ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੈੱਟ ਏਅਰਵੇਜ਼ ਦੇ ਪਾਇਲਟ ਤਨਖ਼ਾਹ ਨਾ ਮਿਲਣ ਕਰਕੇ ਹੋਏ ਬਿਮਾਰ, 14 ਉਡਾਣਾਂ ਰੱਦ

ਜੈੱਟ ਏਅਰਵੇਜ਼ ਦੇ ਪਾਇਲਟ ਤਨਖ਼ਾਹ ਨਾ ਮਿਲਣ ਕਰਕੇ ਹੋਏ ਬਿਮਾਰ, 14 ਉਡਾਣਾਂ ਰੱਦ

ਪ੍ਰਾਈਵੇਟ ਸੈਕਟਰ ਦੀ ਪ੍ਰਮੁੱਖ ਹਵਾਈ ਸੇਵਾ ਪ੍ਰਦਾਤਾ ਜੈੱਟ ਏਅਰਵੇਜ਼ ਨੂੰ ਐਤਵਾਰ ਨੂੰ ਵੱਖ-ਵੱਖ ਰੂਟਾਂ 'ਤੇ 14 ਉਡਾਣਾਂ ਰੱਦ ਕਰਨੀਆਂ ਪਈਆਂ। ਸੂਤਰਾਂ ਅਨੁਸਾਰ ਕੰਪਨੀ ਦੇ ਕੁਝ ਪਾਇਲਟ ਲੰਬੇ ਸਮੇਂ ਤੋਂ ਤਨਖਾਹ ਨਹੀਂ ਮਿਲਣ ਕਰਕੇ ਨਾਰਾਜ਼ ਸਨ।

 

ਭਾਰੀ ਵਿੱਤੀ ਸੰਕਟ ਦੇ ਕਾਰਨ ਏਅਰਲਾਈਨ ਨੇ ਸੀਨੀਅਰ ਮੈਨੇਜਮੈਂਟ ਸਮੇਤ ਪਾਇਲਟਾਂ ਅਤੇ ਇੰਜੀਨੀਅਰਾਂ ਨੂੰ ਅਗਸਤ ਮਹੀਨੇ ਤੋਂ ਤਨਖ਼ਾਹ ਦਾ ਭੁਗਤਾਨ ਨਹੀਂ ਕੀਤਾ ਗਿਆ। ਕੰਪਨੀ ਨੇ ਆਪਣੇ ਸਟਾਫ ਨੂੰ ਸਤੰਬਰ ਵਿੱਚ ਅੱਧੀ ਤਨਖਾਹ ਅਦਾ ਕੀਤੀ, ਜਦਕਿ ਅਕਤੂਬਰ ਤੇ ਨਵੰਬਰ ਦੀ ਤਨਖਾਹ ਅਜੇ ਵੀ ਬਕਾਇਆ ਹੈ।

 

ਸੂਤਰਾਂ ਦਾ ਕਹਿਣਾ ਹੈ ਕਿ ਹੁਣ ਤੱਕ 14 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ, ਕਿਉਂਕਿ ਬਹੁਤ ਸਾਰੇ ਪਾਇਲਟਾਂ ਨੇ ਆਪਣੀ ਬੀਮਾਰੀ ਦੀ ਸੂਚਨਾ ਦਿੱਤੀ ਹੈ। ਉਹ ਤਨਖਾਹ ਦਾ ਭੁਗਤਾਨ ਨਾ ਹੋਣ ਕਰਕੇ ਆਪਣਾ ਰੋਸ ਦਰਜ ਕਰਵਾ ਰਹੇ ਹਨ। ਪਾਇਲਟ ਇਸ ਮੁੱਦੇ 'ਤੇ ਨੈਸ਼ਨਲ ਏਅਰਲਾਈਟਜ਼ ਗਿਲਡ (ਐਨ.ਏ.ਜੀ.) ਦੇ ਰਵੱਈਏ ਤੋਂ ਵੀ ਪਰੇਸ਼ਾਨ ਹਨ। NAG Jet Airways ਦਾ ਪਾਇਲਟ ਸੰਗਠਨ ਹੈ, ਜੋ 1000 ਪਾਇਲਟ ਦੀ ਨੁਮਾਇੰਦਗੀ ਕਰਦਾ ਹੈ।

 

ਏਅਰਲਾਈਨ ਨੇ ਇਕ ਬਿਆਨ ਵਿਚ ਕਿਹਾ ਕਿ ਪਾਇਲਟ ਦੀ ਅਸਹਿਯੋਗਤਾ ਕਰਕੇ ਨਹੀਂ, ਅਚਾਨਕ ਓਪਰੇਟਿੰਗ ਹਾਲਾਤਾਂ ਕਾਰਨ ਉਡਾਨ ਰੱਦ ਕਰਨੀ ਪਈ ਸੀ। ਹਾਲਾਂਕਿ, ਕੰਪਨੀ ਨੇ ਰੱਦ ਕੀਤੀਆਂ ਗਈਆਂ ਫਲਾਇੰਟਾਂ ਦੀ ਗਿਣਤੀ ਬਾਰੇ ਕੋਈ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਹੈ। ਜੈਟ ਏਅਰਵੇਜ਼ ਦੇ ਬੁਲਾਰੇ ਨੇ ਕਿਹਾ ਕਿ ਪ੍ਰਬੰਧਨ ਟੀਮ ਪਾਇਲਟ ਤੇ ਹੋਰ ਮੈਂਬਰਾਂ ਨਾਲ ਗੱਲਬਾਤ ਕਰ ਰਹੀ ਹੈ। ਤਨਖਾਹ ਦੇ ਭੁਗਤਾਨ ਸਮੇਤ ਹੋਰ ਗੱਲਾਂ ਬਾਰੇ ਚਰਚਾ ਕੀਤੀ ਜਾ ਰਹੀ ਹੈ।

 

ਹੋਰ ਸੂਤਰਾਂ ਅਨੁਸਾਰ ਕੁਝ ਪਾਇਲਟਾਂ ਨੇ ਏਅਰਲਾਈਨ ਪ੍ਰਧਾਨ ਨਰੇਸ਼ ਗੋਇਲ ਨੂੰ ਵੀ ਇਸ ਬਾਰੇ ਲਿਖਿਆ ਹੈ ਕਿ ਉਹ ਇਨ੍ਹਾਂ ਹਾਲਾਤਾਂ ਵਿਚ ਕੰਮ ਨਹੀਂ ਕਰ ਸਕਦੇ। ਜੈੱਟ ਏਅਰਵੇਜ਼ ਨੇ ਕਿਹਾ ਕਿ ਰੱਦ ਕੀਤੀ ਗਈਆਂ ਉਡਾਣਾਂ ਦੀ ਜਾਣਕਾਰੀ ਯਾਤਰੀਆਂ ਨੂੰ ਐਸਐਮਐਸ ਰਾਹੀਂ ਸਮੇਂ ਸਿਰ ਦੇ ਦਿੱਤੀ ਗਈ ਸੀ। ਉਨਾਂ ਨੂੰ ਮੁਆਵਜ਼ਾ ਪ੍ਰਦਾਨ ਕੀਤਾ ਗਿਆ ਜਾਂ ਹੋਰ ਫਲਾਇਟ ਵਿੱਚ ਸਥਾਨ ਦਵਾਇਆ ਗਿਆ ਹੈ।

 

ਏਅਰਲਾਈਨ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਜੈਟ ਏਅਰਵੇਜ਼ ਆਪਣੀਆਂ ਸਾਰੀਆਂ ਜਿੰਮੇਵਾਰੀਆਂ ਲਈ ਵਚਨਬੱਧ ਹੈ। ਉਹ ਹਰ ਮਾਮਲੇ ਬਾਰੇ ਆਪਣੇ ਸਟਾਫ ਨਾਲ ਚਰਚਾ ਕਰ ਰਿਹਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jet Airways angry pilots report sick for non payment of salary has to cancel 14 flights