ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਡਾਕ ਵਿਭਾਗ ਦੀਆਂ ਬੈਂਕਿੰਗ ਸੇਵਾਵਾਂ ਦਾ ਇਹ ਹੈ ਲਾਭ

ਭਾਰਤੀ ਡਾਕ ਵਿਭਾਗ ਦੀਆਂ ਬੈਂਕਿੰਗ ਸੇਵਾਵਾਂ ਦਾ ਇਹ ਹੈ ਲਾਭ

ਭਾਰਤੀ ਡਾਕ ਵਿਭਾਗ ਵੱਖੋ–ਵੱਖਰੀਆਂ ਡਾਕ ਸੇਵਾਵਾਂ ਦੇ ਨਾਲ–ਨਾਲ ਕਈ ਤਰ੍ਹਾਂ ਦੀਆਂ ਬੈਂਕਿੰਗ ਸੇਵਾਵਾਂ ਵੀ ਮੁਹੱਈਆ ਕਰਵਾਉਂਦਾ ਹੈ। ਪੋਸਟ ਆਫ਼ਿਸ ਵਿੱਚ ਮਿਆਦੀ ਜਮ੍ਹਾ, ਪੋਸਟ ਆਫ਼ਿਸ ਟਾਈਮ ਡਿਪਾਜ਼ਿਟ ਸੇਵਿੰਗ ਸਕੀਮ ਸਮੇਤ 9 ਤਰ੍ਹਾਂ ਦੀਆਂ ਸਮਾਲ ਸੇਵਿੰਗ ਸਕੀਮਾਂ ਦੀ ਪੇਸ਼ਕਸ਼ ਕੀਤੀ ਜਾਂਦੀ ਹੈ।, ਜੋ ਸਰਕਾਰ ਵੱਲੋਂ ਪ੍ਰਾਯੋਜਿਤ ਨਿਵੇਸ਼ ਸਕੀਮਾਂ ਹਨ।

 

 

ਭਾਰਤੀ ਡਾਕ ਵਿਭਾਗ ਦੇ ਦੇਸ਼ ਭਰ ਵਿੱਚ 1.5 ਲੱਖ ਤੋਂ ਵੱਧ ਡਾਕਘਰ ਹਨ, ਜਿੱਥੇ ਇਸ ਤਰ੍ਹਾਂ ਦੀਆਂ ਨਿਵੇਸ਼ ਯੋਜਨਾਵਾਂ ਉਪਲਬਧ ਹਨ। ਪੋਸਟ ਆਫ਼ਿਸ ਦੀ ਸੀਨੀਅਰ ਸਿਟੀਜ਼ਨ ਸੇਵਿੰਗਜ਼ ਸਕੀਮ ਉੱਤੇ ਹਾਲੇ 8.7 ਫ਼ੀ ਸਦੀ ਵਿਆਜ ਮਿਲ ਰਿਹਾ ਹੈ।

 

 

ਪੋਸਟ ਆਫ਼ਿਸ ਸੇਵਿੰਗ ਅਕਾਊਂਟ ਵਿੱਚ 4 ਫ਼ੀ ਸਦੀ ਵਿਆਜ ਮਿਲਦਾ ਹੈ ਤੇ ਇੱਥੇ 20 ਰੁਪਏ ਨਾਲ ਵੀ ਖਾਤਾ ਖੋਲ੍ਹਿਆ ਜਾ ਸਕਦਾ ਹੈ। IPPB ਰੈਗੂਲਰ ਸੇਵਿੰਗ ਅਕਾਊਂਟ ਵਿੱਚ ਵੱਧ ਤੋਂ ਵੱਧ ਇੱਕ ਲੱਖ ਰੁਪਏ ਤੱਕ ਦੀ ਰਕਮ ਉੱਤੇ 4 ਫ਼ੀ ਦੀ ਵਿਆਜ ਮਿਲਦਾ ਹੈ। ਇਸ IPPB ਸੇਵਿੰਗ ਅਕਾਊਂਟ ਵਿੱਚ ਡਿਜੀਟਲ ਸੇਵਾ ਵੀ ਹੈ, ਜਿਸ ਉੱਤੇ ਓਨਾ ਹੀ ਵਿਆਜ ਮਿਲਦਾ ਹੈ।

 

 

ਡਾਕ ਘਰ ਦੀਆਂ ਵੱਖੋ–ਵੱਖਰੀਆਂ ਬੱਚਤ ਸਕੀਮਾਂ ਉੱਤੇ ਵਿਆਜ ਦਰਾਂ ਵੀ ਵੱਖੋ–ਵੱਖਰੀਆਂ ਹਨ। ਪੋਸਟ ਆਫ਼ਿਸ ਸੇਵਿੰਗ ਸਕੀਮ ਉੱਤੇ 4 ਫ਼ੀ ਸਦੀ ਵਿਆਜ ਮਿਲਦਾ ਹੈ; ਜਦ ਕਿ ਨੈਸ਼ਨਲ ਸੇਵਿੰਗ ਰੈਕਰਿੰਗ ਡਿਪਾਜ਼ਿਟ ਖਾਤੇ ਲਈ 7.3 ਫ਼ੀ ਸਦੀ, ਨੈਸ਼ਨਲ ਸੇਵਿੰਗ ਟਾਈਮ ਡਿਪਾਜ਼ਿਟ ਅਕਾਊਂਟ ਉਤੇ 7 ਤੋਂ 7.8 ਫ਼ੀ ਸਦੀ ਤੇ ਨੈਸ਼ਨਲ ਸੇਵਿੰਗ ਮੰਥਲੀ ਇਨਕਮ ਅਕਾਊਂਟ ਉੱਤੇ 7.3 ਫ਼ੀ ਸਦੀ ਵਿਆਜ ਮਿਲਦਾ ਹੈ।

 

 

ਸੀਨੀਅਰ ਸਿਟੀਜ਼ਨ ਸੇਵਿੰਗ ਸਕੀਮ ਲਈ ਵਿਆਜ ਦੀ ਦਰ 8.7 ਫ਼ੀ ਸਦੀ ਹੈ। ਪਬਲਿਕ ਪ੍ਰੌਵੀਡੈਂਟ ਫ਼ੰਡ ਲਈ ਇਹ ਵਿਆਜ 8 ਫ਼ੀ ਸਦੀ ਮਿਲਦਾ ਹੈ। ਨੈਸ਼ਨਲ ਸੇਵਿੰਗ ਸਰਟੀਫ਼ਿਕੇਟ ਉੱਤੇ ਇਹ ਵਿਆਜ 8 ਫ਼ੀ ਸਦੀ, ਕਿਸਾਨ ਵਿਕਾਸ ਪੱਤਰ ਲਈ 7.7 ਫ਼ੀ ਸਦੀ ਤੇ ਸੁਕੰਨਿਆ ਸਮ੍ਰਿਧੀ ਲਈ ਇਹ 8.5 ਫ਼ੀ ਸਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Know the benefits for Banking Services of India Post