ਐਲਆਈਸੀ ਨੇ ਗ਼ਰੀਬੀ ਰੇਖਾ ਤੋਂ ਹੇਠਾਂ ਜੀਵਨ ਬਤੀਤ ਕਰਨ ਵਾਲਿਆਂ ਲਈ ਆਮ ਆਦਮੀ ਬੀਮਾ ਯੋਜਨਾ ਪੇਸ਼ ਕੀਤੀ ਹੈ। ਇਸ ਯੋਜਨਾ ਤਹਿਤ ਬੀਮਾ ਮੈਂਬਰ ਦੀ ਕੁਦਰਤੀ ਮੌਤ ਹੋਣ ਤੇ ਪਰਿਵਾਰ ਨੂੰ 30000 ਰੁਪਏ ਮਿਲਣਗੇ।
ਰਜਿੱਸਟਰਡ ਵਿਅਕਤੀ ਦੀ ਮੌਤ ਹਾਦਸੇ ਜਾਂ ਫਿਰ ਵਿਕਲਾਂਗਤਾ ਕਾਰਨ ਹੁੰਦੀ ਹੈ ਤਾਂ ਪਾਲਸੀ ਮੁਤਾਬਕ ਉਸ ਦੇ ਵਾਰਸ ਨੂੰ 75000 ਰੁਪਏ ਮਿਲਣਗੇ। ਘੱਟ ਵਿਕਲਾਂਗਤਾ ਮਾਮਲੇ ਚ ਪਾਲਸੀ ਧਾਰਕ ਜਾਂ ਫਿਰ ਵਾਰਸ ਨੂੰ 37,500 ਰੁਪਏ ਦਿੱਤੇ ਜਾਣਗੇ।
ਸਕਾਲਰਸ਼ਿੱਪ ਲਾਭ ਤਹਿਤ ਇਸ ਬੀਮੇ ਚ 9ਵੀਂ ਤੋਂ 12ਵੀਂ ਵਿਚਾਲੇ ਪੜ੍ਹਨ ਵਾਲੇ ਵੱਧ ਤੋਂ ਵੱਧ ਦੋ ਬੱਚਿਆਂ ਨੂੰ 100 ਰੁਪਏ ਪ੍ਰਤੀ ਬੱਚਾ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਸਕਾਲਰਸ਼ਿਪ ਵੀ ਦਿੱਤੀ ਜਾਵੇਗੀ। ਇਸ ਯੋਜਨਾ ਲਈ ਦਰਖਾਸਤ ਦੇਣ ਵਾਲੇ ਦੀ ਉਮਰ 18 ਤੋਂ 59 ਦੇ ਵਿਚਕਾਰ ਹੋਣੀ ਚਾਹੀਦੀ ਹੈ।
ਅਪੀਲਕਰਤਾ ਪਰਿਵਾਰ ਦਾ ਮੁਖੀ, ਘਰ ਦਾ ਕਮਾਊ ਮੈਂਬਰ, ਗ਼ਰੀਬੀ ਰੇਖਾ ਹੇਠ, ਗ਼ਰੀਬੀ ਰੇਖਾ ਦੇ ਉਪਰਲੇ ਉਹ ਮੈਂਬਰ ਜਿਹੜੇ ਸ਼ਹਿਰ ਚ ਰਹਿੰਦੇ ਹਨ ਪਰ ਉਨ੍ਹਾਂ ਨੂੰ ਸ਼ਹਿਰੀ ਖੇਤਰ ਦਾ ਪਛਾਣ ਪੱਤਰ ਨਹੀਂ ਦਿੱਤਾ ਗਿਆ ਜਾਂ ਪੇਂਡੂ ਗ਼ੈਰ ਜ਼ਮੀਨ ਮਾਲਕ ਹੋਣਾ ਚਾਹੀਦਾ ਹੈ। 30 ਹਜ਼ਾਰ ਰੁਪਏ ਦੇ ਬੀਮੇ ਲਈ 200 ਰੁਪਹੇ ਸਾਲਾਨਾ ਰਕਮ ਦੇਣੀ ਹੋਵੇਗੀ। ਇਸ ਵਿਚ 50 ਫੀਸਦ ਰਕਮ ਸਰਕਾਰ ਦੇਵੇਗੀ। ਇਸ ਤਰ੍ਹਾਂ ਬੀਮਾ ਧਾਰਕ ਨੂੰ ਇਕ ਸਾਲ ਚ ਸਿਰਫ 100 ਰੁਪਏ ਦੇਣੇ ਪੈਣਗੇ।
.