ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਟਰੀਨਾ ਕੈਫ ਨੇ ਲਾਂਚ ਕੀਤਾ ਆਪਣਾ ਬਿਊਟੀ-ਬ੍ਰਾਂਡ

ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨੇ ਆਪਣਾ ਬਿਊਟੀ ਬ੍ਰਾਂਡ 'ਕੇ ਬਾਈ ਕੈਟਰੀਨਾ' ਲਾਂਚ ਕਰ ਦਿੱਤਾ ਹੈ। ਬੁੱਧਵਾਰ ਨੂੰ ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਦੇ ਜ਼ਰੀਏ ਆਪਣੇ ਬ੍ਰਾਂਡ ਦੀ ਝਲਕ ਦਿੱਤੀ। ਇਸ ਦੇ ਕੈਪਸ਼ਨ ਕੈਟ ਨੇ ਲਿਖਿਆ ਕਿ ਇਹ ਆਖਰਕਾਰ ਤਿਆਰ ਹੈ, ਇਹ 22 ਅਕਤੂਬਰ 2019 ਤੋਂ ਉਪਲਬਧ ਹੋਵੇਗਾ।

 

ਕੈਟਰੀਨਾ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਦੋ ਸਾਲ ਪਹਿਲਾਂ ਬਿਊਟੀ ਲਾਈਨ ਨੂੰ ਲਾਂਚ ਕਰਨ ਦਾ ਸੁਫਨਾ ਵੇਖਿਆ ਸੀ। ਇਸਦੇ ਨਾਲ ਹੀ ਅਦਾਕਾਰਾ ਨੇ ਅੱਗੇ ਕਿਹਾ ਕਿ ਦੋ ਸਾਲ ਪਹਿਲਾਂ ਮੈਂ ਇੱਕ ਬਿਊਟੀ ਲਾਈਨ ਸ਼ੁਰੂ ਕਰਨ ਦਾ ਸੁਫਨਾ ਲਿਆ ਸੀ। ਅੰਤ ਮੈਂ ਤੁਹਾਡੇ ਸਾਰਿਆਂ ਨਾਲ ਇਹ ਖਾਸ ਪਲ ਨੂੰ ਸਾਂਝਾ ਕਰਨ ਲਈ ਉਤਸ਼ਾਹ ਮਹਿਸੂਸ ਕਰ ਰਹੀ ਹਾਂ। ਹੁਣ ਇੰਤਜ਼ਾਰ ਨਹੀਂ ਹੋ ਰਿਹਾ ਹੈ

 

ਕੈਟਰੀਨਾ ਨੇ ਆਪਣੇ ਬ੍ਰਾਂਡ ਦੀ ਖੂਬਸੂਰਤੀ ਬਾਰੇ ਕਿਹਾ ਕਿ ਇਹ ਉੱਚ ਗਲੈਮਰ ਦੇ ਨਾਲ-ਨਾਲ ਦੇਖਭਾਲ ਵੀ ਪ੍ਰਦਾਨ ਕਰਦੇ ਹਨ।

 

ਜੇਕਰ ਕੈਟਰੀਨਾ ਦੇ ਫ਼ਿਲਮੀ ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ਆਉਣ ਵਾਲੀ ਫਿਲਮ ਸੂਰਿਆਵੰਸ਼ੀ ' ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਉਹ ਸਲਮਾਨ ਖਾਨ ਦੇ ਨਾਲ ਫਿਲਮਭਾਰਤਵਿੱਚ ਨਜ਼ਰ ਆਈ ਸਨ।

 

ਫਿਲਮ ਭਾਰਤ ਨੇ ਬਾਕਸ ਆਫਿਸ 'ਤੇ ਕਈ ਨਵੇਂ ਰਿਕਾਰਡ ਕਾਇਮ ਕੀਤੇ। ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੀ ਅਦਾਕਾਰੀ ਵਾਲੀ ਇਸ ਫਿਲਮ ਨੇ ਭਾਰਤ ਤੋਂ ਬਾਹਰ 10.71 ਮਿਲੀਅਨ ਡਾਲਰ ਯਾਨੀ 75.99 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ।

 

 

 

 

 

 

 

 

 

 

 

 

 

 

.

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:katrina kaif launches her beauty product Kay By Katrina