ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੈਟ ਏਅਰਵੇਜ ਦੇ ਡਿਪਟੀ ਸੀਈਓ ਨੇ ਦਿੱਤਾ ਅਸਤੀਫਾ

ਜੈਟ ਏਅਰਵੇਜ ਦੇ ਡਿਪਟੀ ਸੀਈਓ ਨੇ ਦਿੱਤਾ ਅਸਤੀਫਾ

ਜੈਟ ਏਅਰਵੇਜ ਦੇ ਡਿਪਟੀ ਸੀਈਓ ਅਤੇ ਸੀਐਫਓ ਅਮਿਤ ਅਗਰਵਾਲ ਨੇ ਨਿੱਜੀ ਕਾਰਨਾਂ ਨਾਲ ਜੈਟ ਏਅਰਵੇਜ ਤੋਂ ਅਸਤੀਫਾ ਦੇ ਦਿੱਤਾ ਹੈ। ਜੈਟ ਏਅਰਵੇਜ ਹੁਣ ਕਦੇ ਆਪਣੇ ਪੁਰਾਣੇ ਰੰਗਤ ਵਿਚ ਨਹੀਂ ਆ ਸਕੇਗੀ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਜੈਟ ਦੁਬਾਰਾ ਸ਼ੁਰੂ ਵੀ ਹੋਈ ਤਾਂ ਇਸ ਜਹਾਜ਼ ਕੰਪਨੀ ਦਾ ਆਕਾਰ ਪਹਿਲਾਂ ਦੇ ਮੁਕਾਬਲੇ ਅੱਧਾ ਜਾਂ ਇਸ ਤੋਂ ਵੀ ਘੱਟ ਰਹੇਗਾ। ਦਰਅਸਲ, ਸਪਾਈ ਜੈਟ ਤੇਜ਼ੀ ਨਾਲ ਜੈਟ ਏਅਰਵੇਜ ਕੋਲ ਕਿਰਾਏ ਦੇ ਜਹਾਜ਼ਾਂ ਅਤੇ ਪਾਇਲਟ ਚਾਲ ਦਲ ਮੈਂਬਰਾਂ ਨੂੰ ਹਥੀਆ ਰਹੀ ਹੈ।

 

ਜੈਟ ਦੇ ਇਕ ਪਾਇਲਟ ਨੇ ਨਾਮ ਨਾ ਛਾਪਣ ਦੀ ਸ਼ਰਤ ਉਤੇ ਕਿਹਾ ਕਿ ਪਹਿਲਾਂ ਤਾਂ ਬੈਂਕਾਂ ਨੇ ਏਅਰਲਾਈਨਜ਼ ਦਾ ਮੈਨੇਜਮੈਂਟ ਆਪਣੇ ਹੱਕ ਲੈ ਲਿਆ ਅਤੇ ਫਿਰ ਉਸ ਨੂੰ ਬੰਦ ਹੋਣ ਹੋਣ ਉਤੇ ਮਜਬੂਰ ਕਰ ਦਿੱਤਾ। ਹੁਣ ਬੰਦ ਪਈ ਏਅਰਲਾਈਨ ਕੋਲ ਮੌਜੂਦ ਜਹਾਜ਼ਾਂ ਨੂੰ ਹੌਲੀ–ਹੌਲੀ ਵਿਰੋਧੀ ਏਅਰਲਾਈਨ ਸਪਾਇਸ ਜੈਟ ਤੋਂ ਕਿਰਾਏ ਉਤੇ ਲੈ ਰਹੀ ਹੈ।

 

ਇਸ ਦੇ ਨਾਲ ਹੀ ਜੈਟ ਦੇ ਪਾਇਲਟ ਤੇ ਚਾਲਕ ਦਲ ਦੇ ਮੈਂਬਰ ਵੀ ਸਪਾਈਸ ਜੈਟ ਵਿਚ ਨੌਕਰੀ ਲਈ ਜਾ ਰਹੇ ਹਨ, ਕਿਉਂਕਿ ਜੈਟ ਦੇ ਬਾਅਦ ਸਪਾਈਸ ਜੈਟ ਹੀ ਦੂਜੀ ਵੱਡੀ ਏਅਰਲਾਈਨ ਹੈ ਜੋ ਬੋਇੰਗ ਦੇ ਜਹਾਜ਼ ਵਰਤੋਂ ਕਰਦੀ ਹੈ। ਇੰਡਗੋ, ਗੋ ਏਅਰ ਅਤੇ ਵਿਸਤਾਰਾ ਤਿੰਨੇ ਹੀ ਏਅਰਬਸ ਦੇ ਜਹਾਜ਼ਾਂ ਦੀ ਵਰਤੋਂ ਕਰਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jet airways airline Deputy CEO resign because of personal reason