ਜਾਪਾਨ ਦੀ ਇਲੈਕਟ੍ਰਾਨਿਕਸ ਨਿਰਮਾਤਾ ਕੰਪਨੀ ਐਨਈਸੀ ਕਾਰਪ ਨੇ ਸੋਮਵਾਰ ਨੂੰ ਆਪਣੀ ਉੱਡਣ ਵਾਲੀ ਕਾਰ (ਫਲਾਇੰਗ ਕਾਰ) ਦੀ ਝਲਕ ਦਿਖਾਈ। ਕਾਰ ਦੀ ਟੈਸਟਿੰਗ ਦੌਰਾਨ ਕਰੀਬ ਇੱਕ ਮਿੰਟ ਹਵਾ ਵਿੱਚ ਇੱਕ ਹੀ ਜਗ੍ਹਾ ਉੱਤੇ ਰਹੀ।
ਇਹ ਕਾਰ ਡ੍ਰੋਨ ਦੀ ਤਰ੍ਹਾਂ ਇੱਕ ਵੱਡੀ ਮਸ਼ੀਨ ਵਰਗੀ ਹੈ ਅਤੇ ਇਸ ਵਿੱਚ ਚਾਰ ਪੱਖੇ (ਪ੍ਰੋਪੇਲਰ) ਲੱਗੇ ਹਨ। ਇਸ ਦੀ ਟੈਸਟਿੰਗ ਸੋਮਵਾਰ ਨੂੰ ਐਨਈਸੀ ਦੀ ਯੂਨਿਟ ਵਿੱਚ ਕੀਤੀ ਗਈ। ਇਸ ਦੌਰਾਨ ਇਹ 3 ਮੀਟਰ (10 ਫੁੱਟ) ਦੀ ਉੱਚਾਈ ਤੱਕ ਗਈ।
ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਟੈਸਟਿੰਗ ਇਕ ਜਾਲਨੁਮਾ ਪਿੰਜਰੇ ਵਿੱਚ ਕੀਤੀ ਗਈ। ਇਸ ਤਰ੍ਹਾਂ ਦੀਆਂ ਯੋਜਨਾਵਾਂ ਵਿਸ਼ਵ ਭਰ ਵਿੱਚ ਸਾਹਮਣੇ ਆ ਰਹੀਆਂ ਹਨ। ਅਮਰੀਕਾ ਵਿੱਚ ਉਬੇਰ ਵੀ ਏਅਰ ਟੈਕਸੀ ਉੱਤੇ ਕੰਮ ਕਰ ਰਹੀ ਹੈ।