ਜੇ ਤੁਸੀਂ ਵੀ ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਦੌਰਾਨ ਕਰਿਆਨਾ ਖ਼ਰੀਦਣ ਤੋਂ ਪ੍ਰੇਸ਼ਾਨ ਹੋ ਤਾਂ ਚਿੰਤਾ ਨਾ ਕਰੋ। ਲੌਕਡਾਊਨ ਦੌਰਾਨ ਈ-ਰਿਟੇਲਿੰਗ ਕੰਪਨੀ ਫਲਿੱਕਾਰਟ ਅਤੇ ਟਾਟਾ ਕੰਜ਼ਿਊਮਰ ਪ੍ਰੋਡੈਕਟਸ ਲਿਮਟਿਡ ਸਾਂਝੇ ਤੌਰ 'ਤੇ ਜ਼ਰੂਰੀ ਖਾਧ ਪਦਾਰਥਾਂ ਅਤੇ ਪੀਣ ਵਾਲੇ ਉਤਪਾਦ ਮੁਹੱਈਆ ਕਰਵਾਉਗੇ। ਇਸ ਦੇ ਨਾਲ ਹੀ ਫੂਡ ਡਿਲਿਵਰੀ ਐਪਸ ਸਵਿਗੀ ਅਤੇ ਜ਼ੋਮੈਟੋ ਨੇ ਵੀ ਅਜਿਹੀਆਂ ਸਹੂਲਤਾਂ ਦੇ ਰਹੀਆਂ ਹਨ।
ਇਹ ਐਲਾਨ ਦੋਵੇਂ ਕੰਪਨੀਆਂ ਨੇ ਸ਼ਨਿੱਚਰਵਾਰ ਨੂੰ ਇੱਕ ਸਾਂਝੇ ਬਿਆਨ ਵਿੱਚ ਕੀਤਾ। ਫਲਿੱਪਕਾਰਟ ਪਲੇਟਫਾਰਮ ਦੀ ਵਰਤੋਂ ਕਰਦੇ ਹੋਏ, ਗ੍ਰਾਹਕ ਵੱਖ-ਵੱਖ ਕੰਬੋ ਪੈਕ (ਟਾਟਾ ਟੀ ਅਤੇ ਕੌਫੀ) ਅਤੇ ਹੋਰ ਜ਼ਰੂਰੀ ਉਤਪਾਦਾਂ (ਟਾਟਾ ਸੰਪਨ ਮਸਾਲੇ, ਦਾਲਾਂ ਅਤੇ ਨਿਊਟਰੀ ਮਿਕਸ) ਦਾ ਆਰਡਰ ਦੇ ਸਕਦੇ ਹਨ। ਫਲਿੱਪਕਾਰਟ ਇਨ੍ਹਾਂ ਚੀਜ਼ਾਂ ਨੂੰ ਖਪਤਕਾਰਾਂ ਦੇ ਦਰਵਾਜ਼ੇ 'ਤੇ ਲੈ ਕੇ ਜਾਵੇਗਾ।
ਕੰਪਨੀ ਦੇ ਬਿਆਨ ਅਨੁਸਾਰ ਇਹ ਸਹੂਲਤ ਇਸ ਸਮੇਂ ਬੰਗਲੁਰੂ ਵਿੱਚ ਚੱਲ ਰਹੀ ਹੈ ਅਤੇ ਛੇਤੀ ਹੀ ਮੁੰਬਈ ਵਿੱਚ ਸ਼ੁਰੂ ਹੋ ਜਾਵੇਗੀ। ਆਉਣ ਵਾਲੇ ਹਫ਼ਤੇ ਵਿੱਚ ਇਹ ਸਹੂਲਤ ਦਿੱਲੀ ਅਤੇ ਭਵਿੱਖ ਵਿੱਚ ਟੀਅਰ 2 ਸ਼ਹਿਰਾਂ ਵਿੱਚ ਵੀ ਉਪਲਬੱਧ ਹੋਵੇਗੀ।
ਇਸ ਤੋਂ ਇਲਾਵਾ ਫੂਡ ਡਿਲਿਵਰੀ ਐਪ ਸਵਿਗੀ ਨੇ ਟੀਅਰ -1 ਅਤੇ 2 ਸ਼ਹਿਰਾਂ ਵਿੱਚ ਕਰਿਆਨਾ ਅਤੇ ਹੋਰ ਜ਼ਰੂਰੀ ਚੀਜ਼ਾਂ ਵੀ ਪਹੁੰਚਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਸਵਿਗੀ ਨੇ ਕਈ ਆਫ਼ਲਾਈਨ ਪ੍ਰਚੂਨ ਵਿਕਰੇਤਾਵਾਂ ਨਾਲ ਤਾਲਮੇਲ ਕੀਤਾ ਹੈ। ਇਸ ਵਿੱਚ ਵਿਸ਼ਾਲ ਮੈਗਾਮਾਰਟ ਅਤੇ ਮੈਰੀਕੋ ਵੀ ਸ਼ਾਮਲ ਹਨ। ਕੰਪਨੀ ਦਾ ਦਾਅਵਾ ਹੈ ਕਿ ਇਹ ਸਿਰਫ 2 ਘੰਟਿਆਂ ਵਿੱਚ ਕਰਿਆਨੇ ਦੀ ਪਹੁੰਚ ਕਰ ਦੇਵੇਗਾ।
ਇਸ ਤੋਂ ਇਲਾਵਾ ਗਾਹਕ ਸਵਿੱਗੀ ਗੋ ਅਤੇ ਸਵਿਗੀ ਜੇਨੀ ਦੀ ਮਦਦ ਨਾਲ ਪਿਕ ਐਂਡ ਡ੍ਰਾਪ ਦੀ ਸਹੂਲਤ ਵੀ ਲੈ ਸਕਦੇ ਹਨ। ਇਸ ਵਿਸ਼ੇਸ਼ਤਾ ਦੀ ਸਹਾਇਤਾ ਨਾਲ ਤੁਸੀਂ ਆਪਣੇ ਨੇੜਲੇ ਸਟੋਰ ਤੋਂ ਕਿਸੇ ਵੀ ਚੀਜ਼ ਨੂੰ ਚੁੱਕਣ ਅਤੇ ਛੱਡਣ ਦਾ ਲਾਭ ਲੈ ਸਕਦੇ ਹੋ। ਪਿਛਲੇ ਹਫ਼ਤੇ, ਇੱਕ ਹੋਰ ਫੂਡ ਡਿਲਿਵਰੀ ਐਪ, ਜ਼ੋਮੈਟੋ ਨੇ ਵੀ 80 ਸ਼ਹਿਰਾਂ ਵਿੱਚ ਕਰਿਆਨੇ ਦੀ ਸਪਲਾਈ ਕਰਨੀ ਸ਼ੁਰੂ ਕੀਤੀ। ਜੋਮੈਟੋ ਨੇ ਕਿਹਾ ਕਿ ਇਹ ਸਹੂਲਤ ਭਾਰਤ ਅਤੇ ਯੂਏਈ ਵਿੱਚ ਲਾਂਚ ਕੀਤੀ ਗਈ ਹੈ।
(ਪੀਟੀਆਈ)
.............