ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੋਆ ’ਚ ਸ਼ਰਾਬ ਕਾਰੋਬਾਰ ਸਿਖਰ 'ਤੇ ਪੁੱਜਿਆ, ਵਪਾਰੀਆਂ ਨੇ ਕਿਹਾ ਹੁਣ ਹੋਰ ਨਹੀਂ

ਗੋਆ ਚ ਸ਼ਰਾਬ ਵਪਾਰੀਆਂ ਦੀ ਐਸੋਸੀਏਸ਼ਨ ਨੇ ਸ਼ੁੱਕਰਵਾਰ ਨੂੰ ਸੂਬਾ ਸਰਕਾਰ ਨੂੰ ਸ਼ਰਾਬ ਅਤੇ ਦੁਕਾਨਾਂ ਦੇ ਪ੍ਰਚੂਨ ਵਿਕਰੀ ਲਾਇਸੈਂਸ ਜਾਰੀ ਨਾ ਕਰਨ ਲਈ ਕਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੂਬੇ ਚ ਸ਼ਰਾਬ ਦਾ ਕਾਰੋਬਾਰ ਸਿਖਰ ਤੇ ਪਹੁੰਚ ਗਿਆ ਹੈ।

 

ਆਲ ਗੋਆ ਲੀਕਰ ਟ੍ਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਦੱਤਾ ਪ੍ਰਸਾਦ ਨਾਈਕ ਨੇ ਕਿਹਾ ਕਿ ਜੇਕਰ ਹਾਲ ਦੇ ਸੂਬਾਈ ਬਜਟ ਚ ਸ਼ਰਾਬ ‘ਤੇ ਐਕਸਾਈਜ਼ ਡਿਊਟੀ ਚ ਦਿੱਤੇ ਪ੍ਰਸਤਾਵਿਤ ਵਾਧੇ ਨੂੰ ਵਾਪਸ ਨਹੀਂ ਲਿਆ ਗਿਆ ਤਾਂ ਪੂਰੀ ਸ਼ਰਾਬ ਦਾ ਉਦਯੋਗ ਬੈਠ ਜਾਵੇਗਾ।

 

ਸੂਬੇ ਦਾ 2020-21 ਦਾ ਬਜਟ 6 ਫਰਵਰੀ ਨੂੰ ਪੇਸ਼ ਕੀਤਾ ਗਿਆ, ਸਥਾਨਕ 'ਫੈਨੀ' ਸਮੇਤ ਵੱਖ ਵੱਖ ਬ੍ਰਾਂਡਾਂ ਦੇ ਸ਼ਰਾਬ 'ਤੇ ਐਕਸਾਈਜ਼ ਡਿਊਟੀ ਵਧਾਉਣ ਦਾ ਪ੍ਰਸਤਾਵ ਰੱਖਿਆ ਗਿਆ ਹੈ। ਨਾਈਕ ਨੇ ਪੀਟੀਆਈ ਭਾਸ਼ਾ ਨੂੰ ਦੱਸਿਆ ਕਿ ਸੂਬੇ ਚ 15 ਲੱਖ ਦੀ ਅਬਾਦੀ ਦੀ ਲੋੜ ਨੂੰ ਪੂਰਾ ਕਰਨ ਲਈ ਪਹਿਲਾਂ ਹੀ 2,000 ਪ੍ਰਚੂਨ ਸ਼ਰਾਬ ਦੀਆਂ ਦੁਕਾਨਾਂ ਹਨ।

 

ਉਨ੍ਹਾਂ ਕਿਹਾ, "ਸੂਬੇ ਚ ਸ਼ਰਾਬ ਦੀਆਂ ਵਧੇਰੇ ਦੁਕਾਨਾਂ ਖੋਲ੍ਹਣ ਲਈ ਕੋਈ ਥਾਂ ਨਹੀਂ ਹੈ। ਸੂਬਾ ਸਰਕਾਰ ਨੂੰ ਅਗਲੇ ਤਿੰਨ ਸਾਲਾਂ ਲਈ ਨਵੇਂ ਲਾਇਸੈਂਸ ਦੇਣਾ ਬੰਦ ਕਰ ਦੇਣਾ ਚਾਹੀਦਾ ਹੈ। ਸੂਬੇ ਚ ਸ਼ਰਾਬ ਦਾ ਉਦਯੋਗ ਸਿਖਰ ਤੇ ਪਹੁੰਚ ਗਿਆ ਹੈ।

 

ਨਾਈਕ ਨੇ ਇਹ ਵੀ ਕਿਹਾ ਕਿ 2 ਹਜ਼ਾਰ ਪ੍ਰਚੂਨ ਦੁਕਾਨਾਂ ਤੋਂ ਇਲਾਵਾ ਸੂਬੇ ਚ ਅੱਠ ਤੋਂ ਦਸ ਹਜ਼ਾਰ ਬਾਰ ਹਨ ਜੋ ਸ਼ਰਾਬ ਦਾ ਕਾਰੋਬਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਸ਼ਰਾਬ ਦਾ ਕਾਰੋਬਾਰ ਹੌਲੀ ਹੌਲੀ ਗੋਆ ਦੇ ਮੂਲ ਨਿਵਾਸੀਆਂ ਦੇ ਹੱਥਾਂ ਤੋਂ ਖਿਸਕ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Liquor business reaches peak in Goa traders say no more