ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਸ਼ੀ-ਮਹਾਕਾਲ ਐਕਸਪ੍ਰੈਸ 'ਚ AC ਡੱਬੇ ਦੀ 64 ਨੰਬਰ ਸੀਟ 'ਤੇ ਬੈਠਣਗੇ 'ਸ਼ਿਵ ਜੀ'

ਤੁਸੀਂ ਸਟੇਸ਼ਨ 'ਤੇ ਧਾਰਮਿਕ ਥਾਵਾਂ ਬਾਰੇ ਸੁਣਿਆ ਹੋਵੇਗਾ। ਪਰ ਕੀ ਤੁਸੀਂ ਕਦੇ ਰੇਲ ਗੱਡੀ ਦੇ ਅੰਦਰ ਮੰਦਰ ਬਾਰੇ ਸੁਣਿਆ ਹੈ। ਪਰ ਇਹ ਹੁਣ ਇੱਕ ਹਕੀਕਤ ਬਣ ਗਈ ਹੈ। ਕਾਸ਼ੀ-ਮਹਾਕਾਲ ਐਕਸਪ੍ਰੈਸ ਦੀ ਇੱਕ ਸੀਟ ਭਗਵਾਨ ਸ਼ਿਵ ਜੀ ਦੇ ਨਾਮ 'ਤੇ ਹਮੇਸ਼ਾ ਲਈ ਰਾਖਵੀਂ ਰੱਖੀ ਗਈ ਹੈ।
 

ਕਾਸ਼ੀ-ਮਹਾਕਾਲ ਐਕਸਪ੍ਰੈਸ ਵਿੱਚ ਬਣੇ ਇਸ ਮਿਨੀ ਮੰਦਰ 'ਚ ਭਗਵਾਨ ਸ਼ਿਵ ਦੀਆਂ ਮੂਰਤੀਆਂ ਅਤੇ ਤਸਵੀਰਾਂ ਲੱਗੀਆਂ ਹਨ। ਇਸ ਰੇਲ ਗੱਡੀ ਨੂੰ ਬੀਤੇ ਦਿਨ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਜਿਸ ਕੋਚ 'ਚ ਮੰਦਰ ਬਣਾਇਆ ਗਿਆ ਹੈ, ਉਸ ਦੀ ਤਸਵੀਰ ਵੀ ਸਾਹਮਣੇ ਆ ਗਈ ਹੈ। ਜਾਣਕਾਰੀ ਅਨੁਸਾਰ ਰੇਲ ਗੱਡੀ ਦੇ ਕੋਚ ਨੰਬਰ-B5 ਦੀ ਸੀਟ ਨੰਬਰ-64 ਨੂੰ ਭਗਵਾਨ ਸ਼ਿਵ ਦਾ ਮੰਦਰ ਬਣਾਇਆ ਗਿਆ ਹੈ। ਕਾਸ਼ੀ-ਮਹਾਕਾਲ ਐਕਸਪ੍ਰੈਸ 20 ਫਰਵਰੀ ਤੋਂ ਸ਼ੁਰੂ ਹੋਵੇਗੀ।

 


 

ਇਸ ਰੇਲ ਗੱਡੀ 'ਚ ਮੰਦਰ ਹੋਣ ਤੋਂ ਇਲਾਵਾ ਹੋਰ ਵੀ ਵਿਸ਼ੇਸ਼ਤਾਵਾਂ ਹਨ। ਜਿਵੇਂ ਕਾਸ਼ੀ-ਮਹਾਕਾਲ ਐਕਸਪ੍ਰੈਸ ਅਜਿਹੀ ਪਹਿਲੀ ਰੇਲਗੱਡੀ ਹੈ ਜਿਸ 'ਚ ਹਰ ਕੋਚ ਵਿਚ ਸੀਸੀਟੀਵੀ ਕੈਮਰਾ ਹੈ। ਆਈਆਰਸੀਟੀਸੀ ਦੇ ਮੁੱਖ ਖੇਤਰੀ ਪ੍ਰਬੰਧਕ ਅਸ਼ਵਨੀ ਸ਼੍ਰੀਵਾਸਤਵ ਦਾ ਕਹਿਣਾ ਹੈ ਕਿ ਐਕਸਪ੍ਰੈਸ ਦੇ ਹਰ ਕੋਚ ਵਿੱਚ 6 ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਇਸ ਰਾਹੀਂ ਸੁਰੱਖਿਆ 'ਤੇ ਨਜ਼ਰ ਰੱਖੀ ਜਾਵੇਗੀ। ਹਰ ਕੋਚ 'ਚ ਇਸ ਦੇ ਲਈ ਕੰਟਰੋਲ ਬਣਾਇਆ ਗਿਆ ਹੈ। ਡਾਟਾਬੇਸ 'ਚ ਇੱਕ ਮਹੀਨੇ ਤੋਂ ਵੱਧ ਦੀ ਫੁਟੇਜ ਸੇਵ ਹੋਵੇਗੀ। ਇਸ ਗੱਡੀ 'ਚ ਯਾਤਰਾ ਕਰਨ ਵਾਲੇ ਹਰੇਕ ਯਾਤਰੀ ਦਾ 10 ਲੱਖ ਰੁਪਏ ਦਾ ਬੀਮਾ ਹੋਵੇਗਾ, ਜਿਸ ਦਾ ਪ੍ਰੀਮੀਅਮ ਯਾਤਰੀ ਤੋਂ ਨਹੀਂ ਲਿਆ ਜਾਵੇਗਾ।

 


 

ਦੱਸ ਦੇਈਏ ਕਿ ਵਾਰਾਣਸੀ ਤੋਂ ਇੰਦੌਰ ਵਿਚਕਾਰ 20 ਫਰਵਰੀ ਤੋਂ ਚੱਲਣ ਵਾਲੀ ਕਾਸ਼ੀ-ਮਹਾਕਾਲ ਐਕਸਪ੍ਰੈੱਸ 'ਚ 8 ਵੱਖ-ਵੱਖ ਤੀਰਥ ਥਾਵਾਂ ਦੇ ਸੈਰ-ਸਪਾਟੇ ਦਾ ਪੈਕੇਜ਼ ਵੀ ਹੋਵੇਗਾ। ਆਈਆਰਸੀਟੀਸੀ ਨੇ ਵਾਰਾਣਸੀ, ਅਯੁੱਧਿਆ, ਪ੍ਰਯਾਗਰਾਜ, ਇੰਦੌਰ, ਉਜੈਨ, ਭੋਪਾਲ ਦੇ ਧਾਰਮਿਕ ਅਤੇ ਸੈਰ-ਸਪਾਟਾ ਸਥਾਨਾਂ ਲਈ ਪੈਕੇਜ਼ ਤਿਆਰ ਕੀਤਾ ਹੈ। ਕਾਸ਼ੀ ਮਹਾਕਾਲ ਐਕਸਪ੍ਰੈਸ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਪ੍ਰਮੁੱਖ ਧਾਰਮਿਕ ਥਾਵਾਂ 'ਤੇ ਜਾਣ ਵਾਲੇ ਸੈਲਾਨੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰੇਗੀ। ਇਸ ਨਾਲ ਦੋਵਾਂ ਸੂਬਿਆਂ ਦੇ ਸੈਰ-ਸਪਾਟੇ ਨੂੰ ਹੁਲਾਰਾ ਮਿਲੇਗਾ।
 

 

ਕਾਸ਼ੀ ਦਰਸ਼ਨ-1 ਦਾ ਪੈਕੇਜ਼ 6010 ਰੁਪਏ ਦਾ ਹੋਵੇਗਾ। ਇਸ 'ਚ ਵਾਰਾਣਸੀ ਘਾਟ, ਕਾਸ਼ੀ ਵਿਸ਼ਵਨਾਥ ਮੰਦਰ, ਸੰਕਟ ਮੋਚਨ ਮੰਦਰ, ਦਸ਼ਾਸ਼ਵਰਮੇਘ ਘਾਟ ਵਿਖੇ ਗੰਗਾ ਆਰਤੀ ਸ਼ਾਮਲ ਹਨ।
 

ਕਾਸ਼ੀ ਦਰਸ਼ਨ-2 ਦਾ ਪੈਕੇਜ਼ 8110 ਰੁਪਏ ਦਾ ਹੋਵੇਗਾ। ਇਸ 'ਚ ਸਾਰਨਾਥ ਦੇ ਦਰਸ਼ਨ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।
 

ਕਾਸ਼ੀ-ਪ੍ਰਯਾਗ ਦਰਸ਼ਨ ਦੀ ਕੀਮਤ 10 ਹਜ਼ਾਰ 50 ਰੁਪਏ ਹੋਵੇਗੀ। ਇਸ 'ਚ ਕਾਸ਼ੀ ਦੋ ਦੀਆਂ ਥਾਵਾਂ ਦੇ ਨਾਲ ਪ੍ਰਯਾਗ ਦਾ ਸੰਗਮ ਤੱਟ ਵੀ ਸ਼ਾਮਿਲ ਹੋਵੇਗਾ। ਆਈਆਰਸੀਟੀਸੀ ਟੂਰਿਜ਼ਮ ਅਤੇ ਮਾਰਕੀਟਿੰਗ ਡਾਇਰੈਕਟਰ ਰਜਨੀ ਹਸੀਜਾ ਨੇ ਦੱਸਿਆ ਕਿ ਇੰਦੌਰ, ਭੋਪਾਲ ਜਾਂ ਉਜੈਨ ਤੋਂ ਵਾਰਾਣਸੀ ਆਉਣ ਵਾਲੇ ਲੋਕਾਂ ਲਈ ਕੁੱਲ 5 ਪੈਕੇਜ ਸ਼ੁਰੂ ਕੀਤੇ ਗਏ ਹਨ, ਜਦੋਂਕਿ ਵਾਰਾਣਸੀ, ਇਲਾਹਾਬਾਦ ਅਤੇ ਲਖਨਊ ਤੋਂ ਜਾਣ ਵਾਲਿਆਂ ਨੂੰ ਚਾਰ ਪੈਕੇਜ਼ ਦਿੱਤੇ ਜਾ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kashi Mahakal Express Seat number 64 coach B5 reserve For Lord Shiva