ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

GST ਦੀ ਮਾਸਿਕ ਰਿਟਰਨ ਭਰਾਉਣ ਦੀ ਆਖ਼ਰੀ ਤਰੀਕ ’ਚ ਵਾਧਾ

GST ਦੀ ਮਾਸਿਕ ਰਿਟਰਨ ਭਰਾਉਣ ਦੀ ਆਖ਼ਰੀ ਤਰੀਕ ’ਚ ਵਾਧਾ

ਛੋਟੇ ਕਾਰੋਬਾਰੀਆਂ/ਵਪਾਰੀਆਂ ਲਈ 5 ਕਰੋੜ ਰੁਪਏ ਜਾਂ ਉਸ ਤੋਂ ਘੱਟ ਦੇ ਸਾਲਾਨਾ ਵਪਾਰ ਵਿੱਚ ਵੱਡੀ ਰਾਹਤ ਦਿੰਦਿਆਂ ਸਰਕਾਰ ਨੇ ਮਾਸਿਕ GST ਰਿਟਰਨ ਦਾਖ਼ਲ ਕਰਨ ਲਈ ਆਖ਼ਰੀ ਤਰੀਕ ਚਾਰ ਦਿਨ ਹੋਰ ਵਧਾਉਣ ਦਾ ਐਲਾਨ ਕੀਤਾ ਹੈ। ਪੰਜ ਕਰੋੜ ਰੁਪਏ ਜਾਂ ਉਸ ਤੋਂ ਵੱਧ ਦੇ ਸਾਲਾਨਾ ਕਾਰੋਬਾਰ ਵਾਲੀਆਂ ਫ਼ਰਮਾਂ ਲਈ ਰਿਟਰਨ ਫ਼ਾਈਲ ਕਰਨ ਦੀ ਤਰੀਕ ਹਰੇਕ ਮਹੀਨੇ ਦੀ 20 ਰਹੇਗੀ; ਜਦ ਕਿ 5 ਕਰੋੜ ਰੁਪਏ ਤੋਂ ਘੱਟ ਕਾਰੋਬਾਰ ਵਾਲਿਆਂ ਲਈ ਸਮਾਂ–ਸੀਮਾ ਵਧਾ ਦਿੱਤੀ ਗਈ ਹੇ।

 

 

ਇਸ ਅਨੁਸਾਰ ਜਿਹੜੀਆਂ ਕੰਪਨੀਆਂ ਦਾ ਕਾਰੋਬਾਰ 5 ਕਰੋੜ ਰੁਪਏ ਤੋਂ ਘੱਟ ਹੈ ਤੇ 15 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਰਜਿਸਟਰਡ ਹਨ, ਉਨ੍ਹਾਂ ਲਈ GSTR-3B ਬਿਨਾ ਦੇਰੀ ਫ਼ੀਸ ਦੇ ਹਰੇਕ ਮਹੀਨੇ ਦੀ 22 ਤਰੀਕ ਨੂੰ ਭੁਗਤਾਨ ਕਰਨਾ ਹੋਵੇਗਾ।

 

 

ਵਿੱਤ ਮੰਤਰਾਲੇ ਦੇ ਇੱਕ ਬਿਆਨ ’ਚ ਕਿਹਾ ਗਿਆ ਹੈ ਕਿ ਇਸ ਸ਼੍ਰੇਣੀ ਵਿੱਚ ਲਗਭਗ 49 ਲੱਖ GSTR-3B ਦਾਖ਼ਲ ਕਰਨ ਵਾਲੇ ਹੋਣਗੇ, ਜੋ ਹੁਣ ਹਰ ਮਹੀਨੇ ਦੀ 22 ਤਰੀਕ ਤੱਕ ਇਹ ਰਿਟਰਨ ਦਾਖ਼ਲ ਕਰ ਸਕਣਗੇ। ਇਸ ਤੋਂ ਇਲਾਵਾ 22 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 46 ਲੱਖ ਟੈਕਸਦਾਤਾ GSTR-3B ਮਹੀਨੇ ਦੀ 24 ਤਰੀਕ ਨੂੰ ਬਿਨਾ ਲੇਟ ਫ਼ੀਸ ਦੇ ਭੁਗਤਾਨ ਕਰਨਗੇ।

 

 

ਵਿੱਤ ਮੰਤਰਾਲੇ ਨੇ ਕਿਹਾ ਕਿ ਇਸ ਸਬੰਧੀ ਜ਼ਰੂਰੀ ਨੋਟੀਫ਼ਿਕੇਸ਼ਨ ਬਾਅਦ ’ਚ ਸਮਰੱਥ ਅਧਿਕਾਰੀ ਵੱਲੋਂ ਜਾਰੀ ਕੀਤਾ ਜਾਵੇਗਾ। ਮੰਤਰਾਲੇ ਨੇ ਕਿਹਾ ਕਿ GSTR-3B ਅਤੇ ਹੋਰ ਰਿਟਰਨ ਦਾਖ਼ਲ ਕਰਨ ਨੂੰ ਲੈ ਕੇ ਟੈਕਸ–ਦਾਤਿਆਂ ਨੂੰ ਦਰਪੇਸ਼ ਔਕੜਾਂ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਗਿਆ ਹੈ।

 

 

ਵਿੱਤ ਮੰਤਰਾਲੇ ਦਾ ਕਹਿਣਾ ਹੈ ਕਿ ਇਸ ਮਾਮਲੇ ’ਤੇ GSTN ਦੀ ਇਨਫ਼ੋਸਿਸ ਨਾਲ ਚਰਚਾ ਕੀਤਾ ਗਈ ਹੈ, ਜੋ ਇੱਕ ਆਸਾਨ ਪਰ ਤੁਰੰਤ ਉਾਅ ਵਜੋਂ ਪ੍ਰਕਿਰਿਆ ਆਸਾਨ ਬਣਾਉਣ ਲਈ ਉਪਰੋਕਤ ਹੱਲ ਨਾਲ ਆਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Last date for submitting Monthly Return of GST extended