ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਬਾਈਲ ਨਾਲ LOCK ਕਰੋ ਡੈਬਿਟ ਕਾਰਡ ਅਤੇ ਕੈ੍ਡਿਟ ਕਾਰਡ

ਹੁਣ ਤੁਸੀਂ ਆਪਣੇ ਮੋਬਾਈਲ ਨਾਲ ਆਪਣੇ ਕ੍ਰੈਡਿਟ ਅਤੇ ਡੈਬਿਟ ਕਾਰਡ ਤੇ ਤਾਲਾ ਲਗਾ ਸਕਦੇ ਹੋ। ਵਰਤੋਂ ਵੇਲੇ ਤੁਹਾਨੂੰ ਇਹ ਤਾਲਾ ਖੋਲ੍ਹਣਾ ਪਵੇਗਾ। ਕੇਨਰਾ ਬੈਂਕ ਨੇ ਐਮਸਰਵ ਨਾਂ ਤੋਂ ਮੋਬਾਈਲ ਐਪ ਲਾਂਚ ਕੀਤਾ ਹੈ। ਜੋ ਕਿ ਤੁਹਾਨੂੰ ਇਹ ਸੁਵਿਧਾ ਬਿਲਕੁਲ ਮੁਫ ਦੇਵੇਗਾ। ਹੋਰ ਤਾਂ ਹੋਰ ਇਸ ਐਪ ਨਾਲ ਕਾਰਡ ਕਲੋਨ ਹੋ ਜਾਣ ਮਗਰੋਂ ਵੀ ਉਸਦੀ ਵਰਤੋਂ ਨਾਲ ਹੋਣ ਵਾਲੇ ਧੋਖਾਧੜੀ ਦਾ ਖਤਰਾ ਵੀ ਨਾ ਬਰਾਬਰ ਹੋ ਜਾਵੇਗਾ। 

 

ਕੈਨਰਾ ਬੈਂਕ ਨਾਲ ਜੁੜੇ ਅਸ਼ਵਨੀ ਰਾਣਾ ਨੇ ਹਿੰਦੁਸਤਾਨ ਨੂੰ ਦੱਸਿਆ ਕਿ ਦੇਸ਼ ਚ ਵਧਦੇ ਕਾਰਡ ਕਲੋਨਿੰਗ ਦੇ ਖਤਰੇ ਅਤੇ ਉਸ ਦੁਆਰਾ ਹੋਣ ਵਾਲੀ ਠੱਗੀ ਦੀ ਰੋਕਥਾਮ ਲਈ ਇਹ ਮੋਬਾਈਲ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਾਲੇ ਤੱਕ ਦੇਸ਼ ਦੇ ਕਿਸੇ ਵੀ ਬੈਂਕ ਕੋਲ ਇਹ ਤਕਨੀਕ ਨਹੀਂ ਹੈ, ਬੈਂਕਾਂ ਨੂੰ ਚਾਹੀਦਾ ਹੈ ਕਿ ਅਜੀਹੀ ਤਕਨੀਕ ਅਪਨਾਉਣ ਤਾਂਕਿ ਲੋਕਾਂ ਦੇ ਕਾਰਡ ਹੋਰ ਸੁਰੱਖਿਅਤ ਰੱਖੇ ਜਾ ਸਕਣ।

 

ਇਸ ਤਰ੍ਹਾਂ ਕਰਦਾ ਹੈ ਕੰਮ

 

ਇਸ ਮੋਬਾਈਲ ਐਪ ਨੂੰ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕਰਨ ਮਗਰੋਂ ਉਸ ਚ ਬੈਂਕ ਅਕਾਉਂਟ ਨਾਲ ਜੁੜੇ ਮੋਬਾਈਲ ਨੰਬਰ ਪਾ ਕੇ ਰਜਿਸਟਰ ਕਰੋ। ਰਜਿਸਟ੍ਰੇਸ਼ਨ ਮਗਰੋਂ ਹੀ ਗਾਹਕ ਦੇ ਮੋਬਾਈਲ ਨੰਬਰ ਨਾਲ ਜੁੜੇ ਸਾਰੇ ਖਾਤੇ ਨੰਬਰ ਸਕਰੀਨ ਤੇ ਦਿਖਾਈ ਦੇਣ ਲੱਗ ਪੈਣਗੇ। ਇਨ੍ਹਾਂ ਨੰਬਰਾਂ ਦੇ ਨਾਲ ਹੀ ਇਨੇਬਲ ਜਾਂ ਡਿਸੇਬਲ ਕਰਨ ਦਾ ਵੀ ਪ੍ਰਬੰਧ ਹਨ। ਗਾਹਕ ਕਾਰਡ ਨੂੰ ਜਦ ਵੀ ਡਿਸੇਬਲ ਕਰੇਗਾ ਤਾਂ ਕਾਰਡ ਬੰਦ ਹੋ ਜਾਵੇਗਾ ਅਤੇ ਉਸ ਨਾਲ ਕੋਈ ਵੀ ਲੈਣ ਦੇਣ ਨਹੀਂ ਹੋ ਸਕੇਗਾ। ਹਰੇਕ ਵਾਰ ਲੈਣ ਦੇਣ ਲਈ ਗਾਹਕ ਨੂੰ ਇਹ ਤਰੀਕਾ ਵਰਤਣਾ ਹੋਵੇਗਾ।

 

ਇਸ ਪ੍ਰਣਾਲੀ ਨਾਲ ਯੂਜ਼ਰ ਆਪਣੇ ਲੈਣ ਦੇਣ ਦੀ ਰਕਮ ਦੀ ਹੱਦ ਤੈਅ ਕਰ ਸਕਦਾ ਹੈ। ਘਟੋ ਘੱਟ 10 ਰੁਪਏ ਦੀ ਹੱਦ ਤੈਅ ਕੀਤੀ ਜਾ ਸਕਦੀ ਹੈ। ਇਸ ਹਦ ਦਾ ਲਾਭ ਕਾਰਡ ਦੇ ਗੁੰਮ ਹੋ ਜਾਣ ਦੀ ਹਾਲਤ ਵਿਚ ਮਿਲਦਾ ਜਦੋਂ ਕੋਈ ਵੀ ਇਸਨੂੰ ਹੱਦ ਵਾਲੀ ਰਕਮ ਤੋਂ ਜਿ਼ਆਦਾ ਕਿਸੇ ਵੀ ਹਾਲਤ ਵਿਚ ਵਰਤ ਨਹੀਂ ਸਕਦਾ। ਇਸ ਐਪ ਨਾਲ ਗਾਹਕ ਕੇ ਮੋਬਾਈਲ ਨੰਬਰ ਦੇ ਨਾਲ ਹੀ ਆਈਐਮਈਆਈ ਨੰਬਰ ਵੀ ਬੈਂਕ ਦੇ ਸਰਵਰ ਚ ਦਰਜ ਹੋ ਜਾਂਦਾ ਹੈ। ਗ੍ਰਾਹਕ ਸਿੱਧਾ ਬੈਂਕ ਦੇ ਸਰਵਰ ਤੋਂ ਸਿੱਧੇ ਅਕਾਊਂਟ ਦੀ ਪ੍ਰਕਿਰਿਆ ਨੂੰ ਅਪਡੇਟ ਕਰ ਸਕਦਾ ਹੈ। ਕਿਸੇ ਕਿਸਮ ਦੀ ਮੁਸ਼ਕਲ ਘੜੀ ਚ ਗਾਹਕ ਸੇਵਾ ਅਧਿਕਾਰੀ ਨਾਲ ਗੱਲ ਕਰਕੇ ਆਸਾਨੀ ਨਾਲ ਆਪਣੀ ਮੁਸ਼ਕਲ ਦਾ ਹੱਲ ਕੱਢਿਆ ਜਾ ਸਕਦਾ ਹੈ।

 

ਜੇਕਰ ਤੁਸੀਂ ਆਪਣਾ ਮੋਬਾਈਲ ਨੰਬਰ ਇੱਕ ਤੋਂ ਜਿ਼ਆਦਾ ਨਾਂ ਦੇ ਅਕਾਊਂਟ ਨੰਬਰ ਤੇ ਰਜਿਸਟਰਡ ਕਰਾ ਰੱਖਿਆ ਹੈ ਤਾਂ ਇਹ ਸੁਵਿਧਾ ਤੁਹਾਨੂੰ ਨਹੀਂ ਮਿਲ ਸਕੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lock the debit card with the mobile credit card