ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਇਤਿਹਾਸ ਦੇ ਸਭ ਤੋਂ ਵੱਡੇ 31,000 ਕਰੋੜ ਦੇ ਬੈਂਕਿੰਗ ਘੁਟਾਲੇ ਦਾ ਪਰਦਾਫ਼ਾਸ਼

ਭਾਰਤੀ ਇਤਿਹਾਸ ਦੇ ਸਭ ਤੋਂ ਵੱਡੇ 31,000 ਕਰੋੜ ਦੇ ਬੈਂਕਿੰਗ ਘੁਟਾਲੇ ਦਾ ਪਰਦਾਫ਼ਾਸ਼

--  DHFL ’ਚ ਹੋਇਆ ’ਜਾਅਲੀ ਕੰਪਨੀਆਂ ਰਾਹੀਂ ਘੁਟਾਲ਼ਾ’

 

ਲੱਗਦਾ ਹੈ ਕਿ ਸ਼ੁੱਕਰਵਾਰ, ਪਹਿਲੀ ਫ਼ਰਵਰੀ ਨੂੰ ਭਾਰਤ ਦਾ ‘ਆਮ ਬਜਟ 2019–2020’ ਪੇਸ਼ ਹੋਣ ਤੋਂ ਪਹਿਲਾਂ ਇਸੇ ਖ਼ਬਰ ਦੀ ਕਸਰ ਸੀ – ‘ਭਾਰਤੀ ਇਤਿਹਾਸ ਦੇ ਸਭ ਤੋਂ ਵੱਡੇ ਬੈਂਕਿੰਗ ਘੁਟਾਲ਼ੇ’ ਦਾ ਪਰਦਾਫ਼ਾਸ਼ ਹੋ ਗਿਆ ਹੈ।  31,000 ਕਰੋੜ ਰੁਪਏ ਦਾ ਇਹ ਕਥਿਤ ਘੁਟਾਲ਼ਾ ਹੋਰ ਕਿਸੇ ਨੇ ਨਹੀਂ, ਸਗੋਂ ‘ਦੀਵਾਨ ਹਾਊਸਿੰਗ ਫ਼ਾਈਨਾਂਸ ਕਾਰਪੋਰੇਸ਼ਨ ਲਿਮਿਟੇਡ’ (DHFL – ਡੀਐੱਚਐੱਫ਼ਐੱਲ) ਨੇ ਕੀਤਾ ਹੈ। ਇਸ ਕਥਿਤ ਘੁਟਾਲੇ ਵਿੱਚ ਜਨਤਕ ਧਨ ਕੁਝ ਅਜਿਹੀਆਂ ਜਾਅਲੀ ਕੰਪਨੀਆਂ ਨੂੰ ਕਰਜ਼ਿਆਂ ਤੇ ਹੋਰ ਪੇਸ਼ਗੀਆਂ ਰਾਹੀਂ ਦਿੱਤਾ ਗਿਆ, ਜਿਹੜੀਆਂ ਬਿਲਕੁਲ ਕੋਈ ਕੰਮ ਨਹੀਂ ਕਰਦੀਆਂ ਸਨ, ਬੱਸ ਸਿਰਫ਼ ਕਾਗਜ਼ਾਂ ਤੱਕ ਹੀ ਮਹਿਦੂਦ ਸਨ। ਦਰਅਸਲ, ਇਸ ਨਾਲ ਡੀਐੱਚਐੱਫ਼ਐੱਲ ਦੇ ਪ੍ਰੋਮੋਟਰਾਂ ਨੇ ਸਿਰਫ਼ ਆਪਣੀ ਨਿਜੀ ਦੌਲਤ ਨੂੰ ਕਈ ਗੁਣਾ ਵਧਾਇਆ। ਇਹ ਖ਼ੁਲਾਸਾ ‘ਕੋਬਰਾ–ਪੋਸਟ’ ਨਾਂਅ ਦੀ ਵੈੱਬਸਾਈਟ ਨੇ ਕੀਤਾ ਹੈ।

 

 

ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰੋਮੋਟਰਾਂ ਨੇ 31,000 ਕਰੋੜ ਰੁਪਏ ਭਾਰਤ ਤੋਂ ਬਾਹਰ ਮੌਜੂਦ ਕੁਝ ਜਾਅਲੀ ਕੰਪਨੀਆਂ ਰਾਹੀਂ ਆਪਣੇ ਕਬਜ਼ੇ ਹੇਠ ਕੀਤੇ। ਇਹ ਕਥਿਤ ਘੁਟਾਲਾ ਸਾਹਮਣੇ ਆਉਂਦਿਆਂ ਹੀ ਸ਼ੇਅਰ ਬਾਜ਼ਾਰ ਵਿੱਚ ਜਿਵੇਂ ਹੰਗਾਮਾ ਮਚ ਗਿਆ। ਸੋਸ਼ਲ ਮੀਡੀਆ ’ਤੇ ਫੈਲੀਆਂ ਖ਼ਬਰਾਂ ਕਾਰਨ ਸ਼ੇਅਰ ਬਾਜ਼ਾਰ ਵਿੱਚ DHFL ਕੰਪਨੀ ਦੇ ਸ਼ੇਅਰਾਂ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਗਈ। ਕੰਪਨੀ ਦੇ ਸ਼ੇਅਰ 11 ਫ਼ੀ ਸਦੀ ਡਿੱਗ ਗਏ ਤੇ ਇਸ ਨਾਲ ਕੰਪਨੀ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਵੀ ਹੋਇਆ।

 

 

ਪ੍ਰਾਪਤ ਜਾਣਕਾਰੀ ਅਨੁਸਾਰ ਜਾਅਲੀ ਕੰਪਨੀਆਂ ਨੂੰ ਸਕਿਓਰਡ ਅਤੇ ਅਨਸਕਿਓਰਡ ਕਰਜ਼ਿਆਂ ਦੇ ਰੂਪ ਵਿੱਚ ਭਾਰੀ ਰਕਮਾਂ ਦਿੱਤੀਆਂ ਗਈਆਂ। ਇਹ ਕੰਪਨੀਆਂ DHFL ਦੇ ਆਪਣੇ ਮੁਢਲੇ ਭਾਈਵਾਲ਼ਾਂ ਦੀਆਂ ਹਨ।

ਭਾਰਤੀ ਇਤਿਹਾਸ ਦੇ ਸਭ ਤੋਂ ਵੱਡੇ 31,000 ਕਰੋੜ ਦੇ ਬੈਂਕਿੰਗ ਘੁਟਾਲੇ ਦਾ ਪਰਦਾਫ਼ਾਸ਼

 

BSE (Bombay Stock Exchange - ਬੌਂਬੇ ਸਟਾਕ ਐਕਸਚੇਂਜ) ’ਤੇ ਮੰਗਲਵਾਰ ਨੂੰ ਕੰਪਨੀ ਦਾ ਸਟਾਕ 11% ਦੀ ਗਿਰਾਵਟ ਨਾਲ 164.50 ਰੁਪਏ ਦੇ ਹੇਠਲੇ ਪੱਧਰ ’ਤੇ ਪੁੱਜ ਗਿਆ। ਬਾਅਦ ’ਚ ਕੰਪਨੀ ਦਾ ਸ਼ੇਅਰ ਥੋੜ੍ਹਾ ਉਤਾਂਹ ਉੱਠਿਆ ਤੇ 8.1 ਫ਼ੀ ਸਦੀ ਦੀ ਗਿਰਾਵਟ ਨਾਲ 170.05 ਰੁਪਏ ’ਤੇ ਬੰਦ ਹੋਇਆ।

 

 

ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ DHFL ਨੇ ਫ਼ਰਜ਼ੀ ਕੰਪਨੀਆਂ ਨੂੰ ਭਾਰੀ ਮਾਤਰਾ ਵਿੱਚ ਕਰਜ਼ੇ ਦਿੱਤੇ। ਉਨ੍ਹਾਂ ਕੰਪਨੀਆਂ ਨੂੰ ਕਰਜ਼ੇ ਦੇ–ਦੇ ਕੇ ਕੰਪਨੀ ਨੇ ਉਨ੍ਹਾਂ ਦੀ ਵਸੂਲੀ ਨੂੰ ਔਖਾ ਬਣਾ ਦਿੱਤਾ ਕਿਉਂਕਿ ਇਨ੍ਹਾਂ ਕੰਪਨੀਆਂ ਤੇ ਡਾਇਰੈਕਟਰਜ਼ ਕੋਲ ਕੋਈ ਸੰਪਤੀ ਨਹੀਂ ਸੀ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ DHFLਨੇ ਭਾਰਤੀ ਜਨਤਾ ਪਾਰਟੀ ਨੂੰ 20 ਕਰੋੜ ਰੁਪਏ ਚੰਦਾ ਦਿੱਤਾ ਸੀ ਪਰ ਕਾਗਜ਼ਾਂ ਵਿੱਚ ਉਸ ਨੂੰ ਵੀ ਕਥਿਤ ਤੌਰ ’ਤੇ ਘੱਟ ਕਰ ਕੇ ਵਿਖਾਇਆ। ਦਾਅਵੇ ਮੁਤਾਬਕ ਵਿੱਤੀ ਵਰ੍ਹੇ 2014–15 ਅਤੇ 2016–17 ਦੌਰਾਨ ਕੰਪਨੀ DHFL ਨੇ ਭਾਰਤ ਦੇ ਕੇਂਦਰ ਵਿੱਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (BJP) ਨੂੰ 19.5 ਕਰੋੜ ਰੁਪਏ ਚੰਦਾ ਦਿੱਤਾ।

 

 

ਇੱਥੇ ਵਰਨਣਯੋਗ ਹੈ ਕਿ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖ਼ਾਨ ਅਕਸਰ ਟੀ.ਵੀ. 'ਤੇ DHFL ਦੇ ਇਸ਼ਤਿਹਾਰ ਵਿੱਚ ਦਿਸਦੇ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Largest Banking Scam of India worth Rs 31000 Crore unearthed