ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੈੱਟ ਏਅਰਵੇਜ਼ ’ਤੇ ਸੰਕਟ ਹੋਇਆ ਹੋਰ ਡੂੰਘਾ, ਕੌਮਾਂਤਰੀ ਉਡਾਣਾਂ ਮੁਲਤਵੀ

ਜੈੱਟ ਏਅਰਵੇਜ਼ ’ਤੇ ਸੰਕਟ ਹੋਇਆ ਹੋਰ ਡੂੰਘਾ, ਕੌਮਾਂਤਰੀ ਉਡਾਣਾਂ ਮੁਲਤਵੀ

ਜੈੱਟ ਏਅਰਵੇਜ਼ ਆਪਣੇ 25 ਸਾਲਾਂ ਦੇ ਇਤਿਹਾਸ ਵਿੱਚ ਇਸ ਵੇਲੇ ਸਭ ਤੋਂ ਖ਼ਰਾਬ ਦੌਰ ਦਾ ਸਾਹਮਣਾ ਕਰ ਰਹੀ ਹੈ। ਵਿੱਤੀ ਸੰਕਟ ਨਾਲ ਜੂਝ ਰਹੀ ਜੈੱਟ ਏਅਰਵੇਜ਼ ਕੰਪਨੀ ਨੇ ਸ਼ੁੱਕਰਵਾਰ ਨੂੰ ਅਗਲੇ ਸੋਮਵਾਰ ਤੱਕ ਲਈ ਆਪਣੀਆਂ ਸਾਰੀਆਂ ਕੌਮਾਂਤਰੀ ਉਡਾਣਾਂ ਮੁਲਤਵੀ ਕਰ ਦਿੱਤੀਆਂ ਹਨ।

 

 

ਸੰਕਟਗ੍ਰਸਤ ਜੈੱਟ ਏਅਰਵੇਜ਼ ਨੇ ਨਕਦ ਧਨ ਦੀ ਘਾਟ ਦੇ ਚੱਲਦਿਆਂ ਆਪਣੀਆਂ ਇਹ ਉਡਾਣਾਂ ਸੋਮਵਾਰ ਤੱਕ ਲਈ ਮੁਲਤਵੀ ਕੀਤੀਆਂ ਹਨ।

 

 

ਸਟੇਟ ਬੈਂਕ ਆਫ਼ ਇੰਡੀਆ ਦੀ ਅਗਵਾਈ ਹੇਠਲੇ ਬੈਂਕਾਂ ਦੇ ਸਮੂਹ ਵੱਲੋਂ ਹਿੱਸੇਦਾਰੀ ਦੀ ਵਿਕਰੀ ਲਈ ਸੱਦੀ ਬੋਲੀ ਦੀ ਸਮਾਂ–ਸੀਮਾ ਸ਼ੁੱਕਰਵਾਰ ਨੂੰ ਖ਼ਤਮ ਹੋ ਗਈ। ਬੈਂਕਾਂ ਦਾ ਸਮੂਹ ਏਅਰਲਾਈਨ ਦੇ ਰੋਜ਼ਮੱਰਾ ਦੇ ਕਾਰੋਬਾਰ ਨੂੰ ਵੇਖ ਰਹੀ ਹੈ। ਬੋਲੀ ਸੌਂਪਣ ਲਈ ਸਮਾਂ–ਸੀਮਾ ਨੂੰ ਦੋ ਦਿਨ ਵਧਾ ਕੇ ਸ਼ੁੱਕਰਵਾਰ ਕੀਤਾ ਗਿਆ ਸੀ।

 

 

ਮੀਡੀਆ ’ਚ ਚੱਲ ਰਹੀਆਂ ਖ਼ਬਰਾਂ ਮੁਤਾਬਕ ਏਅਰਲਾਈਨਜ਼ ਦੇ ਬਾਨੀ ਨਰੇਸ਼ ਗੋਇਲ, ਯੂਏਈ ਦੀ ਏਤਿਹਾਦ ਏਅਰਵੇਜ਼, ਏਅਰ ਕੈਨੇਡਾ ਤੇ ਹੋਰ ਨਿਵੇਸ਼ਕਾਂ ਨੇ ਏਅਰਲਾਈਨ ਲਈ ਬੋਲੀ ਸੌਂਪੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jet Airways in a deep crisis International Flights suspended