ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਝ ਚੈਕ ਕਰੋ ਆਪਣੇ PF ਦਾ ਬੈਲੇਂਸ, ਜਾਣੋ ਆਨਲਾਈਨ ਚੈਕ ਕਰਨ ਦਾ ਤਰੀਕਾ

ਇੱਕ ਪ੍ਰੋਵੀਡੈਂਟ ਫੰਡ (ਪੀਐਫ) ਮੈਂਬਰ ਵਜੋਂ, ਤੁਹਾਨੂੰ ਆਪਣਾ ਬੈਲੇਂਸ ਜਾਣਨ ਲਈ ਸਾਲ ਦੇ ਅੰਤ ਵਿੱਚ ਜਾਰੀ ਹੋਣ ਵਾਲੇ ਪੀਐਫ ਸਟੇਟਮੈਂਟ ਦਾ ਇੰਤਜ਼ਾਰ ਕਰਨ ਦੀ ਲੋੜ ਨਹੀਂ ਹੈ। ਤੁਸੀਂ ਕੁਝ ਮਿੰਟਾਂ ਵਿੱਚ ਆਪਣੇ ਘਰ ਜਾਂ ਦਫ਼ਤਰ ਤੋਂ ਕਿਤੇ ਵੀ ਆਪਣੇ ਪੀਐਫ ਬੈਲੇਂਸ ਦੀ ਜਾਂਚ ਕਰ ਸਕਦੇ ਹੋ। ਤਨਖ਼ਾਹਦਾਰ ਜਾਂ ਈਪੀਐਫਓ ਸ਼ੇਅਰ ਧਾਰਕ ਆਪਣੇ ਪੀਐਫ ਨੂੰ ਈਪੀਐਫਓ ਦੀ ਅਧਿਕਾਰਤ ਵੈੱਬਸਾਈਟ ਜਾਂ ਉਮੰਗ ਐਪ 'ਤੇ ਵੇਖ ਸਕਦੇ ਹੋ।

 

ਇਸ ਤਰੀਕੇ ਨਾਲ ਤੁਸੀਂ ਪੀਐਫ ਬੈਲੇਂਸ ਦੀ ਜਾਂਚ ਕਰ ਸਕਦੇ ਹੋ


1 EPFO ਵੈੱਬਸਾਈਟ ਉੱਤੇ ਲਾਗਇਨ ਕਰੋ।  epfindia.gov.in 'ਤੇ ਈ-ਪਾਸਬੁੱਕ 'ਤੇ ਕਲਿੱਕ ਕਰੋ


2 ਈ-ਪਾਸਬੁੱਕ 'ਤੇ ਕਲਿੱਕ ਕਰਨ ਨਾਲ ਇਕ ਨਵਾਂ ਪੇਜ  passbook.epfindia.gov.in ਉੱਤੇ ਆ ਜਾਵੇਗਾ। 
 

3 ਇੱਥੇ ਤੁਹਾਨੂੰ ਆਪਣਾ ਯੂਅਰ ਨਾਮ (UAN), ਪਾਸਵਰਡ ਅਤੇ ਕੈਪਚਰ ਭਰਨਾ ਪਏਗਾ।


4 ਸਾਰੀ ਡਿਟੇਲ ਭਰਨ ਤੋਂ ਬਾਅਦ ਇੱਕ ਨਵੇਂ ਪੇਜ ਉੱਤੇ ਪਹੁੰਚ ਜਾਵੇਗੋ ਅਤੇ ਇਥੇ ਮੈਂਬਰ ਆਈਡੀ ਦੀ ਚੋਣ ਕਰਨੀ ਹੋਵੇਗੀ। 
 

5 ਇੱਥੇ ਤੁਹਾਨੂੰ ਈ-ਪਾਸਬੁੱਕ 'ਤੇ ਆਪਣਾ ਈਪੀਐਫ ਬੈਲੇਂਸ ਪਤਾ ਲੱਗ ਜਾਵੇਗਾ।

 

ਉਮੰਗ ਐਪ 'ਤੇ ਵੀ ਚੈਕ ਕਰ ਸਕਦੇ ਹੋ ਬੈਲੇਂਸ 
 

ਆਪਣਾ ਉਮੰਗ ਐਪ (Unified Mobile Application for New-age Governance) ਖੋਲ੍ਹੋ ਅਤੇ EPFO ਉੱਤੇ ਕਲਿੱਕ ਕਰੋ। ਤੁਹਾਨੂੰ ਦੂਜੇ ਪੰਨੇ 'ਤੇ ਕਰਮਚਾਰੀ ਕੇਂਦਰਿਤ ਸੇਵਾਵਾਂ 'ਤੇ (employee-centric services) ਕਲਿੱਕ ਕਰਨਾ ਹੋਵੇਗਾ। ਇੱਥੇ ਨਿਊ ਪਾਸਬੁੱਕ ਉੱਤੇ ਕਲਿੱਕ ਕਰੋ। ਆਪਣਾ ਯੂਏਐੱਨ ਨੰਬਰ ਅਤੇ ਪਾਸਵਰਡ (ਓਟੀਪੀ) ਨੰਬਰ ਭਰੋ। OTP ਤੁਹਾਡੇ ਰਜਿਸਟਰਡ ਮੋਬਾਈਲ ਨੰਬਰ ਉੱਤੇ ਆਵੇਗਾ। ਇਸ ਤੋਂ ਬਾਅਦ ਤੁਸੀਂ ਆਪਣੇ ਪੀਐਫ ਬੈਲੇਂਸ ਨੂੰ ਚੈਕ ਕਰ ਸਕਦੇ ਹੋ।
 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:know your PF balance online on EPFO website