ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਾਵਾ ਮੋਬਾਈਲ ਕੰਪਨੀ ਚੀਨ ਤੋਂ ਆਵੇਗੀ ਭਾਰਤ, 800 ਕਰੋੜ ਰੁਪਏ ਦਾ ਕਰੇਗੀ ਨਿਵੇਸ਼

ਮੋਬਾਈਲ ਉਪਕਰਣਾਂ ਦਾ ਨਿਰਮਾਣ ਕਰਨ ਵਾਲੀ ਘਰੇਲੂ ਕੰਪਨੀ ਲਾਵਾ ਇੰਟਰਨੈਸ਼ਨਲ ਨੇ ਸ਼ੁੱਕਰਵਾਰ (15 ਮਈ) ਨੂੰ ਕਿਹਾ ਕਿ ਉਹ ਆਪਣਾ ਕਾਰੋਬਾਰ ਚੀਨ ਤੋਂ ਭਾਰਤ ਵੱਲ ਲੈ ਜਾ ਰਹੀ ਹੈ। ਭਾਰਤ ਵਿੱਚ ਹਾਲ ਹੀ ਵਿੱਚ ਨੀਤੀਗਤ ਤਬਦੀਲੀਆਂ ਤੋਂ ਬਾਅਦ ਕੰਪਨੀ ਨੇ ਇਹ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ। ਕੰਪਨੀ ਨੇ ਆਪਣੇ ਮੋਬਾਈਲ ਫੋਨ ਦੇ ਵਿਕਾਸ ਅਤੇ ਨਿਰਮਾਣ ਕਾਰਜਾਂ ਨੂੰ ਵਧਾਉਣ ਲਈ ਅਗਲੇ ਪੰਜ ਸਾਲਾਂ ਵਿੱਚ 800 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ।

 

ਲਾਵਾ ਇੰਟਰਨੈਸ਼ਨਲ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਹਰੀ ਓਮ ਰਾਏ ਨੇ ਕਿਹਾ, ”ਸਾਡੇ ਕੋਲ ਉਤਪਾਦ ਦੇ ਡਿਜ਼ਾਈਨ ਦੇ ਖੇਤਰ ਵਿੱਚ ਚੀਨ ਵਿੱਚ ਘੱਟੋ ਘੱਟ 600 ਤੋਂ 650 ਕਰਮਚਾਰੀ ਹਨ। ਅਸੀਂ ਹੁਣ ਡਿਜ਼ਾਈਨ ਦਾ ਕੰਮ ਭਾਰਤ ਵਿੱਚ ਤਬਦੀਲ ਕਰ ਦਿੱਤਾ ਹੈ. ਭਾਰਤ ਵਿਚ ਸਾਡੀ ਵਿਕਰੀ ਦੀ ਜ਼ਰੂਰਤ ਸਥਾਨਕ ਫੈਕਟਰੀ ਤੋਂ ਪੂਰੀ ਕੀਤੀ ਜਾ ਰਹੀ ਹੈ।”

 

ਉਨ੍ਹਾਂ ਕਿਹਾ, “ਅਸੀਂ ਚੀਨ ਵਿਚ ਆਪਣੀ ਫੈਕਟਰੀ ਤੋਂ ਕੁਝ ਮੋਬਾਈਲ ਫੋਨ ਦੁਨੀਆ ਵਿਚ ਨਿਰਯਾਤ ਕਰ ਰਹੇ ਹਾਂ, ਹੁਣ ਇਹ ਭਾਰਤ ਤੋਂ ਕੀਤਾ ਜਾਵੇਗਾ।”ਲਾਵਾ ਨੇ ਭਾਰਤ ਵਿਚ ਤਾਲਾਬੰਦੀ ਦੇ ਸਮੇਂ ਚੀਨ ਤੋਂ ਆਪਣੀ ਨਿਰਯਾਤ ਦੀ ਮੰਗ ਨੂੰ ਪੂਰਾ ਕੀਤਾ। ਰਾਏ ਨੇ ਕਿਹਾ, “ਮੇਰਾ ਸੁਪਨਾ ਚੀਨ ਨੂੰ ਮੋਬਾਈਲ ਉਪਕਰਣ ਨਿਰਯਾਤ ਕਰਨਾ ਹੈ। ਭਾਰਤੀ ਕੰਪਨੀਆਂ ਪਹਿਲਾਂ ਹੀ ਚੀਨ ਨੂੰ ਮੋਬਾਈਲ ਚਾਰਜਰ ਨਿਰਯਾਤ ਕਰ ਰਹੀਆਂ ਹਨ। ਉਤਪਾਦਨ ਪ੍ਰੇਰਕ ਯੋਜਨਾ ਨਾਲ ਸਾਡੀ ਸਥਿਤੀ ਚ ਸੁਧਾਰ ਆਵੇਗਾ। ਇਸ ਲਈ ਸਾਰਾ ਕਾਰੋਬਾਰ ਭਾਰਤ ਤੋਂ ਹੀ ਕੀਤਾ ਜਾਵੇਗਾ।"

 

ਧਿਆਨ ਯੋਗ ਹੈ ਕਿ ਕੇਂਦਰ ਸਰਕਾਰ ਨੇ ਇਸ ਅਪ੍ਰੈਲ ਵਿੱਚ 48 ਹਜ਼ਾਰ ਕਰੋੜ ਰੁਪਏ ਦੇ ਉਤਸ਼ਾਹ ਵਾਲੀ ਇੱਕ ਇਲੈਕਟ੍ਰਾਨਿਕ ਨੀਤੀ ਦਾ ਐਲਾਨ ਕੀਤਾ ਸੀ। ਇਸ ਦੇ ਤਹਿਤ ਕੰਪਨੀਆਂ ਨੂੰ ਬਹੁਤ ਸਾਰੀਆਂ ਛੋਟਾਂ ਦਿੱਤੀਆਂ ਜਾਣਗੀਆਂ। ਨਾਲ ਹੀ ਅਗਲੇ ਪੰਜ ਸਾਲਾਂ ਵਿਚ 20 ਲੱਖ ਨੌਕਰੀਆਂ ਪੈਦਾ ਕਰਨ ਦਾ ਟੀਚਾ ਹੈ। 

 

ਦੱਸਣਯੋਗ ਹੈ ਕਿ ਇੱਕ ਅੰਦਾਜ਼ੇ ਅਨੁਸਾਰ ਲਗਭਗ ਚੀਨ ਸਥਿਤ ਇੱਕ ਹਜ਼ਾਰ ਕੰਪਨੀਆਂ ਭਾਰਤ ਵਿੱਚ ਆਪਣਾ ਕਾਰੋਬਾਰ ਸਥਾਪਤ ਕਰਨ ਦੀ ਸੰਭਾਵਨਾ ਦੀ ਪੜਚੋਲ ਕਰ ਰਹੀਆਂ ਹਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lava Mobile will bring its business from China to India will invest Rs 800 crore