ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੈਟ ਦੇ ਕਰਮਚਾਰੀਆਂ ਨੇ ਮੋਦੀ ਨੂੰ ਲਿਖੀ ਚਿੱਠੀ, ਕਿਹਾ ਨੌਕਰੀ ਦੀ ਕੋਈ ਸੁਰੱਖਿਆ ਨਹੀਂ

ਜੈਟ ਦੇ ਕਰਮਚਾਰੀਆਂ ਨੇ ਮੋਦੀ ਨੂੰ ਲਿਖੀ ਚਿੱਠੀ, ਕਿਹਾ ਨੌਕਰੀ ਦੀ ਕੋਈ ਸੁਰੱਖਿਆ ਨਹੀ

ਵਿੱਤੀ ਸੰਕਟ ਕਾਰਨ ਫਿਲਹਾਲ ਉਡਾਨਾਂ ਬੰਦ ਕਰ ਚੁੱਕੀ ਨਿੱਜੀ ਜਹਾਜ਼ ਸੇਵਾ ਕੰਪਨੀ ਜੈਟ ਏਅਰਵੇਜ ਦੇ ਸ਼ੇਅਰ ਵੀਰਵਾਰ ਨੂੰ 30 ਫੀਸਦੀ ਹੇਠਾਂ ਆ ਗਈ। ਉਥੇ ਜੈਟ ਕਰਮਚਾਰੀ ਸੰਗਠਨ ਦੇ ਪ੍ਰਧਾਨ ਕਿਰਨ ਪਾਵਸਕਰ ਨੇ ਕਿਹਾ ਕਿ ਕਰਮਚਾਰੀਆਂ ਨੇ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਨੂੰ ਚਿੱਠੀ ਲਿਖੀ ਹੈ।  ਉਨ੍ਹਾਂ ਹਿਕਾ ਕਿ 16 ਹਜ਼ਾਰ ਕਰਮਚਾਰੀ ਬਿਨਾਂ ਕੰਮ ਦੇ ਬੈਠੇ ਹਨ ਅਤੇ ਨੌਕਰੀ ਦੀ ਕੋਈ ਸੁਰੱਖਿਆ ਨਹੀਂ ਹੈ। ਪਾਵਸਕਰ ਨੇ ਨਰੇਸ਼ ਗੋਇਲ ਨੂੰ ਹਟਾਏ ਜਾਣ ਉਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੰਪਨੀ ਚੰਗੀ ਸੀ ਤਾਂ ਨਰੇਸ਼ ਗੋਇਲ ਨੂੰ ਕਿਉਂ ਕੱਢਿਆ ਗਿਆ। ਉਨ੍ਹਾਂ ਕਿਹਾ ਕਿ 25 ਸਾਲ ਤੋਂ ਨਰੇਸ਼ ਗੋਇਲ ਨੇ ਕੰਪਨੀ ਨੂੰ ਚਲਾਇਆ ਤੇ ਉਨ੍ਹਾਂ ਨੂੰ ਕੱਢਣ ਦਾ ਛੜਯੰਤਰ ਕਿਉਂ ਰਚਿਆ ਗਿਆ।

 

ਜ਼ਿਕਰਯੋਗ ਹੈ ਕਿ ਏਅਰਲਾਈਨ ਨੇ ਬੁੱਧਵਾਰ ਸ਼ਾਮ ਨੂੰ ਐਲਾਨ ਕੀਤਾ ਸੀ ਕਿ ਵੀਰਵਾਰ ਤੋਂ ਉਸ ਦੀਆਂ ਸਾਰੀਆਂ ਘਰੇਲੂ ਅਤੇ ਕੌਮਾਂਤਰੀ ਉਡਾਨਾਂ ਰੱਦ ਰਹਿਣਗੀਆਂ। ਉਸਨੇ ਕਿਹਾ ਹੈ ਕਿ ਉਡਾਨਾਂ ਅਸਥਾਈ ਤੌਰ ਉਤੇ ਬੰਦ ਕੀਤੀਆਂ ਜਾ ਰਹੀਆਂ ਹਨ। ਇਸ ਲਈ ਕੰਪਨੀ ਨੇ ਨਗਦੀ ਦੀ ਘਾਟ ਦਾ ਹਵਾਲਾ ਦਿੱਤਾ ਹੈ। ਇਸ ਐਲਾਨ ਦੇ ਬਾਅਦ ਵੀਰਵਾਰ ਸਵੇਰੇ ਬਾਜ਼ਾਰ ਖੁੱਲ੍ਹਦਿਆਂ ਹੀ ਕੰਪਨੀ ਦੇ ਸ਼ੇਅਰ 24.15 ਅੰਕ ਹੇਠਾਂ ਆ ਕੇ 217.70 ਅੰਕ ਉਤੇ ਖੁੱਲ੍ਹੇ। ਕੱਲ੍ਹ ਬਾਜ਼ਾਰ ਬੰਦ ਹੁੰਦੇ ਸਮੇ਼ ਇਹ 241.85 ਅੰਕ ਉਤੇ ਰਿਹਾ ਸੀ।

 

ਜਾਰੀ ਰਹੇਗੀ ਜੈਟ ਏਅਰਵੇਜ ਦੀ ਬੋਲੀ ਪ੍ਰਕਿਰਿਆ

 

ਜੈਟ ਏਅਰਵੇਜ ਦੇ ਕਰਜ਼ਾਦਾਤਾ ਬੈਂਕਾਂ ਨੇ ਉਸਦੀ ਹਿੱਸੇਦਾਰੀ ਵੇਚਣ ਲਈ ਸ਼ੁਰੂ ਕੀਤੀ ਗਈ ਬੋਲੀ ਪ੍ਰਕਿਰਿਆ ਜਾਰੀ ਰੱਖਦ ਦਾ ਫੈਸਲਾ ਕੀਤਾ ਹੈ। ਭਾਰਤੀ ਸਟੇਟ ਬੈਂਕ (ਐਸਬੀਆਈ) ਦੀ ਅਗਵਾਈ ਵਿਚ ਅੱਠ ਬੈਂਕਾਂ ਦੇ ਕੰਸੋਟਰੀਐਮ ਨੇ ਜੈਟ ਏਅਰਵੇਜ ਵਿਚ 75 ਫੀਸਦੀ ਹਿੱਸੇਦਾਰ ਵੇਚਣ ਲਈ ਬੋਲੀ ਪ੍ਰਕਿਰਿਆ ਸ਼ੁਰੂ  ਕੀਤੀ ਹੈ। ਇਛੁੱਕ ਨਿਵੇਸ਼ਕਾਂ ਤੋਂ 12 ਅਪ੍ਰੈਲ ਤੱਕ ਤਕਨੀਕੀ ਟੈਂਡਰ ਭਾਵ ਅਭਿਰੁਚੀ ਪੱਤਰ ਮੰਗੇ ਗਏ ਸਨ। ਵਿੱਤੀ ਬੋਲੀ ਲਗਾਉਣ ਦੀ ਅੰਤਿਮ ਤਾਰੀਖ 30 ਅਪ੍ਰੈਲ ਹੈ ਜਦੋਂ ਕਿ ਬੋਲੀ ਪ੍ਰਕਿਰਿਆ 12 ਮਈ ਤੱਕ ਪੂਰੀ ਹੋਣ ਦੀ ਉਮੀਦ ਹੈ।

 

ਬੈਂਕ ਸਮੂਹ ਨੇ ਵੀਰਵਾਰ ਨੂੰ ਇਕ ਬਿਆਨ ਵਿਚ ਦੱਸਿਆ ਕਿ ਕਰਜ਼ਾਦਾਤਾਵਾਂ ਨੇ ਕਾਫੀ ਵਿਚਾਰ ਚਰਚਾ ਕਰਨ ਬਾਅਦ ਇਹ ਤੈਅ ਕੀਤਾ ਹੈ ਕਿ ਜੈਟ ਏਅਰਵੇਜ ਨੂੰ ਬਚਾਉਣ ਦਾ ਸਭ ਤੋਂ ਚੰਗਾ ਤਰੀਕਾ ਇਹ ਹੈ ਕਿ ਅਭਿਰੁਚੀ ਪਾਤਰ ਦਾਖਲ ਕਰਨ ਵਾਲੇ ਉਨ੍ਹਾਂ ਸੰਭਾਵਿਤ ਨਿਵੇਸ਼ਕਾਂ ਤੋਂ ਬੋਲੀ ਮੰਗੀ ਜਾਵੇ ਜਿਨ੍ਹਾਂ ਨੂੰ 16 ਮਈ ਨੂੰ ਟੈਂਡਰ ਦਸਤਾਵੇਜ ਜਾਰੀ ਕੀਤੇ ਜਾ  ਚੁੱਕੇ ਹਨ। ਕਰਜ਼ਾਦਾਤਾਵਾਂ ਨੂੰ ਉਮੀਦ ਹੈ ਕਿ ਬੋਲੀ ਪ੍ਰਕਿਰਿਆ ਸਫਲ ਰਹੇਗੀ ਅਤੇ ਪਾਰਦਰਸ਼ੀ  ਤਰੀਕੇ ਨਾਲ ਕੰਪਨੀ ਦੀ ਹਿੱਸੇਦਾਰੀ ਉਚਿਤ ਕੀਮਤ ਲਗਾਈ ਜਾਵੇਗੀ।

 

ਜ਼ਿਕਰਯੋਗ ਹੈ ਕਿ ਕਰਜ਼ਾਦਾਤਾਵਾਂ ਤੋਂ 400 ਕਰੋੜ ਰੁਪਏ ਦੀ ਫੌਰੀ ਮਦਦ ਨਾ ਮਿਲਣ ਦੇ ਬਾਅਦ ਏਅਰਲਾਈਨ ਨੇ ਸਾਰੇ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਨਾਂ ਫਿਲਹਾਲ ਰੱਦ ਕਰਨ ਦਾ ਐਲਾਨ ਕਰਦੇ ਹੋਏ ਬੁੱਧਵਾਰ ਰਾਤ ਨੂੰ ਕਿਹਾ ਸੀ ਕਿ ਹੁਣ ਉਸ ਕੋਲ ਬੋਲੀ ਪ੍ਰਕਿਰਿਆ ਦੀ ਉਡੀਕ ਕਰਨ ਤੋਂ ਇਲਾਵਾ ਹੋਰ ਕੋਈ ਵਿਕਲਪ ਨਹੀਂ ਹੈ। ਢਾਈ ਦਹਾਕੇ ਤੋਂ ਭਾਰਤੀ ਜਹਾਜ਼ ਖੇਤਰ ਵਿਚ ਸੇਵਾ ਦੇ ਰਹੀ ਕੰਪਨੀ ਪਿਛਲੇ ਕੈਲੰਡਰ ਸਾਲ ਵਿਚ 4,244 ਕਰੋੜ ਰੁਪਏ ਦਾ ਨੁਕਸਾਨ ਉਠਾ ਚੁੱਕੀ ਹੈ। ਕਿਰਾਏ ਉਤੇ ਜਹਾਜ਼ ਦੇਣ ਵਾਲੀ ਕੰਪਨੀਆਂ ਨੇ ਕਿਰਾਇਆ ਨਾ ਦੇਣ ਕਾਰਨ ਉਸ ਤੋਂ ਜਹਾਜ਼ ਵਾਪਸ ਲੈ ਲਏ ਹਨ। ਉਹ ਬੈਂਕਾਂ ਦਾ ਕਰਜ਼ਾ ਵਾਪਸ ਕਰਨ ਵਿਚ ਅਸਫਲ ਰਹੀ ਹੈ ਅਤੇ ਕਰਮਚਾਰੀਆਂ ਨੂੰ ਤਨਖਾਹ ਵੀ ਨਹੀਂ ਦੇ ਸਕੀ।

 

ਬੈਂਕ ਸਮੂਹ ਵੱਲੋਂ ਸ਼ੁਰੂ ਕੀਤੀ ਗਏ ਹੱਲ ਪ੍ਰਕਿਰਿਆ ਦੇ ਤਹਿਤ ਉਸ ਨੂੰ ਤਤਕਾਲ ਨਗਦੀ ਦੌਰ ਉਤੇ 1500 ਕਰੋੜ ਰੁਪਏ ਪਰਿਚਾਲਨ ਜਾਰੀ ਰੱਖਣ ਲਈ ਮਿਲਣੇ ਸਨ, ਪ੍ਰੰਤੂ ਇਹ ਰਕਮ ਵੀ ਨਾ ਮਿਲਣ ਬਾਅਦ ਉਸ ਨੂੰ ਉਡਾਨਾਂ ਬੰਦ ਕਰਨੀਆਂ ਪਈਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jet employees write letters to PM Modi said no security of job