ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

JIO ਯੂਜ਼ਰਜ਼ ਲਈ ਖੁਸ਼ਖ਼ਬਰੀ, ਇਸ ਮਾਮਲੇ 'ਚ ਕੰਪਨੀ ਨੇ ਮਚਾਇਆ ਧਮਾਲ

ਟੈਲੀਕਾਮ ਕੰਪਨੀ ਰਿਲਾਇੰਸ ਜਿਓ (Jio) ਨੇ 4 ਜੀ ਡਾਊਨਲੋਡ ਦੇ ਮਾਮਲੇ ਵਿੱਚ ਜਨਵਰੀ ਦੇ ਮਹੀਨੇ ਵਿੱਚ 20.9 ਮੈਗਾਬਿਟ ਪ੍ਰਤੀ ਸੈਕਿੰਟ (ਐਮਬੀਪੀਐਸ) ਦੀ ਡਾਊਨਲੋਡ ਸਪੀਡ ਦੇ ਨਾਲ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਹੈ। ਹਾਲਾਂਕਿ, ਅਪਲੋਡ ਸਪੀਡ ਦੇ ਲਿਹਾਜ਼ ਨਾਲ ਵੋਡਾਫੋਨ ਪਹਿਲਾਂ ਰਿਹਾ ਹੈ। ਇਹ ਗੱਲ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ (ਟਰਾਈ) ਦੇ ਅੰਕੜਿਆਂ ਵਿੱਚ ਸਾਹਮਣੇ ਆਈ ਹੈ।

 

ਰਿਲਾਇੰਸ ਜਿਓ ਦੀ ਸਪੀਡ ਨਵੰਬਰ ਦੇ ਹੇਠਲੇ ਪੱਧਰ 27.2 ਐਮਬੀਪੀਐਸ ਤੋਂ ਘੱਟ ਰਹਿਣ ਦੇ ਬਾਅਦ ਵੀ ਸਭ ਤੋਂ ਜ਼ਿਆਦਾ ਰਹੀ। ਜਿਓ ਦੀ ਗਤੀ ਨੇੜਲੇ ਮੁਕਾਬਲੇਬਾਜ਼ ਭਾਰਤੀ ਏਅਰਟੈਲ ਦੀ ਡਾਊਨਲੋਡ ਦੀ ਸਪੀਡ ਤੋਂ ਲਗਭਗ ਤਿੰਨ ਗੁਣਾ ਰਹੀ ਹੈ। ਟਰਾਈ ਦੇ ਅੰਕੜਿਆਂ ਅਨੁਸਾਰ, ਜਨਵਰੀ ਵਿੱਚ ਏਅਰਟੈਲ ਦੀ ਔਸਤਨ ਡਾਊਨਲੋਡ ਸਪੀਡ 7.9 ਐਮਬੀਪੀਐਸ, ਵੋਡਾਫੋਨ ਦੀ 7.6 ਐਮਬੀਪੀਐਸ ਅਤੇ ਆਈਡੀਆ ਦੀ 6.5 ਐਮਬੀਪੀਐਸ ਰਹੀ ਸੀ।

 

ਹਾਲਾਂਕਿ ਵੋਡਾਫੋਨ ਅਤੇ ਆਈਡੀਆ ਦਾ ਰਲੇਵਾਂ ਹੋ ਚੁੱਕਾ ਹੈ ਪਰ ਟ੍ਰਾਈ ਅਜੇ ਵੀ ਵੱਖਰੇ ਤੌਰ 'ਤੇ ਦੋਵਾਂ ਨੈਟਵਰਕਸ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਦਾ ਹੈ ਕਿਉਂਕਿ ਦੋਵਾਂ ਨੈਟਵਰਕਸ ਦਾ ਰਲਵਾਂ ਅਜੇ ਪੂਰਾ ਨਹੀਂ ਹੋਇਆ ਹੈ।

 

ਅਪਲੋਡ ਸਪੀਡ ਦੇ ਲਿਹਾਜ਼ ਨਾਲ ਵੋਡਾਫੋਨ ਨੇ ਛੇ ਐਮਬੀਪੀਐਸ ਦੇ ਨਾਲ ਵਧੀਆ ਪ੍ਰਦਰਸ਼ਨ ਹੈ। ਇਸ ਤੋਂ ਬਾਅਦ ਆਈਡੀਆ 5.6 ਐਮਬੀਪੀਐਸ, ਜੀਓ 4.6 ਐਮਬੀਪੀਐਸ ਅਤੇ 3.8 ਦੇ ਨਾਲ ਏਅਰਟੈਲ ਦਾ ਸਥਾਨ ਰਿਹਾ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jio users have Good News company tops 4G download speed chart