ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Reliance Jio: ਇੱਕ ਮਹੀਨੇ ਵਧਾਈ ਦੀਵਾਲੀ ਆਫ਼ਰ, ਗਾਹਕਾਂ ਨੂੰ ਮਿਲੇਗਾ ਦੋਹਰਾ ਲਾਭ

ਗਾਹਕਾਂ ਦੀ ਭਾਰੀ ਮੰਗ 'ਤੇ ਜਿਓ ਨੇ ਜੀਓ ਫ਼ੋਨ ਦਾ 699 ਰੁਪਏ ਵਾਲਾ ਦੀਵਾਲੀ ਆਫ਼ਰ ਇੱਕ ਮਹੀਨੇ ਲਈ ਵਧਾ ਦਿੱਤਾ ਹੈ। ਦਰਅਸਲ, ਦੀਵਾਲੀ ਆਫਰ ਤੋਂ ਪਹਿਲਾਂ ਜੀਓ ਫ਼ੋਨ ਦੀ ਕੀਮਤ 1500 ਰੁਪਏ ਸੀ, ਜੋ ਇਸ ਆਫ਼ਰ ਤਹਿਤ ਘੱਟ ਕੇ 699 ਰੁਪਏ ਰਹਿ ਗਈ ਹੈ। 

 

ਇਸ ਪੇਸ਼ਕਸ਼ ਨਾਲ ਗਾਹਕਾਂ ਨੂੰ ਕੀਮਤ ਵਿੱਚ ਸਿੱਧੇ 800 ਰੁਪਏ ਦਾ ਲਾਭ ਮਿਲਿਆ ਅਤੇ ਨਾਲ ਹੀ 700 ਰੁਪਏ ਦੇ ਡਾਟਾ ਦਾ ਵਾਧੂ ਲਾਭ ਵੀ। ਹੁਣ ਇਸ ਆਫ਼ਰ ਨੂੰ ਇੱਕ ਮਹੀਨੇ ਲਈ ਵਧਾ ਦਿੱਤਾ ਗਿਆ ਹੈ।

 

ਜੀਓ ਦੀ ਇਸ ਆਫ਼ਰ ਦਾ ਗਾਹਕਾਂ ਨੂੰ ਬਹੁਤ ਫਾਇਦਾ ਹੋਇਆ। ਪਿਛਲੇ 3 ਹਫ਼ਤਿਆਂ ਵਿੱਚ ਜਿਓ ਫੋ਼ਨ ਦੀ ਵਿਕਰੀ ਵਿੱਚ ਵੱਡਾ ਵਾਧਾ ਹੋਇਆ ਹੈ। ਖ਼ਾਸਕਰ ਪੇਂਡੂ ਖੇਤਰਾਂ ਵਿੱਚ ਲੋਕਾਂ ਨੇ ਜਮ ਰੇ ਜੀਓ ਫ਼ੋਨ ਖ਼ਰੀਦੇ। 

 

ਦਰਅਸਲ, ਜੀਓ ਦੇ 699 ਰੁਪਏ ਵਾਲੇ ਦੀਵਾਲੀ ਆਫ਼ਰ ਤੋਂ ਬਾਅਦ, 4 ਜੀ ਫ਼ੋਨ ਦੀ ਕੀਮਤ ਕਈ 2ਜੀ ਫ਼ੋਨ ਦੇ ਮਾਡਲਾਂ ਤੋਂ ਘੱਟ ਹੋ ਗਈ। ਇਸ ਦਾ ਫਾਇਦਾ ਕਈ 2ਜੀ ਗਾਹਕਾਂ ਨੇ ਚੁੱਕਿਆ ਅਤੇ ਆਪਣੇ ਫ਼ੋਨ ਨੂੰ 4ਜੀ ਫੋਨਾਂ ਵਿੱਚ ਬਦਲ ਦਿੱਤਾ।

 

ਇਸ ਦੇ ਕਾਰਨ ਪੇਂਡੂ ਖੇਤਰਾਂ ਵਿੱਚ ਜੀਓ ਫ਼ੋਨਾਂ ਦੀ ਮੰਗ ਵਿੱਚ ਵਾਧਾ ਹੋਇਆ ਹੈ। ਸਿਰਫ 2ਜੀ ਫ਼ੋਨ ਵਿੱਚ ਗੱਲ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਜੀਓ ਫ਼ੋਨ ਇੱਕ 4ਜੀ ਡਿਵਾਈਸ ਹੈ ਜਿਸ ਵਿੱਚ ਜਿਓ ਟੀਵੀ, ਵਟਸਐਪ, ਫੇਸਬੁੱਕ, ਜੀਓ ਸਿਨੇਮਾ, ਜੀਓ ਨਿਊਜ਼, ਜੀਓ ਮਿਊਜ਼ਿਕ ਵਰਗੇ ਕਈ ਐਪਸ ਵਰਤੇ ਜਾ ਸਕਦੇ ਹਨ। ਵੱਧਦੀ ਮੰਗ ਦੇ ਮੱਦੇਨਜ਼ਰ ਜੀਓ ਨੇ ਇਸ ਪੇਸ਼ਕਸ਼ ਨੂੰ ਇਕ ਮਹੀਨੇ ਲਈ ਵਧਾ ਦਿੱਤਾ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jio Phone Diwali Offer Rs 699 extended for one month