ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖੁਸ਼ਖ਼ਬਰੀ, FD ’ਤੇ ਇਹ ਬੈਂਕ ਦੇ ਰਹੇ ਹਨ ਸਭ ਤੋਂ ਵੱਧ ਵਿਆਜ

ਭਵਿੱਖ ਲਈ ਪੈਸੇ ਜੋੜਨ ਅਤੇ ਟੈਕਸ ਬਚਾਉਣ ਲਈ ਲੋਕ ਹਮੇਸ਼ਾ ਨਿਵੇਸ਼ ਲਈ ਸੁਰੱਖਿਅਤ ਢੰਗਾਂ ਨੂੰ ਵਰਤਣਾ ਚਾਹੁੰਦੇ ਹਨ। ਆਮ ਤੌਰ ਤੇ ਨਿਵੇਸ਼ ਲਈ ਸਭ ਤੋਂ ਪਹਿਲਾਂ ਦਿਮਾਗ ਚ ਫ਼ੀਕੱਸਡ ਡਿਪੋਜ਼ੀਟ ਮਤਲਬ ਐਫ਼ਡੀ (FD) ਹੀ ਆਉਂਦਾ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਸ ਵਿਚ ਕੋਈ ਖ਼ਤਰਾ ਨਹੀਂ ਹੈ। ਤੁਹਾਡਾ ਪੈਸਾ ਵੀ ਸੁਰੱਖਿਅਤ ਰਹਿੰਦਾ ਹੈ ਤੇ ਇਸ ਨੂੰ ਤੁਸੀਂ ਕਦੇ ਵੀ ਕੱਢਵਾ ਸਕਦੇ ਹੋ। ਨਾਲ ਹੀ ਇਸ ਤੇ ਟੈਕਸ ਛੋਟ ਵੀ ਮਿਲਦੀ ਹੈ।

 

ਜੇਕਰ ਤੁਸੀਂ ਵੀ ਨਵੇਂ ਵਿੱਤ ਸਾਲ ਚ 1 ਜਾਂ 2 ਸਾਲ ਲਈ ਪੈਸਾ ਐਫ਼ਡੀ ਚ ਨਿਵੇਸ਼ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਨ੍ਹਾਂ ਬੈਂਕਾਂ ਬਾਰੇ ਦੱਸ ਰਹੇ ਹਾਂ ਜਿਹੜੇ ਐਨੀ ਸਮਾਂ ਮਿਆਦ ਚ ਵੱਧ ਤੋਂ ਵੱਧ ਵਿਆਜ ਦੇ ਰਹੇ ਹਨ।

 

ਆਰਬੀਐਲ ਬੈਂਕ (RBL)

 

1 ਸਾਲ ਦੀ ਐਫ਼ਡੀ ਤੇ 8 ਫ਼ੀਸਦ

2 ਸਾਲ ਦੀ ਐਫ਼ਡੀ ਤੇ 8.05 ਫ਼ੀਸਦ

ਸੀਨੀਅਰ ਸਿਟੀਜ਼ਨ ਨੂੰ 1 ਸਾਲ ਦੀ ਐਫ਼ਡੀ ਤੇ 8.50 ਫ਼ੀਸਦ

ਸੀਨੀਅਰ ਸਿਟੀਜ਼ਨ ਨੂੰ 2 ਸਾਲ ਦੀ ਐਫ਼ਡੀ ਤੇ 8.55 ਫ਼ੀਸਦ ਦੀ ਸਾਲਾਨਾ ਦਰ ਨਾਲ ਵਿਆਜ ਮਿਲ ਰਿਹਾ ਹੈ।

 

ਇੰਡਸਇੰਡ ਬੈਂਕ

 

1 ਸਾਲ ਦੀ ਐਫ਼ਡੀ ਤੇ 8 ਫ਼ੀਸਦ

2 ਸਾਲ ਦੀ ਐਫ਼ਡੀ ਤੇ 7.50 ਫ਼ੀਸਦ

ਸੀਨੀਅਰ ਸਿਟੀਜ਼ਨ ਨੂੰ 1 ਸਾਲ ਦੀ ਐਫ਼ਡੀ ਤੇ 8.50 ਫ਼ੀਸਦ

ਸੀਨੀਅਰ ਸਿਟੀਜ਼ਨ ਨੂੰ 2 ਸਾਲ ਦੀ ਐਫ਼ਡੀ ਤੇ 8 ਫ਼ੀਸਦ ਦੀ ਸਾਲਾਨਾ ਦਰ ਨਾਲ ਵਿਆਜ ਮਿਲ ਰਿਹਾ ਹੈ।

 


ਐਚਡੀਐਫ਼ਸੀ ਬੈਂਕ (HDFC Bank)
 

1 ਤੋਂ 2 ਸਾਲ ਦੀ ਐਫ਼ਡੀ ਤੇ 7.30 ਫ਼ੀਸਦ

ਸੀਨੀਅਰ ਸਿਟੀਜ਼ਨ ਨੂੰ 1 ਤੋਂ 2 ਸਾਲ ਦੀ ਐਫ਼ਡੀ ਤੇ 7.80 ਫ਼ੀਸਦ ਦੀ ਸਾਲਾਨਾ ਦਰ ਨਾਲ ਵਿਆਜ ਮਿਲ ਰਿਹਾ ਹੈ।

 

ਕੋਟਕ ਮਹਿੰਦਰਾ ਬੈਂਕ

1 ਸਾਲ ਦੀ ਐਫ਼ਡੀ ਤੇ 7 ਫ਼ੀਸਦ

ਸੀਨੀਅਰ ਸਿਟੀਜ਼ਨ ਨੂੰ 1 ਸਾਲ ਦੀ ਐਫ਼ਡੀ ਤੇ 7.50 ਫ਼ੀਸਦ ਦੀ ਸਾਲਾਨਾ ਦਰ ਨਾਲ ਵਿਆਜ ਮਿਲ ਰਿਹਾ ਹੈ।

 

ਯੈੱਸ ਬੈਂਕ (Yes Bank)

1 ਸਾਲ ਦੀ ਐਫ਼ਡੀ ਤੇ 7.25 ਫ਼ੀਸਦ

ਸੀਨੀਅਰ ਸਿਟੀਜ਼ਨ ਨੂੰ 1 ਸਾਲ ਦੀ ਐਫ਼ਡੀ ਤੇ 7.75 ਫ਼ੀਸਦ ਦੀ ਸਾਲਾਨਾ ਦਰ ਨਾਲ ਵਿਆਜ ਮਿਲ ਰਿਹਾ ਹੈ ਜਦਕਿ 12 ਮਹੀਨੇ 10 ਦਿਨਾਂ ਤਕ ਦੀ ਐਫ਼ਡੀ ਤੇ 7.50 ਫ਼ੀਸਦ ਅਤੇ ਸੀਨੀਅਰ ਸਿਟੀਜ਼ਨ ਨੂੰ 8 ਫ਼ੀਸਦ ਦੀ ਸਾਲਾਨਾ ਦਰ ਨਾਲ ਵਿਆਜ ਮਿਲ ਰਿਹਾ ਹੈ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Know which bank giving maximum interest on FD in new financial year