ਅਗਲੀ ਕਹਾਣੀ

ਆਉਣ ਵਾਲੀ ਹੈ ਜੀਓ ਦੀ ਨਵੀ ਸਕੀਮ, ਜਾਣੋ ਕੀ ਹੋਵੇਗਾ

ਆਉਣ ਵਾਲੀ ਹੈ ਜੀਓ ਦੀ ਨਵੀ ਸਕੀਮ, ਜਾਣੋ ਕੀ ਹੋਵੇਗਾ

ਜ਼ਿਆਦਾਤਰ ਜੀਓ ਦੇ ਮੋਬਾਇਲ ਰਿਚਾਰਜ ਆਫਰ ਲਈ ਜਾਣਿਆ ਜਾਂਦਾ ਹੈ। ਜੀਓ ਛੋਟੇ ਰਿਚਾਰਜ ਤੋਂ ਲੈ ਕੇ ਪੋਸਟਪੇਡ ਗ੍ਰਾਹਕਾਂ ਲਈ ਆਫਰ ਲਾਂਚ ਕਰਦਾ ਰਹਿੰਦਾ ਹੈ। ਜੀਓ ਇਸ ਕੜੀ ਵਿਚ ਨਵੀਂ ਸਕੀਮ ਲੈ ਕੇ ਆਉਣ ਵਾਲਾ ਹੈ। ਹੁਣ ਉਹ ਜੀਓ ਗੀਗਾ ਫਾਈਬਰ ਉਤੇ ਨਵੇਂ ਪਲਾਨ ਲੈ ਕੇ ਆ ਸਕਦਾ ਹੈ।  ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਆਫਰ ਗ੍ਰਾਹਕਾਂ ਨੂੰ ਅਗਲੇ ਮਹੀਨੇ ਤੱਕ ਮਿਲਣਾ ਸ਼ੁਰੂ ਹੋ ਜਾਵੇਗਾ।

 

ਇਹ ਹੈ ਸਕੀਮ

 

ਇਸ ਸਾਲ ਜੀਓ, ਜੀਓ ਗੀਗਾ ਫਾਈਬਰ ਪੇਸ਼ ਕਰ ਸਕਦਾ ਹੈ। ਇਸ ਸਕੀਮ ਨੂੰ ਦੇਸ਼ ਦੇ ਕਈ ਸ਼ਹਿਰਾਂ ਵਿਚ ਟੈਸਟ ਕੀਤਾ ਜਾ ਰਿਹਾ ਹੈ। ਜੀਓ ਫਾਈਬਰ ਦਾ ਪ੍ਰਿਊ ਆਫਰ ਦੇ ਦਿੱਤਾ ਜਾ ਰਿਹਾ ਹੈ। ਇਹ ਆਫਰ ਅਜੇ ਮੁਫਤ ਹੈ। ਇਸ ਵਿਚ 100ਐਮਬੀਪੀਐਸ ਜਾਂ 50ਐਮਬੀਪੀਐਸ ਤੱਕ ਦੀ ਸਪੀਡ ਦਾ ਆਪਸ਼ਨ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਹਰ ਮਹੀਨੇ 1100 ਜੀਬੀ ਡਾਟਾ ਦਿੱਤਾ ਜਾ ਰਿਹਾ ਹੈ। ਇਹ ਆਫਰ ਤਿੰਨ ਮਹੀਨੇ ਲਈ ਸੀ, ਪ੍ਰੰਤੂ ਹੁਣ ਇਸਦੀ ਲਾਂਚਿੰਗ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ।

ਇਸ ਵਿਚ 2 ਵਿਕਲਪ

ਇਸ ਵਿਚ ਦੋ ਆਪਸਨ ਹਨ। ਪਹਿਲੇ ਵਿਚ 4500 ਰੁਪਏ ਦਾ ਰਿਫੰਡੇਬਲ ਸਕਿਊਰਿਟੀ ਅਮਾਊਂਟ ਦੇਣੀ ਹੋਵੇਗੀ ਅਤੇ ਇਸ ਵਿਚ ਤੁਹਾਨੂੰ 100mbps ਦੀ ਸਪੀਡ ਅਤੇ ਡੁਅਲ WiFi ਰਾਊਟਰ ਮਿਲੇਗਾ। ਜਦੋਂ ਕਿ ਦੂਜੇ ਆਪਸ਼ਨ ਵਿਚ ਗ੍ਰਾਹਕਾਂ ਨੇ 2500 ਰੁਪਏ ਸਕਿਊਰਿਟੀ ਜਮ੍ਹਾਂ ਕਰਾਉਣਾ ਪਵੇਗਾ। ਇਸ ਵਿਚ 50 mbps ਦੀ ਸਪੀਡ ਅਤੇ ਸਿੰਗਲ ਬੈਂਡ WiFi ਰਾਊਟਰ ਮਿਲੇਗਾ। ਅਜੇ ਇਸਦੀ ਟੈਸਟਿੰਗ ਚਲ ਰਹੀ ਹੈ।  ਮਤਲਬ ਇਸ ਸਕੀਮ ਨੂੰ ਪਾਉਣ ਲਈ ਆਪਣੇ ਖੇਤਰ ਦੀ ਕੰਪਨੀ ਨਾਲ ਗੱਲ ਕਰਨੀ ਹੋਵੇਗੀ।

 

1600 ਸ਼ਹਿਰਾਂ ਵਿਚ ਹੋਵੇਗਾ ਲਾਂਚ

 

ਇਹ ਸਰਵਿਸ ਦੇਸ਼ ਦੇ 1600 ਸ਼ਹਿਰਾਂ ਵਿਚ ਲਾਂਚ ਹੋਵੇਗੀ। ਇਸ ਦੇ ਤਹਿਤ ਗ੍ਰਾਹਕਾਂ ਨੂੰ ਬ੍ਰਾਂਡਬੈਂਡ–ਲੈਂਡਲਾਈਨ ਕੰਬੋ ਸਿਰਫ 600 ਰੁਪਏ ਵਿਚ ਮਿਲੇਗਾ। ਇਸ ਸਰਵਿਸ ਦੇ ਤਹਿਤ ਸਮਾਰਟ ਹੋਮ ਨੈਟਵਰਕ ਨਾਲ ਤਕਰੀਬਨ 40 ਡਿਵਾਇਸ ਜੋਣ ਦੀ ਆਪਸ਼ਨ ਮਿਲੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Jio will give come with JioGiga fibre plan soon