ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁਫ਼ਤ ਐਲਪੀਜੀ ਸਿਲੰਡਰ ਲੈਣ ਦਾ ਆਖ਼ਰੀ ਮੌਕਾ, ਕਿਤੇ ਹੱਥੋਂ ਨਾ ਨਿਕਣ ਜਾਵੇ 

ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ ਉਜਵਲਾ ਯੋਜਨਾ ਵਿੱਚ 14.2 ਕਿੱਲੋ ਵਾਲੇ 3 ਐਲ.ਪੀ.ਜੀ ਸਿਲੰਡਰ ਦਿੱਤੇ ਜਾਣਗੇ। ਇਹ ਐਲਾਨ ਮੋਦੀ ਸਰਕਾਰ ਨੇ 1.7 ਲੱਖ ਕਰੋੜ ਰੁਪਏ ਦੇ ਪਹਿਲੇ ਰਾਹਤ ਪੈਕੇਜ ਵਿੱਚ ਕੀਤਾ ਸੀ। ਯਾਨੀ ਇਕ ਮਹੀਨੇ ਵਿੱਚ ਸਿਰਫ ਇਕ ਸਿਲੰਡਰ ਗ਼ਰੀਬਾਂ ਨੂੰ ਮੁਫ਼ਤ ਦਿੱਤਾ ਜਾਵੇਗਾ। ਜਿਨ੍ਹਾਂ ਕੋਲ 5 ਕਿੱਲੋ ਦਾ ਸਿਲੰਡਰ ਹੈ ਉਨ੍ਹਾਂ ਨੂੰ 3 ਮਹੀਨਿਆਂ ਵਿੱਚ 8 ਸਿਲੰਡਰ ਮੁਫ਼ਤ ਮਿਲਣਗੇ।

 

ਦੱਸ ਦੇਈਏ ਕਿ ਸਰਕਾਰ ਦੀ ਇਸ ਸਕੀਮ ਦਾ ਲਾਭ ਸਿਰਫ ਉਹੀ ਲੋਕ ਲੈ ਸਕਦੇ ਹਨ ਜੋ ਇਸ ਉਜਵਲਾ ਸਕੀਮ ਤਹਿਤ ਰਜਿਸਟਰ ਹਨ। ਇਸ ਸਰਕਾਰੀ ਯੋਜਨਾ ਦਾ ਲਾਭ ਲੈਣ ਲਈ ਤੁਹਾਡੇ ਕੋਲ ਹੁਣ ਸਿਰਫ ਇਕ ਮਹੀਨਾ ਬਾਕੀ ਹੈ। 3 ਮਹੀਨੇ ਲਈ ਮੁਫ਼ਤ ਗੈਸ ਸਿਲੰਡਰ ਪ੍ਰਾਪਤ ਕਰਨ ਦੀ ਯੋਗਤਾ ਜੂਨ ਦੇ ਅੰਤ ਵਿੱਚ ਖ਼ਤਮ ਹੋ ਜਾਵੇਗੀ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਵੀ ਇਸ ਯੋਜਨਾ ਦਾ ਲਾਭ ਮਿਲ ਸਕਦਾ ਹੈ ਬਸ਼ਰਤੇ ਤੁਸੀਂ ਯੋਗ ਹੋਵੋ।


ਸਭ ਤੋਂ ਪਹਿਲਾਂ ਅਰਜ਼ੀ ਕਰਨ ਲਈ ਡੁਹਾਡੇ ਕੋਲ ਪੰਚਾਇਤ ਅਧਿਕਾਰੀ ਜਾਂ ਨਗਰ ਨਿਗਮ ਪਾਲਿਕਾ ਪ੍ਰਧਾਨ ਵੱਲੋਂ ਜਾਰੀ ਬੀਪੀਐਲ  ਕਾਰਡ ਜਾਂ ਬੀਪੀਐਲ ਰਾਸ਼ਨ ਕਾਰਡ ਹੋਵੇ। ਇਸ ਤੋਂ ਇਲਾਵਾ ਫੋਟੋ ਆਈ ਡੀ ਵਿੱਚ ਆਧਾਰ ਕਾਰਡ, ਵੋਟਰ ਆਈ ਡੀ ਹੋਣਾ ਚਾਹੀਦਾ ਹੈ। ਨਾਲ ਹੀ, ਪਾਸਪੋਰਟ ਸਾਈਜ਼ ਫੋਟੋ, ਰਾਸ਼ਨ ਕਾਰਡ ਦੀ ਫੋਟੋਕਾਪੀ, ਗਜ਼ਟਿਡ ਅਧਿਕਾਰੀ (ਗਜ਼ਟਡ ਅਧਿਕਾਰੀ) ਵੱਲੋਂ ਪ੍ਰਮਾਣਿਤ ਸਵੈ-ਘੋਸ਼ਣਾ, ਐਲਆਈਸੀ ਪਾਲਿਸੀ ਵਿੱਚ ਨਾਮ ਦਾ ਪ੍ਰਿੰਟ ਆਊਟ, ਬੈਂਕ ਸਟੇਟਮੈਂਟ ਅਤੇ ਬੀਪੀਐਲ ਸੂਚੀ ਵਿੱਚ ਨਾਮ ਹੋਣਾ ਲਾਜ਼ਮੀ ਹੈ।

 

ਅਰਜ਼ੀ ਕਿਵੇਂ ਦੇਣੀ ਹੈ

ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਤਹਿਤ, ਬੀਪੀਐਲ ਪਰਿਵਾਰ ਦੀ ਇਕ ਔਰਤ ਗੈਸ ਕੁਨੈਕਸ਼ਨ ਲੈਣ ਲਈ ਬਿਨੈ ਕਰ ਸਕਦੀ ਹੈ। ਇਸ ਲਈ, ਤੁਹਾਨੂੰ ਕੇਵਾਈਸੀ ਫਾਰਮ ਭਰਨਾ ਪਵੇਗਾ ਅਤੇ ਇਸ ਨੂੰ ਨਜ਼ਦੀਕੀ ਐਲਪੀਜੀ ਕੇਂਦਰ ਵਿੱਚ ਜਮ੍ਹਾਂ ਕਰਨਾ ਪਵੇਗਾ। ਅਰਜ਼ੀ ਦਿੰਦੇ ਸਮੇਂ, ਤੁਹਾਨੂੰ ਇਹ ਵੀ ਦੱਸਣਾ ਪਵੇਗਾ ਕਿ ਕੀ ਤੁਸੀਂ 14.2 ਕਿਲੋਗ੍ਰਾਮ ਸਿਲੰਡਰ ਲੈਣਾ ਚਾਹੁੰਦੇ ਹੋ ਜਾਂ 5 ਕਿਲੋ। ਤੁਸੀਂ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੀ ਵੈਬਸਾਈਟ ਤੋਂ ਫਾਰਮ ਡਾਊਨਲੋਡ ਕਰ ਸਕਦੇ ਹੋ ਜਾਂ ਤੁਸੀਂ ਨਜ਼ਦੀਕੀ ਐਲ.ਪੀ.ਜੀ. ਸੈਂਟਰ ਤੋਂ ਬਿਨੈ ਪੱਤਰ ਵੀ ਲੈ ਸਕਦੇ ਹੋ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:last chance to get a free LPG cylinder Ujjwala scheme Prime Minister Garib kalyan Yojana