ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੈੱਟ ਏਅਰਵੇਜ਼ ਕੰਪਨੀ ਦੇ ਮੁੜ ਜਿਊਂਦੇ ਹੋਣ ਦੀਆਂ ਉਮੀਦਾਂ ਖ਼ਤਮ

13000 ਕਰੋੜ ਰੁਪਏ ਦੇ ਕਰਜ਼ੇ ਦੀ ਮਾਰ ਝੱਲ ਰਹੀ ਜੈੱਟ ਏਅਰਵੇਜ਼ ਦੇ ਦੁਬਾਰਾ ਜਿਊਂਦੇ ਹੋਣ ਦੀਆਂ ਉਮੀਦਾਂ ਦਾ ਅੰਤ ਹੋ ਗਿਆ ਹੈ। ਬੈਂਕਾਂ ਨੇ ਸੋਮਵਾਰ ਨੂੰ ਏਤਿਹਾਦ ਅਤੇ ਹਿੰਦੂਜਾ ਸਮੂਹ ਦੀ ਏਅਰਲਾਈਨ ਨੂੰ ਖਰੀਦਣ ਲਈ ਸਖ਼ਤ ਸ਼ਰਤਾਂ ਨੂੰ ਖਾਰਿਜ ਕਰ ਦਿੱਤਾ। ਬੈਂਕਾਂ ਨੇ ਏਅਰਲਾਈਨ ਲਈ ਨਵੇਂ ਨਿਵੇਸ਼ਕ ਲੱਭਣ ਲਈ ਯਤਨ ਕੀਤੇ ਪਰ ਕੋਈ ਰਾਹ ਨਾ ਲੱਭਣ ਤੇ ਇਹ ਫੈਸਲਾ ਕਰਨਾ ਪਿਆ।

 

ਬੈਂਕਾਂ ਨੇ ਹੁਣ ਆਪਣਾ ਕਰਜ਼ਾ ਵਸੂਲਣ ਲਈ ਜੈੱਟ ਏਅਰਵੇਜ਼ ਦਾ ਮਾਮਲਾ ਦਿਵਾਲਾ ਜ਼ਾਬਤਾ ਤਹਿਤ ਕਾਰਵਾਈ ਲਈ ਕੌਮੀ ਕੰਪਨੀ ਲਾਅ ਟ੍ਰਿਬਿਊਨਲ ਕੋਲ ਭੇਜਣ ਦਾ ਫੈਸਲਾ ਕੀਤਾ ਹੈ। ਕਰਜ਼ਾ ਦੇਣ ਵਾਲੇ ਬੈਂਕਾਂ ਦੇ ਪ੍ਰਧਾਨ ਐਸਬੀਆਈ ਨੇ ਕਿਹਾ ਕਿ ਏਅਰਲਾਈਨ ਲਈ ਸਿਰਫ ਇਕ ਬੋਲੀ ਹੀ ਪ੍ਰਾਪਤ ਹੋਈ ਸੀ ਤੇ ਉਸ ਨਾਲ ਵੀ ਸ਼ਰਤਾਂ ਜੁੜੀਆਂ ਸਨ। ਅਜਿਹੇ ਚ ਇਸ ਤਰ੍ਹਾਂ ਦਾ ਸੌਦਾ ਲਾਅ ਟ੍ਰਿਬਿਊਨਲ ਤਹਿਤ ਚੰਗੇ ਢੰਗ ਨਾਲ ਹੱਲ ਹੋ ਸਕਦਾ ਹੈ।

 

ਜ਼ਿਕਰਯੋਗ ਹੈ ਕਿ ਜੈੱਟ ਏਅਰਵੇਜ਼ ਨੂੰ ਉਧਾਰ ਦੇਣ ਵਾਲੀ ਦੋ ਕੰਪਨੀਆਂ ਸ਼ੈਮਨ ਵੀਹਲਸ ਅਤੇ ਗੱਗਰ ਇੰਟਰਪ੍ਰਾਈਸਸ ਨੇ ਏਅਰਲਾਈਨ ਖਿਲਾਫ ਦਿਵਾਲਾ ਪ੍ਰਕਿਰਿਆ ਸ਼ੁਰੂ ਕਰਨ ਲਈ 10 ਜੂਨ ਨੂੰ ਐਨਸੀਐਲਟੀ ਚ ਅਪੀਲ ਕੀਤੀ ਸੀ। ਇਸ ’ਤੇ 20 ਜੂਨ ਨੂੰ ਸੁਣਵਾਈ ਹੋਣੀ ਹੈ। ਏਅਰਲਾਈਨ ’ਤੇ ਸ਼ਾਮਨ ਵੀਹਲਸ ਦਾ 8.74 ਕਰੋੜ ਰੁਪਏ ਅਤੇ ਗੱਗਰ ਦਾ 53 ਕਰੋੜ ਰੁਪਏ ਦਾ ਬਕਾਇਆ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jet Airways lands in NCLT as banks give up revival bid