ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੈੱਟ ਏਅਰਵੇਜ਼ ਨੇ 16 ਹਜ਼ਾਰ ਮੁਲਾਜ਼ਮਾਂ ਦੀ ਤਨਖ਼ਾਹ ਰੋਕੀ

ਵਿੱਤੀ ਮੁ਼ਸ਼ਕਲਾਂ ਦਾ ਸਾਹਮਣਾ ਕਰ ਰਹੀ ਜੈੱਟ ਏਅਰਵੇਜ਼ ਨੇ ਬੁੱਧਵਾਰ ਨੂੰ ਆਪਣੇ ਮੁਲਾਜ਼ਮਾਂ ਦੇ ਮਾਰਚ ਮਹੀਨੇ ਦੀ ਤਨਖ਼ਾਹ ਮੁਲਤਵੀ ਕਰ ਦਿੱਤੀ। ਕੰਪਨੀ ਨੇ ਇਸ ਲਈ ਕਰਜ਼ਾ ਹੱਲ ਯੋਜਨਾ ਨੂੰ ਆਖਰੀ ਰੂਪ ਦੇਣ ਚ ਆ ਰਹੀਆਂ ਮੁਸ਼ਕਲਾਂ ਦਾ ਹਵਾਲਾ ਦਿੱਤਾ ਹੈ।

 

ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਜੈੱਟ ਏਅਰਵੇਜ਼ ਅਗਸਤ ਮਹੀਨੇ ਤੋਂ ਆਪਣੇ ਪਾਇਲਟਾਂ, ਇੰਜੀਨੀਅਰਾਂ ਅਤੇ ਸੀਨੀਅਰ ਅਫ਼ਸਰਾਂ ਦੀ ਤਨਖ਼ਾਹ ਚ ਦੇਰੀ ਕਰਦੀ ਰਹੀ ਹੈ, ਜਿਨ੍ਹਾਂ ਦਾ ਜਨਵਰੀ ਤੋਂ ਭੁੱਗਤਾਨ ਨਹੀਂ ਕੀਤਾ ਗਿਆ ਹੈ। ਕੰਪਨੀ ਦੀ ਤਨਖ਼ਾਹ ਸੂਚੀ ਚ 16000 ਤੋਂ ਵੱਧ ਮੁਲਾਜ਼ਮ ਹਨ।

 

ਜੈੱਟ ਏਅਰਵੇਜ਼ ਦੇ ਇਕ ਅਫ਼ਸਰ ਰਾਹੁਲ ਤਨੇਜਾ ਨੇ ਕਿਹਾ, ਹੱਲ ਯੋਜਨਾ ਨੂੰ ਅੰਤਿਮ ਰੂਪ ਦੇਣ ਚ ਮੁਸ਼ਕਲਾਂ ਨੂੰ ਦੇਖਦੇ ਹੋਏ ਇਸ ਵਿਚ ਵੱਧ ਸਮਾਂ ਲੱਗ ਰਿਹਾ ਹੈ। ਅਸੀਂ ਵਿਚਾਰ ਵਟਾਂਦਰਾ ਕਰੇ ਰਹੇ ਹਾਂ। ਅਸੀਂ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਮਾਰਚ 2019 ਮਹੀਨੇ ਦੀ ਤਨਖ਼ਾਹ ਚ ਦੇਰੀ ਹੋਵੇਗੀ।

 

ਹਾਲਾਂਕਿ ਅਫ਼ਸਰ ਨੇ ਇਹ ਨਹੀਂ ਦਸਿਆ ਕਿ ਤਨਖ਼ਾਹ ਕਦੋਂ ਮਿਲੇਗੀ ਪਰ ਕਿਹਾ ਗਿਆ ਹੈ ਕਿ ਕੰਪਨੀ 9 ਅਪ੍ਰੈਲ ਨੂੰ ਇਸ ਮਾਮਲੇ ਨਾਲ ਜੁੜੀ ਅਗਲੀ ਜਾਣਕਾਰੀ ਦੇਵੇਗੀ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jet Airways defers March salary payment to 16 thousand employees