ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਗਲੇ 5 ਦਿਨਾਂ 'ਚ ਕਰ ਲਓ ਇਹ ਕੰਮ, ਨਹੀਂ ਤਾਂ ਪੈਨ ਕਾਰਡ ਹੋ ਜਾਵੇਗਾ ਬੇਕਾਰ 

ਜੇ ਤੁਸੀਂ ਅਜੇ ਆਪਣੇ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਨਹੀਂ ਜੋੜਿਆ ਹੈ, ਤਾਂ ਤੁਹਾਡੇ ਕੋਲ ਅੱਜ ਤੋਂ ਬਾਅਦ ਲਿੰਕ ਕਰਨ ਲਈ ਸਿਰਫ਼ 5 ਦਿਨ ਬਚੇ ਹਨ। ਤੁਹਾਨੂੰ 30 ਸਤੰਬਰ ਤੱਕ ਆਧਾਰ ਅਤੇ ਪੈਨ ਨਾਲ ਲਿੰਕ ਕਰਨਾ ਹੈ। 30 ਸਤੰਬਰ ਤੱਕ ਆਧਾਰ ਅਤੇ ਪੈਨ ਕਾਰਡ ਨੂੰ ਲਿੰਕ ਕਰੋ ਕਿਉਂਕਿ ਉਸ ਤੋਂ ਬਾਅਦ ਤੁਹਾਡਾ ਕਾਰਡ ਨਹੀਂ ਚੱਲੇਗਾ। ਉਸ ਤੋਂ ਬਾਅਦ ਤੁਸੀਂ ਆਮਦਨੀ ਟੈਕਸ, ਨਿਵੇਸ਼ ਜਾਂ ਲੋਨ ਆਦਿ ਨਾਲ ਸਬੰਧਤ ਕੋਈ ਕੰਮ ਨਹੀਂ ਕਰ ਸਕੋਗੇ। ਕੇਂਦਰ ਸਰਕਾਰ ਨੇ 30 ਸਤੰਬਰ ਤੱਕ ਪੈਨ ਕਾਰਡ ਨੂੰ ਆਪਣੇ ਆਧਾਰ ਕਾਰਡ ਨਾਲ ਜੋੜਨਾ ਜ਼ਰੂਰੀ ਕਰ ਦਿੱਤਾ ਹੈ।

 

ਇਸ ਕਾਨੂੰਨ ਤਹਿਤ ਕਰਵਾਉਣਾ ਹੈ ਆਧਾਰ ਕਾਰਡ ਲਿੰਕ
 

ਮਨੀ ਲਾਂਡਰਿੰਗ (ਪੀਐਮਐਲਏ) ਐਕਟ ਤਹਿਤ ਕੇਂਦਰ ਸਰਕਾਰ ਨੇ ਬੈਂਕ ਖਾਤੇ, ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਜੋੜਨਾ ਜ਼ਰੂਰੀ ਕਰ ਦਿੱਤਾ ਹੈ। ਜੋ ਅਜਿਹਾ ਨਹੀਂ ਕਰੇਗਾ, ਉਨ੍ਹਾਂ ਦਾ ਪੈਨ ਕਾਰਡ ਅਵੈਧ ਐਲਾਨਿਆ ਜਾਵੇਗਾ। ਹਾਲਾਂਕਿ, ਉਹ ਲੋਕ ਜੋ ਪਹਿਲਾਂ ਹੀ ਆਪਣਾ ਆਧਾਰ ਕਾਰਡ ਅਤੇ ਪੈਨ ਕਾਰਡ ਲਿੰਕ ਕਰ ਚੁੱਕੇ ਹਨ, ਫਿਰ ਉਨ੍ਹਾਂ ਨੂੰ ਕਿਸੇ ਵੀ ਚੀਜ਼ ਦੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ।

 

ਇਥੇ ਚੈਕ ਕਰੋ ਸਟੇਟਸ

ਸਭ ਤੋਂ ਪਹਿਲਾਂ, ਇਨਕਮ ਟੈਕਸ ਵਿਭਾਗ ਦੀ ਸਰਕਾਰੀ ਵੈਬਸਾਈਟ www.incometaxindiaefiling.gov.in 'ਤੇ ਜਾਓ। ਖੱਬੇ ਪਾਸੇ  'Link Aadhaar'  ਵਿਕਲਪ 'ਤੇ ਕਲਿੱਕ ਕਰੋ। ਆਪਣੇ ਸਟੇੇਟਸ ਨੂੰ ਵੇਖਣ ਲਈ ‘Click here 'ਤੇ ਕਲਿੱਕ ਕਰੋ। ਨਵੀਂ ਵਿੰਡੋ 'ਤੇ ਪੈਨ ਅਤੇ ਆਧਾਰ ਦੇ ਵੇਰਵੇ ਭਰੋ। ਆਪਣੀ ਸਥਿਤੀ ਦੀ ਜਾਂਚ ਕਰੋ ਜੇ ਆਧਾਰ ਅਤੇ ਪੈਨ ਲਿੰਕ ਨਹੀਂ ਕਰਵਾਏ ਤਾਂ ਤੁਰੰਤ ਹੀ ਕਰਵਾਓ।

 

ਤੁਸੀਂ ਘਰ ਬੈਠੇ ਕਰਵਾ ਸਕਦੇ ਹੋ ਲਿੰਕ
 

ਸਭ ਤੋਂ ਪਹਿਲਾਂ, ਇਨਕਮ ਟੈਕਸ ਵਿਭਾਗ ਦੀ ਸਰਕਾਰੀ ਵੈਬਸਾਈਟ www.incometaxindiaefiling.gov.in 'ਤੇ ਜਾਓ। ਖੱਬੇ ਪਾਸੇ 'Link Aadhaar'  ਦੇ ਵਿਕਲਪ 'ਤੇ ਕਲਿੱਕ ਕਰੋ। ਜੇ ਤੁਹਾਡਾ ਅਕਾਊਂਟ ਨਹੀਂ ਬਣਾਇਆ ਹੈ ਤਾਂ ਪਹਿਲਾਂ ਰਜਿਸਟਰ ਕਰੋ। ਲਾਗਇਨ ਤੋਂ ਬਾਅਦ, ਖੁੱਲ੍ਹੇ ਪੇਜ ਉੱਤੇ ਪ੍ਰੋਫਾਈਲ ਸੇਟਿੰਗ ਚੁਣੋ। ਹੁਣ ਆਧਾਰ ਕਾਰਡ ਲਿੰਕ ਵਿਕਲਪ ਦੀ ਚੋਣ ਕਰੋ। ਆਪਣੇ ਆਧਾਰ ਕਾਰਡ ਦੀ ਜਾਣਕਾਰੀ ਅਤੇ ਕੈਪਚਰ ਕੋਡ ਨੂੰ ਇੱਥੇ ਭਰੋ। ਫਿਰ ਹੇਠਾਂ ਦਿੱਤੇ ਲਿੰਕ ਆਧਾਰ ਦੇ ਵਿਕਲਪ ਉੱਤੇ ਕਲਿੱਕ ਕਰੋ।

 

ਤੁਸੀਂ SMS ਰਾਹੀਂ ਵੀ ਕਰ ਸਕਦੇ ਹੋ ਲਿੰਕ 


ਐਸਐਮਐਸ ਸੇਵਾ ਦੀ ਵਰਤੋਂ ਕਰਨ ਲਈ 567678 ਜਾਂ 56161 ਉੱਤੇ ਸੁਨੇਹਾ ਭੇਜ ਕੇ ਆਧਾਰ ਨੂੰ ਪੈੱਨ ਕਾਰਡ ਨਾਲ ਲਿੰਕ ਕਰਵਾਇਆ ਜਾ ਸਕਦਾ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:link aadhar card and pan card in next five days otherwise your PAN will be invalid