ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੈਟ ਨੂੰ ਰਨਵੇ ਉਤੇ ਵਾਪਸ ਲਿਆਉਣ ’ਚ ਮਦਦ ਕਰੇਗਾ ਡੀਜੀਸੀਏ

ਜੈਟ ਨੂੰ ਰਨਵੇ ਉਤੇ ਵਾਪਸ ਲਿਆਉਣ ’ਚ ਮਦਦ ਕਰੇਗਾ ਡੀਜੀਸੀਏ

ਨਗਦੀ ਸੰਕਟ ਦਾ ਸਾਹਮਣਾ ਕਰ ਰਹੇ ਜੈਟ ਏਅਰਵੇਜ ਨੂੰ ਸਿਵਲ ਐਵੀਏਸ਼ਨ ਡਾਇਰੈਕਟਰ ਜਨਰਲ (ਡੀਜੀਸੀਏ) ਨੇ ਨਿਯਮਾਂ ਦੇ ਦਾਇਰੇ ਵਿਚ ਰਹਿੰਦੇ ਹੋਏ ਮਦਦ ਦਾ ਭਰੋਸਾ ਦਿੱਤਾ ਹੈ। ਡੀਜੀਸੀਏ ਨੇ ਵੀਰਵਾਰ ਨੂੰ ਕੰਪਨੀ ਨੂੰ ਠੋਸ ਅਤੇ ਵਿਸ਼ਵਾਸਯੋਗ ਪੁਨਰ ਸੁਰਜੀਤੀ ਯੋਜਨਾ ਮੰਗੀ ਹੈ।

 

ਡੀਜੀਸੀਏ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਡੀਜੀਸੀਏ ਕੰਪਨੀ ਤੋਂ ਇਕ ਪੁਖਤਾ ਅਤੇ ਭਰੋਸਮੰਦ ਯੋਜਨਾ ਸੌਪਣ ਨੁੰ ਕਿਹਾ ਹੈ ਤਾਂ ਕਿ ਏਅਰਲਾਈਨ ਦੀ ਉਡਾਨ ਫਿਰ ਸ਼ੁਰੂ ਕੀਤੀ ਜਾ ਸਕੇ। ਕਈ ਹਫਤੇ ਤੱਕ ਚਲੀ ਅਨਿਸ਼ਚਿਤਤਾ ਦੇ ਬਾਅਦ ਜੈਟ ਏਅਰਵੇਜ ਨੇ ਬੁੱਧਵਾਰ ਨੂੰ ਆਪਣੀਆਂ ਉਡਾਨਾਂ ਅਸਥਾਈ ਤੌਰ ਉਤੇ ਰੱਦ ਕਰਨ ਦਾ ਐਲਾਨ ਕੀਤਾ ਸੀ।


ਏਅਰਲਾਈਨ ਨੇ ਬੈਂਕਾਂ ਤੋਂ ਐਂਮਰਜੈ਼ਸੀ ਫੰਡ ਮੰਗਿਆ ਸੀ, ਪ੍ਰੰਤੂ ਵਿੱਤੀ ਮਦਦ ਨਾ ਮਿਲਣ ਬਾਅਦ ਉਸਦੇ ਸਾਹਮਣੇ ਉਡਾਨ ਬੰਦ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਬਚਿਆ ਸੀ। ਅਧਿਕਾਰੀ ਨੇ ਕਿਹਾ ਕਿ ਰੈਗੂਲੇਟਰੀ ਐਫੀਲੀਏਟ ਰੈਗੂਲੇਸ਼ਨ ਦੇ ਤਹਿਤ ਪ੍ਰਕਿਰਿਆ ਨੂੰ ਪੂਰਾ ਕਰਦੇ ਹੋਏ ਇਹ ਕਦਮ ਚੁੱਕਿਆ ਹੈ। ਇਕ ਅਧਿਕਾਰੀ ਨੇ ਕਿਹਾ ਕਿ ਡੀਜੀਸੀਏ ਕੰਪਨੀ ਤੋਂ ਇਕ ਪੁਖਤਾ ਅਤੇ ਭਰੋਸੇਮੰਦ ਯੋਜਨਾ ਸੌਪਣ ਨੂੰ ਕਹਿ ਰਿਹਾ ਹੈ ਤਾਂ ਕਿ ਏਅਰਲਾਈਨ ਦੀ ਉਡਾਨ ਫਿਰ ਤੋਂ ਸ਼ੁਰੂ ਕੀਤੀ ਜਾ ਸਕੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jet Airways crisis DGCA will help Jet to return to runway