ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਵਾਧੇ ਦਾ ਖ਼ਦਸ਼ਾ

ਦੁਨੀਆ ਦੀ ਸਭ ਤੋਂ ਵੱਡੇ ਤੇਲ ਉਤਪਾਦਕ ਕੰਪਨੀ ਸਾਊਦੀ ਅਰਮਕੋ 'ਤੇ ਕੀਤੇ ਗਏ ਡਰੋਨ ਹਮਲੇ ਤੋਂ ਬਾਅਦ ਗਲੋਬਲ ਬਾਜ਼ਾਰ ਚ ਕੱਚੇ ਤੇਲ ਦੀ ਸਪਲਾਈ ਪ੍ਰਤੀ ਦਿਨ 57 ਲੱਖ ਬੈਰਲ ਘੱਟ ਗਈ ਹੈ। ਇਸਦਾ ਅਸਰ ਭਾਰਤੀ ਬਾਜ਼ਾਰ 'ਤੇ ਵੀ ਪੈ ਸਕਦਾ ਹੈ।

 

ਇਸ ਕਾਰਨ ਆਉਣ ਵਾਲੇ ਮਹੀਨਿਆਂ ਚ ਪੂਰੀ ਦੁਨੀਆ ਸਮੇਤ ਭਾਰਤੀ ਬਾਜ਼ਾਰ ਚ ਕੱਚੇ ਤੇਲ ਦੀ ਸਪਲਾਈ ਪ੍ਰਭਾਵਿਤ ਹੋਣ ਦੀ ਉਮੀਦ ਹੈ। ਜੇ ਅਜਿਹਾ ਹੁੰਦਾ ਹੈ ਤਾਂ ਅੰਤਰਰਾਸ਼ਟਰੀ ਬਾਜ਼ਾਰ ਚ ਕੱਚੇ ਤੇਲ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਸਕਦੀਆਂ ਹਨ।

 

ਸਿੱਟੇ ਵਜੋਂ ਪੈਟਰੋਲ-ਡੀਜ਼ਲ ਤੇ ਐਲਪੀਜੀ ਦੀ ਕੀਮਤ ਵਧ ਸਕਦੀ ਹੈ। ਊਰਜਾਂ ਮਾਹਰਾਂ ਮੁਤਾਬਕ ਈਰਾਨ ਅਤੇ ਅਮਰੀਕਾ ਦਰਮਿਆਨ ਪਹਿਲਾਂ ਤੋਂ ਚੱਲ ਰਹੇ ਤਣਾਅ ਵਿਚਕਾਰ ਅਰਮਕੋ ਕੰਪਨੀ ’ਤੇ ਹਮਲੇ ਤੋਂ ਬਾਅਦ ਖਾੜੀ ਖੇਤਰ ਚ ਤਣਾਅ ਚ ਹੋਰ ਵਾਧਾ ਹੋਣ ਦੀ ਉਮੀਦ ਹੈ। ਜੇਕਰ ਖਾੜੀ ਖੇਤਰ ਚ ਤਣਾਅ ਹੋਰ ਡੂੰਘਾ ਹੁੰਦਾ ਹੈ ਤਾਂ ਆਉਣ ਵਾਲੇ ਸਮੇਂ ਚ ਕੱਚੇ ਤੇਲ ਦੀਆਂ ਕੀਮਤਾਂ ਚ ਵੱਡੀ ਛਾਲ ਵੱਜ ਸਕਦੀ ਹੈ।

 

ਅਗਲੇ ਇਕ ਮਹੀਨੇ ਚ ਕੱਚਾ ਤੇਲ ਇਕ ਵਾਰ ਫਿਰ 70 ਡਾਲਰ ਨੂੰ ਪਾਰ ਕਰ ਸਕਦਾ ਹੈ। ਅਰਮਕੋ 'ਤੇ ਕੀਤਾ ਗਿਆ ਇਹ ਹਮਲਾ ਰੂਸ ਅਤੇ ਓਪੇਕ ਦੇਸ਼ਾਂ ਦੁਆਰਾ ਕੱਚੇ ਤੇਲ ਦੇ ਉਤਪਾਦਨ ਚ ਕਟੌਤੀ ਵਿਚਾਲੇ ਗਲੋਬਲ ਕੱਚੇ ਤੇਲ ਦੀ ਮਾਰਕੀਟ ਚ ਤੂਫਾਨ ਦਾ ਕਾਰਨ ਬਣ ਸਕਦਾ ਹੈ।

 

ਇਹ ਭਾਰਤੀ ਅਰਥਚਾਰੇ ਲਈ ਚੁਣੌਤੀਆਂ ਨੂੰ ਵਧਾ ਦੇਵੇਗਾ ਕਿਉਂਕਿ ਭਾਰਤ ਆਪਣੀ ਤੇਲ ਦੀ ਲੋੜ ਦਾ ਲਗਭਗ 80 ਫੀਸਦ ਦਰਾਮਦ ਕਰਦਾ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Likely increase in petrol and diesel prices