ਰੁਪਏ ਰੀਫ਼ਾਈਨਰੀ ਤੇ ਪੈਟਰੋ–ਰਸਾਇਣ ਕਾਰੋਬਾਰ ਨਾਲ ਜੁੜਿਆ ਹੈ।

 

 

ਜੇਪੀ ਮਾਰਗਨ ਨੇ ਕਿਹਾ ਕਿ ਜੀਓ ਵਿੱਚ ਸਰਮਾਇਆ ਲਾਉਣ ਲਈ ਸਾਫ਼ਟਬੈਂਕ ਵੱਡਾ ਨਿਵੇਸ਼ਕ ਹੋ ਸਕਦਾ ਹੈ। ਸਾਫ਼ਟਬੈਂਕ 2–3 ਅਰਬ ਡਾਲਰ (14 ਹਜ਼ਾਰ ਕਰੋੜ ਰੁਪਏ ਤੋਂ 21 ਹਜ਼ਾਰ ਕਰੋੜ ਰੁਪਏ) ਜੀਓ ਵਿੱਚ ਨਿਵੇਸ਼ ਕਰਨ ਦੀ ਯੋਜਨਾ ਉਲੀਕ ਰਿਹਾ ਹੈ।

 

 

ਰਿਲਾਇੰਸ ਜੀਓ ਨੇ ਸਤੰਬਰ 2016 ਦੌਰਾਨ ਆਪਣੀ ਸੇਵਾ ਸ਼ੁਰੂ ਕੀਤੀ ਸੀ ਤੇ ਕੇਵਲ ਦੋ ਸਾਲਾਂ ’ਚ ਹੀ ਇਹ ਦੇਸ਼ ਦੀ ਤੀਜੀ ਵੱਡੀ ਦੂਰਸੰਚਾਰ (ਟੈਲੀਕਾਮ) ਕੰਪਨੀ ਬਣ ਗਈ ਹੈ। ਇਸ ਬਾਰੇ ਰਿਲਾਇੰਸ ਇੰਡਸਟ੍ਰੀਜ਼ ਨੂੰ ਭੇਜੀ ਈ–ਮੇਲ ਬਾਰੇ ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਉਹ ਮੀਡੀਆ ਦੀਆਂ ਕਿਆਸਅਰਾਈਆਂ ਉੱਤੇ ਕੋਈ ਟਿੱਪਣੀ ਨਹੀਂ ਕਰਦੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Japanese SoftBank will invest big amount in Reliance JIO