ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Jio ਪਲੇਟਫ਼ਾਰਮ 'ਚ KKR ਕਰੇਗੀ 11,367 ਕਰੋੜ ਦਾ ਨਿਵੇਸ਼

ਰਿਲਾਇੰਸ ਇੰਡਸਟਰੀਜ਼ ਦੀ ਮਾਲਕੀ ਵਾਲੀ ਜਿਓ ਪਲੇਟਫ਼ਾਰਮਸ ਲਿਮਟਿਡ (Jio Platforms Limited) 'ਚ ਕੇਕੇਆਰ (KKR) 11,367 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਦੇਸ਼ ਦੀ ਵੱਡੀ ਡਿਜ਼ੀਟਲ ਸਰਵਿਸਿਜ਼ ਪਲੇਟਫ਼ਾਰਮ ਰਿਲਾਇੰਸ ਇੰਡਸਟਰੀਜ਼ ਅਤੇ ਜੀਓ ਪਲੇਟਫ਼ਾਰਮਸ ਨੇ ਸ਼ੁੱਕਰਵਾਰ ਨੂੰ ਇਸ ਸੌਦੇ ਦਾ ਐਲਾਨ ਕੀਤਾ।


 

ਕੇਕੇਆਰ ਜੀਓ ਪਲੇਟਫ਼ਾਰਮਸ 'ਚ 2.32% ਹਿੱਸੇਦਾਰੀ ਲਈ 11,367 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਕਿਸੇ ਵੀ ਏਸ਼ੀਆਈ ਕੰਪਨੀ ਵਿੱਚ ਕੇਕੇਆਰ ਦਾ ਇਹ ਸਭ ਤੋਂ ਵੱਡਾ ਨਿਵੇਸ਼ ਹੈ। ਜਿਓ ਪਲੇਟਫ਼ਾਰਮਸ ਦੀ ਇਕਵਿਟੀ ਵੈਲਿਊ 4.91 ਲੱਖ ਕਰੋੜ ਰੁਪਏ ਅਤੇ ਐਂਟਰਪ੍ਰਾਈਜ਼ ਵੈਲਿਊ 5.16 ਲੱਖ ਕਰੋੜ ਰੁਪਏ ਤਕ ਪਹੁੰਚ ਗਈ ਹੈ। ਹੁਣ ਇਸ ਸੌਦੇ ਨਾਲ ਜੀਓ ਨੇ ਪਿਛਲੇ ਇੱਕ ਮਹੀਨੇ 'ਚ ਲਗਭਗ 78,562 ਕਰੋੜ ਰੁਪਏ ਨਿਵੇਸ਼ ਰਾਹੀਂ ਪ੍ਰਾਪਤ ਕੀਤੇ ਹਨ।


 

ਜੀਓ ਨੇ ਇਕ ਮਹੀਨੇ ਵਿੱਚ 78,562 ਕਰੋੜ ਰੁਪਏ ਇਕੱਠੇ ਕੀਤੇ


ਜੀਓ ਪਲੇਟਫ਼ਾਰਮਸ ਨੇ ਪਿਛਲੇ ਇੱਕ ਮਹੀਨੇ 'ਚ 5 ਵੱਡੇ ਸੌਦੇ ਕੀਤੇ ਹਨ। ਰਿਲਾਇੰਸ ਜਿਓ 'ਚ ਨਿਵੇਸ਼ ਕਰਨ ਵਾਲੀਆਂ ਕੰਪਨੀਆਂ ਦੀ ਸੂਚੀ 'ਚ ਫੇਸਬੁੱਕ, ਸਿਲਵਰ ਲੇਕ ਪਾਰਟਨਰ, ਵਿਸਟਾ ਇਕਵਿਟੀ ਪਾਰਟਨਰ, ਜਨਰਲ ਅਟਲਾਂਟਿਕ ਤੋਂ ਬਾਅਦ ਹੁਣ KKR ਸ਼ਾਮਲ ਹੋ ਗਈ ਹੈ। ਇਸ ਦੇ ਨਾਲ ਹੀ ਜੀਓ ਪਲੇਟਫ਼ਾਰਮਸ ਨੇ ਹੁਣ 78,562 ਰੁਪਏ ਦਾ ਸੌਦਾ ਪੂਰਾ ਕਰ ਲਿਆ ਹੈ। ਇਨ੍ਹਾਂ ਸਾਰੇ ਸੌਦਿਆਂ ਤੋਂ ਬਾਅਦ ਜੀਓ ਇਕਵਿਟੀ ਵੈਲਿਊ ਤੇ ਜੀਓ ਪਲੇਟਫ਼ਾਰਮਸ ਦੇ ਜੀਓ ਐਂਟਰਪ੍ਰਾਈਜ਼ ਵੈਲਿਊ ਵਿੱਚ ਜ਼ਬਰਦਸਤ ਵਾਧਾ ਹੋਇਆ ਹੈ।


 

ਜੀਓ ਦੀ ਸ਼ੁਰੂਆਤ 2016 'ਚ ਹੋਈ ਸੀ। ਹੌਲੀ-ਹੌਲੀ ਇਸ ਨੇ ਦੂਰਸੰਚਾਰ ਉਦਯੋਗ ਵਿੱਚ ਆਪਣਾ ਸਥਾਨ ਪ੍ਰਾਪਤ ਕਰ ਲਿਆ। ਟੈਲੀਕਾਮ ਤੇ ਬ੍ਰਾਡਬੈਂਡ ਤੋਂ ਲੈ ਕੇ ਈ-ਕਾਮਰਸ 'ਚ ਇਸ ਨੇ ਆਪਣਾ ਵਿਸਤਾਰ ਕੀਤਾ ਅਤੇ 38 ਕਰੋੜ ਗਾਹਕਾਂ ਤਕ ਪਹੁੰਚ ਗਈ।

 

ਸਲਾਹਕਾਰ ਪੀਡਬਲਿਯੂਸੀ ਦੇ ਅਨੁਸਾਰ ਸਾਲ 2022 ਵਿੱਚ ਭਾਰਤ 'ਚ ਇੰਟਰਨੈੱਟ ਯੂਜਰਾਂ ਦੀ ਗਿਣਤੀ ਵੱਧ ਕੇ 850 ਮਿਲੀਅਨ ਹੋਣ ਦੀ ਉਮੀਦ ਹੈ। ਜੀਓ ਦਾ ਵਿਜ਼ਨ 1.3 ਅਰਬ ਲੋਕਾਂ ਅਤੇ ਕਾਰੋਬਾਰਾਂ ਲਈ ਛੋਟੇ ਕਾਰੋਬਾਰਾਂ, ਮਾਈਕਰੋ-ਕਾਰੋਬਾਰਾਂ ਅਤੇ ਕਿਸਮਾਂ ਲਈ ਡਿਜ਼ੀਟਲ ਇੰਡੀਆ ਨੂੰ ਸਮਰੱਥ ਬਣਾਉਣਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:kkr to invest 11367 crore rupee in jio platforms total 78562 crore investment in a month