ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

JIO ਖਪਤਕਾਰਾਂ ਨੂੰ ਲੱਗਣ ਵਾਲਾ ਹੈ ਝਟਕਾ, ਕੰਪਨੀ ਨੇ ਕੀਤਾ ਇਹ ਐਲਾਨ 

ਸਸਤੇ ਡਾਟਾ ਅਤੇ ਕਾਲਾਂ ਦਾ ਦੌਰ ਹੁਣ ਖ਼ਤਮ ਹੋਣ ਵਾਲਾ ਹੈ। ਰਿਲਾਇੰਸ ਜਿਓ (Reliance Jio) ਵੀ ਅਗਲੇ ਕੁਝ ਹਫ਼ਤੇ ਵਿੱਚ ਮੋਬਾਈਲ ਦਰਾਂ ਵਧਾ ਸਕਦੀ ਹੈ। ਕੰਪਨੀ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਸੋਮਵਾਰ ਨੂੰ ਏਅਰਟੈਲ ਅਤੇ ਵੋਡਾਫੋਨ-ਆਈਡਿਆ 1 ਦਸੰਬਰ ਤੋਂ ਦਰਾਂ ਵਧਾਉਣ ਦਾ ਐਲਾਨ ਕਰ ਚੁੱਕੀ ਹੈ।

 

ਜੀਓ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਦੂਰਸੰਚਾਰ ਰੈਗੂਲੇਟਰੀ ਟਰਾਈ ਦੇ ਫ਼ੈਸਲੇ ਦੇ ਆਧਾਰ ਤੇ ਫ਼ੈਸਲਾ ਲਵੇਗੀ। ਦੂਰਸੰਚਾਰ ਉਦਯੋਗ ਵੱਲੋਂ ਟ੍ਰਾਈ ਕੋਲ ਦਰਾਂ ਵਧਾਉਣ ਦਾ ਪ੍ਰਸਤਾਵ ਦਿੱਤਾ ਹੈ। ਜੀਓ ਦਾ ਕਹਿਣਾ ਹੈ ਕਿ ਜੇ ਰੈਗੂਲੇਟਰੀ ਦਰਾਂ ਵਧਾਉਣ ਦਾ ਫ਼ੈਸਲਾ ਕਰਦਾ ਹੈ, ਤਾਂ ਇਹ ਇਸ ਨੂੰ ਲਾਗੂ ਕਰੇਗਾ। ਹਾਲਾਂਕਿ, ਜੀਓ ਨੇ ਕਿਹਾ ਹੈ ਕਿ ਦਰਾਂ ਵਧਾਉਣ ਨਾਲ ਡਾਟਾ ਖਪਤ 'ਤੇ ਕੋਈ ਅਸਰ ਨਹੀਂ ਪਵੇਗਾ।

 

ਇੱਕ ਦਿਨ ਪਹਿਲਾਂ, ਵੋਡਾਫੋਨ ਆਈਡੀਆ ਨੇ ਬਿਆਨ ਵਿੱਚ ਕਿਹਾ ਗਿਆ ਸੀ ਕਿ ਇਹ 1 ਦਸੰਬਰ ਤੋਂ ਆਪਣੀਆਂ ਮੋਬਾਈਲ ਸੇਵਾਵਾਂ ਦੀਆਂ ਦਰਾਂ ਵਿੱਚ ਵਾਧਾ ਕਰੇਗੀ। ਕੰਪਨੀ ਨੇ ਵਿੱਤੀ ਸੰਕਟ ਦਾ ਕਾਰਨ ਦੱਸਿਆ। ਹਾਲਾਂਕਿ, ਕੰਪਨੀ ਨੇ ਅਜੇ ਇਹ ਖੁਲਾਸਾ ਨਹੀਂ ਕੀਤਾ ਹੈ ਕਿ ਦਰਾਂ ਵਿੱਚ ਕਿੰਨਾ ਵਾਧਾ ਕੀਤਾ ਜਾਵੇਗਾ। ਏਅਰਟੈਲ ਨੇ ਵੀ ਦਸੰਬਰ ਤੋਂ ਆਪਣੀਆਂ ਸੇਵਾਵਾਂ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕੀਤਾ ਹੈ।

 

ਕਿੰਨਾ ਦਮ

37.24 ਕਰੋੜ ਵੋਡਾਫੋਨ-ਆਈਡੀਆ ਦੇ ਗਾਹਕਾਂ ਦੀ ਗਿਣਤੀ
35.52 ਕਰੋੜ ਹੈ ਜੀਓ ਦੇ ਗਾਹਕਾਂ ਦੀ ਗਿਣਤੀ 
32.55 ਕਰੋੜ ਏਅਰਟੈੱਲ ਦੇ ਗਾਹਕਾਂ ਦੀ ਗਿਣਤੀ

 

ਜੀਓ ਦੇ ਗਾਹਕ ਵਿੱਚ ਵਾਧਾ, ਵੋਡਾ-ਆਈਡੀਆ ਦੇ ਗਾਹਕ ਘੱਟ ਹੋਏ

ਟਰਾਈ ਦੇ ਅੰਕੜਿਆਂ ਅਨੁਸਾਰ, ਵੋਡਾਫ਼ੋਨ-ਆਈਡੀਆ ਅਤੇ ਏਅਰਟੈਲ ਨੇ ਸਤੰਬਰ ਮਹੀਨੇ ਵਿੱਚ ਕੁੱਲ 49 ਲੱਖ ਤੋਂ ਵੱਧ ਗਾਹਕ ਗੁਆ ਚੁੱਕੇ ਹਨ। ਉਥੇ, ਰਿਲਾਇੰਸ ਜਿਓ ਨੇ ਇਸ ਦੌਰਾਨ 69.83 ਲੱਖ ਨਵੇਂ ਉਪਭੋਗਤਾਵਾਂ ਨੂੰ ਸ਼ਾਮਲ ਕੀਤਾ ਹੈ। ਅੰਕੜਿਆਂ ਦੇ ਅਨੁਸਾਰ, ਏਅਰਟੈਲ ਨੇ ਇਸ ਦੌਰਾਨ  23.8 ਲੱਖ, ਵੋਡਾਫੋਨ-ਆਈਡੀਆ ਨੇ 25.7 ਲੱਖ ਗਾਹਕਾਂ ਨੂੰ ਗੁਆ ਦਿੱਤਾ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:jio call and data rates to be increase soon company declares