ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਤ ਤੋਂ ਬੰਦ ਹੋਣਗੀਆਂ ਜੈਟ ਏਅਰਲਾਈਨ ਦੀਆਂ ਉਡਾਨਾਂ, ਬੈਂਕਾਂ ਨੇ ਪੈਸੇ ਦੇਣ ਤੋਂ ਕੀਤਾ ਮਨ੍ਹਾਂ

ਅੱਜ ਰਾਤ ਤੋਂ ਬੰਦ ਹੋਣਗੀਆਂ ਜੈਟ ਏਅਰਲਾਈਨ ਦੀਆਂ ਉਡਾਨਾਂ

ਬੈਂਕਾਂ ਨੇ ਜੈਟ ਏਅਰਵੇਜ ਨੂੰ 400 ਕਰੋੜ ਰੁਪਏ ਦੀ ਐਮਰਜੈਂਸੀ ਕਰਜ਼ਾ ਮਦਦ ਦੇਣ ਤੋਂ ਮਨ੍ਹਾਂ ਕਰ ਦਿੱਤਾ ਹੈ। ਨਿਊਜ਼ ਏਜੰਸੀ ਆਈਏਏਐਸ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਜੈਟ ਏਅਰਵੇਜ ਬੁੱਧਵਾਰ ਤੋਂ ਅਸਥਾਈ ਤੌਰ ਉਤੇ ਆਪਣੀਆਂ ਸਾਰੀਆਂ ਉਡਾਨਾਂ ਬੰਦ ਕਰ ਦੇਵੇਗੀ। ਇਹ ਫੈਸਲਾ ਉਸਨੇ ਸੰਚਾਲਨ ਦੇ ਜ਼ਰੂਰੀ ਘੱਟੋ ਘੱਟ ਅੰਤਰਿਮ ਫੰਡ 400 ਕਰੋੜ ਰੁਪਏ ਇਕੱਠੇ ਕਰਨ ਵਿਚ ਅਸਲਫ ਰਹਿਣ ਉਤੇ ਲਿਆ ਹੈ। ਕਰਜ਼ਾ ਨਾ ਮਿਲਣ ਨਾਲ ਏਅਰਲਾਈਨਜ਼ ਉਤੇ ਬੰਦ ਹੋਣ ਦਾ ਖਤਰਾ ਮੰਡਰਾਉਣ ਲੱਗਿਆ ਹੈ। ਜੇਕਰ ਕੰਪਨੀ ਬੰਦ ਹੁੰਦੀ ਹੈ ਤਾਂ 20 ਹਜ਼ਾਰ ਲੋਕਾਂ ਦੀ ਨੌਕਰੀ ਚਲੀ ਜਾਵੇਗੀ। ਕਰਮਚਾਰੀ ਇਸ ਤੋਂ ਪਹਿਲਾਂ ਮੁੰਬਈ ਵਿਚ ਵੀ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰ ਚੁੱਕੇ ਹਨ ਜਿੱਥੇ ਕੰਪਨੀ ਦਾ ਮੁੱਖ ਦਫ਼ਤਰ ਹੈ।

 

ਜ਼ਿਕਰਯੋਗ ਹੈ ਕਿ ਪਿਛਲੇ ਕੈਲੰਡਰ ਸਾਲ ਵਿਚ 4,244 ਕਰੋੜ ਰੁਪਏ ਦਾ ਨੁਕਸਾਨ ਉਠਾ ਚੁੱਕੀ ਕੰਪਨੀ ਨੇ ਜਨਵਰੀ ਤੋਂ ਪਾਇਲਟਾਂ, ਰਖ ਰਖਾਵ ਇੰਜਨੀਅਰਾਂ ਅਤੇ ਪ੍ਰਬੰਧਨਾ ਦੇ ਸੀਨੀਅਰ ਅਧਿਕਾਰੀਆਂ ਨੂੰ ਤਨਖਾਹ ਨਹੀਂ ਦਿੱਤੀ। ਹੋਰ ਕਰਮਚਾਰੀਆਂ ਨੂੰ ਅੰਸ਼ਿਕ ਤਨਖਾਹ ਦਿੱਤੀ ਜਾ ਰਹੀ ਸੀ, ਪ੍ਰੰਤੂ ਉਨ੍ਹਾਂ ਨੂੰ ਵੀ ਮਾਰਚ ਦੀ ਤਨਖਾਹ ਅਜੇ ਤੱਕ ਨਹੀਂ ਮਿਲੀ।

 

ਕੰਪਨੀ ਜਹਾਜ਼ਾਂ ਦਾ ਕਿਰਾਇਆ ਚੁਕਾਉਣ ਵਿਚ ਅਸਫਲ ਰਹੀ ਹੈ ਅਤੇ ਉਸ ਨੂੰ ਕਰਜ਼ਾ ਦੇਣ ਵਾਲੀਆਂ ਅੱਠ ਬੈਂਕਾਂ ਦੇ ਕੰਸੋਰੋਟੀਐਮ ਨੇ ਏਅਰਲਾਈਨਜ਼ ਦੀ 75 ਫੀਸਦੀ ਤੱਕ ਹਿੱਸੇਦਾਰ ਵੇਚਣ ਲਈ ਟੈਂਡਰ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਕਦੇ ਦੇਸ਼ ਦੀ ਦੂਜੀ ਸਭ ਤੋਂ ਵੱਡੀ ਜਹਾਜ਼ ਸੇਵਾ ਕੰਪਨੀ ਰਹੀ ਜੈਟ ਏਅਰਵੇਜ ਨੇ ਇਸ ਸਮੇਂ 5 ਤੋਂ ਵੀ ਘੱਟ ਜਹਾਜ਼ ਪਰਿਚਾਲਨ ਵਿਚ ਰਹਿ ਗਏ ਹਨ। ਉਸਦੀ ਸਾਰੀਆਂ ਅੰਤਰਰਾਸ਼ਟਰੀ ਉਡਾਨਾਂ ਰੱਦ ਹਨ ਅਤੇ ਉਹ 35 ਤੋਂ ਵੀ ਘੱਟ ਘਰੇਲੂ ਉਡਾਨਾਂ ਭਰਨ ਵਿਚ ਸਮਰਥ ਹੈ।

 

ਭਗੌੜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੇ ਵੀ ਅੱਜ ਟਵੀਟ ਕਰਕੇ ਜੈਟ ਏਅਰਵੇਜ ਦੇ ਡੁੱਬਣ ਨੂੰ ਲੈ ਕੇ ਹਮਦਰਦੀ ਪ੍ਰਗਟਾਈ ਹੈ। ਵਿਜੈ ਮਾਲਿਆ ਨੇ ਟਵੀਟ ਕਰਕੇ ਕਿਹਾ ਕਿ ਹਾਲਾਂਕਿ ਅਸੀਂ ਲੋਕ ਪ੍ਰਤੀਯੋਗੀ ਸੀ, ਪ੍ਰੰਤੂ ਮੇਰੀ ਹਮਦਰਦੀ ਨਰੇਸ਼ ਅਤੇ ਗੀਤਾ ਗੋਇਲ ਨਾਲ ਹੈ ਜਿਨ੍ਹਾਂ ਜੈਟ ਏਅਰਵੇਜ ਨੁੰ ਬਣਾਇਆ ਜਿਸ ਉਤੇ ਭਾਰਤ ਮਾਣ ਮਹਿਸੂਸ ਕਰ ਸਕਦਾ ਹੈ। ਜੈਟ ਏਅਰਲਾਈਨ ਵਧੀਆ ਕਨੈਕਟੀਵਿਟੀ ਅਤੇ ਕਲਾਸ ਸਰਵਿਸ ਦਿੰਦੀ ਆਈ ਹੈ।

 

ਉਨ੍ਹਾਂ ਟਵੀਟ ਵਿਚ ਇਹ ਵੀ ਲਿਖਿਆ ਕਿ ਜੈਟ ਅਤੇ ਕਿੰਗਫਿਸ਼ਰ ਵੱਡੇ ਮੁਕਾਬਲਾਕਾਰੀ ਸਨ ਪ੍ਰੰਤੂ ਉਨ੍ਹਾਂ ਨੂੰ ਐਨੀ ਵੱਡੀ ਏਅਰਲਾਈਨ ਡੁੱਬਣ ਦਾ ਦੁੱਖ ਹੈ। ਵਿਜੈ ਮਾਲਿਆ ਨੇ ਟਵੀਟ ਵਿਚ ਲਿਖਿਆ ਕਿ ਜੇਕਰ ਸਰਕਾਰ ਪਬਲਿਕ ਦਾ 35000 ਕਰੋੜ ਦੇ ਕੇ ਏਅਰ ਇੰਡੀਆ ਨੂੰ ਬਚਾ ਸਕਦੀ ਹੈ। ਪੀਐਸਯੂ ਹੋਣ ਦੇ ਕਾਰਨ ਐਨਾ ਵੱਡਾ ਫਰਕ ਆ ਜਾਂਦਾ ਹੈ। ਉਨ੍ਹਾਂ ਟਵੀਟ ਵਿਚ ਪੈਸਾ ਵਾਪਸ ਕਰਨ ਦਾ ਇਕ ਵਾਰ ਫਿਰ ਜ਼ਿਕਰ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:jet airways heads to crash land as lenders reject rs 400 cr funding