ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਨਾ ਖਰੀਦਣ ਦੇ ਚਾਹਵਾਨ ਹੋ ਤਾਂ ਇਹ ਹੈ ਚੰਗਾ ਮੌਕਾ

ਜੇਕਰ ਤੁਸੀਂ ਸੋਨਾ ਖਰੀਦਣ ਦੇ ਚਾਹਵਾਨ ਹੋ ਤਾਂ ਤੁਹਾਡੇ ਲਈ ਚੰਗਾ ਮੌਕਾ ਹੈ ਕਿਉਂਕਿ ਇਸ ਖਾਸ ਮੌਕੇ ਦਾ ਲਾਭ ਤੁਹਾਨੂੰ ਵੱਡੇ ਡਿਸਕਾਊਂਟ ਆਫਰ ਨਾਲ ਹੋਵੇਗਾ। ਦਰਅਸਲ ਅਕਸ਼ੇ ਤ੍ਰਿਤਿਆ ਦੇ ਸ਼ੁੱਭ ਮੌਕੇ ਜ਼ਿਆਦਾ ਵਿਕਰੀ ਕਰਨ ਲਈ ਕਈ ਬ੍ਰਾਂਡ ਸੁਨਿਆਰਿਆਂ ਨੇ ਐਡਵਾਂਸ ਬੁਕਿੰਗ ਦਾ ਆਫਰ ਦੇ ਦਿੱਤਾ ਹੈ। ਇਸ ਨਾਲ ਸੋਨੇ ਦੀ ਵਿਕਰੀ ਵਧਣ ਦੀ ਉਮੀਦ ਹੈ।

 

ਖਾਸ ਗੱਲ ਇਹ ਹੈ ਕਿ ਐਡਵਾਂਸ ਬੁਕਿੰਗ ਨਾਲ ਤੁਸੀਂ 10 ਫੀਸਦ ਪੈਸੇ ਦੇ ਕੇ ਸੋਨੇ ਜਾਂ ਉਸ ਦੇ ਗਹਿਣ ਖਰੀਦ ਸਕਦੇ ਹੋ ਤੇ ਬਾਕੀ ਪੈਸਾ ਬਾਅਦ ਚ ਕਿਸ਼ਤਾਂ ਚ ਦੇ ਸਕਦੋ ਹੋ। ਅਜਿਹੇ ਚ ਕਿਸੇ ਕੋਲ ਜੇਕਰ 7 ਮਈ ਨੂੰ ਇਕਮੁ਼ਸ਼ਤ ਸੋਨਾ ਖਰੀਦਣ ਦਾ ਪੈਸਾ ਨਹੀਂ ਹੈ ਤਾਂ ਉਹ ਵੀ ਇਸ ਦਾ ਲਾਭ ਚੁੱਕ ਸਕਦੇ ਹਨ। ਨਾਮੀ ਜਾਂ ਬ੍ਰਾਂਡਿਡ ਸੁਨਿਆਰੇ ਅਤੇ ਆਨ ਲਾਈਨ ਕੰਪਨੀਆਂ ’ਤੇ ਈਐਮਆਈ ਦੇ ਗਹਿਣੇ ਖਰੀਦਣ ਦਾ ਮੌਕਾ ਵੀ ਮਿਲ ਰਿਹਾ ਹੈ।

 

ਵਪਾਰੀਆਂ ਦਾ ਮੰਨਣਾ ਹੈ ਕਿ ਇਸ ਵਾਰ 7 ਮਈ ਨੂੰ ਅਕਸ਼ੇ ਤ੍ਰਿਤਿਆ ਮੌਕੇ ਗਹਿਣਿਆਂ ਦਾ ਵਪਾਰ 10 ਤੋਂ 15 ਫੀਸਦ ਵੱਧ ਹੋਵੇਗਾ ਜਦਕਿ ਪਿਛਲੇ ਸਾਲ ਇਸ ਵਿਚ ਸੁਸਤੀ ਦਿਖਾਈ ਦਿੱਤੀ ਸੀ। ਇਸ ਵਾਰ ਇਹ ਸ਼ੁੱਭ ਮੌਕਾ ਵਿਆਹ-ਸ਼ਾਦੀਆਂ ਦੇ ਸੀਜ਼ਨ ਤੋਂ ਬਿਲਕੁਲ ਪਹਿਲਾਂ ਅਤੇ ਮਹੀਨਿਆਂ ਦੇ ਸ਼ੁਰੂਆਤੀ ਦਿਨਾਂ ਚ ਪੈ ਰਿਹਾ ਹੈ।

 

ਦੱਸਣਯੋਗ ਹੈ ਕਿ ਸੋਨਾ ਪਿਛਲੇ ਦੋ ਮਹੀਨਿਆਂ ਚ ਲਗਭਗ 2000 ਰੁਪਏ ਸਸਤਾ ਹੋਇਆ ਹੈ ਤੇ ਇਹ ਚਾਰ ਮਹੀਨਿਆਂ ਦੇ ਹੇਠਲੇ ਪੱਧਰ ਤੇ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:jewellers offer to book gold purchase in advance on the occasion of akshay tritiya