ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Reliance Jio Welcome Offer: ਸਾਲਾਨਾ ਪਲਾਨ 'ਤੇ ਮੁਫ਼ਤ LED TV ਅਤੇ ਸੈੱਟ ਟਾਪ ਬਾਕਸ

 

ਰਿਲਾਇੰਸ ਇੰਡਸਟਰੀਜ਼ ਲਿਮਟਿਡ (RIL) ਦੀ 42ਵੀਂ ਸਲਾਨਾ ਜਨਰਲ ਮੀਟਿੰਗ ਵਿੱਚ ਮੁਕੇਸ਼ ਅੰਬਾਨੀ ਨੇ ਅਹਿਮ ਐਲਾਨ ਕੀਤੇ। ਉਨ੍ਹਾਂ ਨੇ ਇਹ ਜਾਣਕਾਰੀ ਦਿੱਤੀ ਕਿ ਜਿਓ ਦੇ ਗਾਹਕ 340 ਮਿਲੀਅਨ ਤੋਂ ਜ਼ਿਆਦਾ ਹੋ ਗਏ ਹਨ। ਉਨ੍ਹਾਂ ਕਿਹਾ ਕਿ ਜੀਓ ਦੁਨੀਆ ਦੀ ਸਭ ਤੋਂ ਵੱਡੀ ਅਤੇ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਓਪਰੇਟਿੰਗ ਕੰਪਨੀ ਬਣ ਗਈ ਹੈ। ਉਨ੍ਹਾਂ ਨੇ ਐਲਾਨ ਕੀਤਾ ਕਿ ਜਿਓ ਗੀਗਾ ਫਾਈਬਰ ਪਲਾਨ 700 ਰੁਪਏ ਤੋਂ ਸ਼ੁਰੂ ਹੋਣਗੇ।
ਮਿਲੇਗੀ ਇਹ ਸਰਵਿਸ 

 

 

 

ਮੁਕੇਸ਼ ਅੰਬਾਨੀ ਨੇ ਕਿਹਾ ਕਿ ਘਰੇਲੂ ਬ੍ਰਾਡਬੈਂਡ ਸੇਵਾ ਜਿਓ ਗੀਗਾਫਾਈਬਰ ਦੇ ਨਾਲ ਗ੍ਰਾਹਕਾਂ ਨੂੰ 1GBPS ਤੱਕ ਦੀ ਬ੍ਰਾਡਬੈਂਡ ਸਪੀਡ, ਲੈਂਡਲਾਈਨ ਫੋਨ, ਅਲਟਰਾ ਹਾਈ ਡੈਫੀਨੇਸ਼ਨ ਇੰਟਰਟੇਨਮੈਂਟ,  ਵਰਚੁਅਲ ਰਿਆਲਟੀ ਸਮੱਗਰੀ, ਮਲਟੀ-ਪਾਰਟੀ ਵੀਡੀਓ ਕਾਨਫਰੰਸਿੰਗ, ਵਾਇਸ ਇਨਬਲਡ ਵਰਚੁਅਲ ਅਸਿਸਟੈਂਟ, ਇੰਟਰੇਕਿਟਵ ਗੇਮਿੰਗ, ਹੋਮ ਸਕਿਓਰਿਟੀ ਅਤੇ ਸਮਾਰਟ ਹੋਮ ਸਲਿਊਸ਼ਨਸ ਵਰਗੀਆਂ ਸਹੂਲਤਾਂ ਮਿਲਣਗੀਆਂ। 

 

ਜੀਓ ਸੈਟ ਟਾਪ ਬਾਕਸ
 

ਮੁਕੇਸ਼ ਅੰਬਾਨੀ ਨੇ ਜੀਓ ਫਾਈਬਰ ਸਰਵਿਸ ਵਿੱਚ ਸੈੱਟ ਟਾਪ ਬਾਕਸ ਦਾ ਐਲਾਨ ਕੀਤਾ। ਇਸ ਸੈੱਟ ਟਾਪ ਬਾਕਸ ਵਿੱਚ ਸਾਰੇ ਗੇਮਿੰਗ ਕੰਟਰੋਲਰਾਂ ਨਾਲ O ਲੈਟੇਂਸੀ ਗੇਮਿੰਗ ਐਕਸਪੀਰੀਅੰਸ ਮਿਲੇਗਾ। ਇਸ ਤੋਂ ਇਲਾਵਾ ਯੂਜਰਸ ਆਨਲਾਈਨ ਸ਼ਾਪਿੰਗ, ਸਿੱਖਿਆ ਅਤੇ ਮਨੋਰੰਜਨ ਨੂੰ ਵੀਆਰ ਹੈਂਡਸੈੱਟ ਰਾਹੀਂ ਅਨੁਭਵ ਲੈ ਸਕਦੇ ਹੋ।
 

ਲਾਈਵ ਗੀਗਾ ਫਾਈਬਰ 5 ਸਤੰਬਰ ਨੂੰ ਲਾਂਚ ਕੀਤਾ ਜਾਵੇਗਾ

- ਗੀਗਾ ਫਾਈਬਰ ਵਪਾਰਕ ਤੌਰ 'ਤੇ 5 ਸਤੰਬਰ 2019 ਨੂੰ ਲਾਂਚ ਕੀਤਾ ਜਾਵੇਗਾ.
- ਗੀਗਾ ਫਾਈਬਰ 100MBPS ਦੀ ਸਪੀਡ ਤੋਂ ਸ਼ੁਰੂ ਹੋ ਕੇ ਅਤੇ 1GBPS ਤੱਕ ਦੀ ਸਪੀਡ ਵਿੱਚ ਮਿਲੇਗਾ। 
- ਜੀਓ ਫਾਈਬਰ ਦੇ ਪਲਾਨ 700 ਰੁਪਏ ਤੋਂ  ਸ਼ੁਰੂ 10,000 ਰੁਪਏ ਤੱਕ ਦੇ ਹੋਣਗੇ।
- ਵਾਇਸ ਕਾਲਾਂ ਮੁਫ਼ਤ ਵਿੱਚ ਉਪਲਬੱਧ ਹੋਣਗੀਆਂ।
- ਜੀਓ ਫੈਬਰ ਦੇ ਨਾਲ OTT ਐਪਸ ਦਾ ਐਕਸੇਸ ਮਿਲੇਗਾ। 
- ਪ੍ਰੀਮੀਅਮ ਜਿਓ ਫਾਈਬਰ ਗਾਹਕਾਂ ਨੂੰ ਪਹਿਲੇ ਹੀ ਦਿਨ ਘਰ ਵਿੱਚ ਫ਼ਿਲਮਾਂ ਵੇਖਣ ਦਾ ਵਿਕਲਪ ਮਿਲੇਗਾ। 

 

ਅੰਤਰਰਾਸ਼ਟਰੀ ਕਾਲ
 

ਖਪਤਕਾਰ ਨੂੰ ਅਸੀਮਿਤ ਅਮਰੀਕਾ, ਕੈਨੇਡਾ ਪੈਕ 500 ਰੁਪਏ ਪ੍ਰਤੀ ਮਹੀਨ ਦੀ ਕੀਮਤ ਵਿੱਚ ਮਿਲੇਗਾ। 


ਜੀਓ ਵੇਲਕਮ ਆਫਰ
 

ਮੀਟਿੰਗ ਦੌਰਾਨ ਜੀਓ ਫਾਈਬਰ ਵੈਲਕਮ ਪੇਸ਼ਕਸ਼ ਦਾ ਵੀ ਐਲਾਨ ਕੀਤਾ ਗਿਆ। ਵੇਲਕਮ ਆਫਰ ਤਹਿਤ ਜੀਓ ਦੇ Forever ਸਾਲਾਨਾ ਪਲਾਨ ਲੈਣ ਵਾਲੇ ਗ੍ਰਾਹਕਾਂ ਨੂੰ 4K ਐਚਡੀ ਟੀਵੀ ਸੈਟ ਅਤੇ 4K ਸੈੱਟਟਾਪ ਬਾਕਸ ਮੁਫ਼ਤ ਮਿਲੇਗਾ।  
 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jio Welcome offer to premium customer Free LED tv and set top box on annual package