ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੈੱਟ ਏਅਰਵੇਜ਼ ਕੰਪਨੀ ਨੂੰ ਬਚਾਉਣ ਲਈ ਆਖਰੀ ਕਵਾਇਦ

ਜੈੱਟ ਏਅਰਵੇਜ਼ ਦੇ ਚੇਅਰਮੈਨ ਨਰੇਸ਼ ਗੋਇਲ ਨੇ ਆਪਣੇ ਸਾਥੀ ਇਤਿਹਾਦ ਤੋਂ 750 ਕਰੋੜ ਰੁਪਏ ਦੀ ਐਕਸੀਡੈਂਟਲ ਸਹਾਇਤਾ ਦੀ ਮੰਗ ਕੀਤੀ ਹੈ। ਇਸ ਲਈ ਉਨ੍ਹਾਂ ਨੇ ਇਤਿਹਾਦ ਨੂੰ ਇਕ ਚਿੱਠੀ ਲਿਖ ਕੇ ਕਿਹਾ ਹੈ ਕਿ ਜੇਕਰ ਇਹ ਮਦਦ ਨਾ ਮਿਲੀ ਤਾਂ ਜੈੱਟ ਏਅਰਵੇਜ਼ ਬੰਦ ਹੋ ਜਾਵੇਗੀ।

 

ਉਨ੍ਹਾਂ ਨੇ ਕੰਪਨੀ ਦੇ ਬਹੁਤ ਭਾਰੀ ਨਕਦੀ ਮੁਸ਼ਕਲ ਦਾ ਸਾਹਮਣਾ ਕਰਨ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਕੰਪਨੀ ਦੀ ਹਾਲਤ ਬਹੁਤ ਕੱਚੀ ਹੈ। ਜ਼ਿਕਰਯੋਗ ਹੈ ਕਿ ਕਿਰਾਏ ਤੇ ਲਏ ਗਏ ਜਹਾਜ਼ਾਂ ਦਾ ਕਿਰਾਇਆ ਨਾ ਮੋੜੇ ਜਾਣ ਨਾਲ ਕੰਪਨੀ ਨੂੰ ਆਪਣੇ 50 ਵੱਧ ਜਹਾਜ਼ਾਂ ਨੂੰ ਖੜ੍ਹਾ ਕਰਨਾ ਪਿਆ ਹੈ।


ਇਤਿਹਾਦ ਸਮੂਹ ਦੇ ਮੁੱਖ ਕਾਰਜਕਾਰੀ ਟੋਨੀ ਡਗਲਸ ਨੂੰ ਲਿਖ ਚਿੱਠੀ ਚ ਗੋਇਲ ਨੇ ਕਿਹਾ ਕਿ ਆਖ਼ਰੀ ਦੌਰ ਤੋਂ ਫ਼ੰਡ ਜੁਟਾਉਣ ਲਈ ਉਸਨੇ ਜੈੱਟ ਪ੍ਰੀਵਲੇਜ ਚ ਆਪਣੇ ਸ਼ੇਅਰਾਂ ਨੂੰ ਗਹਿਣੇ ਰੱਖਣ ਲਈ ਹਵਾਈ ਮੰਤਰਾਲਾ ਤੋਂ ਮਨਜ਼ੂਰੀ ਵੀ ਲੈ ਲਈ ਹੈ। ਇਸ ਲਾਇਲਟੀ ਸਮਾਗਮ ਚ ਜੈਟ ਦੀ ਹਿੱਸੇਦਾਰੀ 49.9 ਫੀਸਦ ਹੈ, ਜਦਕਿ ਬਹੁਲ ਹਿੱਸੇਦਾਰੀ ਇਤਿਹਾਦ ਦੀ ਹੈ। ਇਤਿਹਾਦ ਕੋਲ ਜੈਟ ਚ ਅਪ੍ਰੈਲ 2014 ਤੋਂ 24 ਫੀਸਦ ਹਿੱਸੇਦਾਰੀ ਹੈ।


ਕੰਪਨੀ ਅਬੁਧਾਬੀ ਚ ਸੋ਼ਮਵਾਰ ਨੂੰ ਆਪਣੇ ਨਿਰਦੇਸ਼ਕ ਮੰਡਲ ਦੀ ਬੈਠਕ ਦੌਰਾਨ ਜੈਟ ਦੇ ਹੱਲ ਤੇ ਵਿਚਾਰ ਵਟਾਂਦਰਾ ਕਰੇਗੀ। ਗੋਇਲ ਨੇ 8 ਮਾਰਚ ਨੂੰ ਲਿਖੀ ਚਿੱਠੀ ਚ ਕਿਹਾ, ਅਗਲੇ ਹਫ਼ਤੇ ਦੀ ਸ਼ੁਰੂਆਤ ਚ ਤਤਕਾਲ 750 ਕਰੋੜ ਰੁਪਏ ਦੀ ਪੂੰਜੀ ਨਿਵੇਸ਼ ਨਾਲ ਇਸ ਏਅਰਲਾਈਨ ਨੂੰ ਬਚਾਉਣ ਲਈ ਮੈਂ ਤੁਹਾਡੇ ਸਮਰਥਨ ਦੀ ਉਮੀਦ ਕਰਦਾ ਹਾਂ।


ਇਸ ਤੋਂ ਪਹਿਲਾਂ 14 ਫਰਵਰੀ ਨੂੰ ਜੈਟ ਏਅਰਵੇਜ ਦੇ ਨਿਰਦੇਸ਼ਕ ਮੰਡਲ ਨੇ ਕੰਪਨੀ ਤੇ ਕਰਜ਼ੇ ਦਾ ਮੁੜਵਸੇਵਾਂ ਕਰਨ ਦੀ ਯੋਜਨਾ ਨੂੰ ਹਰੀ ਝੰਡੀ ਦੇ ਦਿੱਤੀ ਸੀ। ਇਸ ਤੋਂ ਬਾਅਦ ਕੰਪਨੀ ਨੂੰ ਕਰਜ਼ਾ ਦੇਣ ਵਾਲੇ ਬੈਂਕ ਸਭ ਤੋਂ ਵੱਡੇ ਹਿੱਸੇਦਾਰ ਬਣ ਜਾਣਗੇ ਕਿਉਂਕਿ ਕੰਪਨੀ ਨੂੰ ਦਿੱਤੇ ਗਏ ਕਰਜ਼ੇ ਨੂੰ ਇਕ ਰੁਪਏ ਦੇ ਘੱਟੋ ਘੱਟ ਮੁੱਲ ਤੇ ਸ਼ੇਅਰ ਚ ਬਦਲ ਦਿੱਤਾ ਜਾਵੇਗਾ।


ਸ਼ੇਅਰਧਾਰਕਾਂ ਨੇ ਵੀ ਇਸ ਮੁੜਵਸੇਵੇਂ ਯੋਜਨਾਂ ਨੂੰ 21 ਫਰਵਰੀ ਨੂੰ ਮਨਜ਼ੂਰ ਕਰ ਦਿੱਤਾ। ਉਨ੍ਹਾਂ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਇਹ ਆਖਰੀ ਮਦਦ ਨਹੀਂ ਕੀਤੀ ਗਈ ਤਾਂ ਇਹ ਏਅਰਲਾਈਨ ਦੇ ਭਵਿੱਖ ਲਈ ਚੰਗਾ ਨਹੀਂ ਹੋਵੇਗਾ ਤੇ ਕੰਪਨੀ ਬੰਦ ਹੋ ਜਾਵੇਗੀ।

 

 

 

 

.

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Last Tribute to Save Jet Airways Company