ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੋਣ ਰੁਝਾਨ ਆਉਂਦਿਆਂ ਪਹਿਲੀ ਵਾਰ 40000 ਤੋਂ ਪਾਰ ਹੋਇਆ Sensex

ਚੋਣ ਰੁਝਾਨ ਆਉਂਦਿਆਂ ਪਹਿਲੀ ਵਾਰ 40000 ਤੋਂ ਪਾਰ ਹੋਇਆ Sensex

ਲੋਕ ਸਭਾ ਚੋਣਾਂ ਦੇ ਸ਼ੁਰੂਆਤੀ ਰੁਝਾਨਾਂ ਵਿਚ ਭਾਜਪਾ ਨੂੰ ਬਹੁਮਤ ਮਿਲਦਾ ਦੇਖ ਸੈਂਸੈਕਸ 40000 ਦੇ ਲੇਵਲ ਨੂੰ ਪਾਰ ਕਰ ਗਿਆ। ਸੈਂਸੈਕਸ 893 ਅੰਕਾਂ ਦੀ ਤੇਜੀ ਦੇ ਬਾਅਦ 40,003 ਉਤੇ ਕਾਰੋਬਾਰ ਕਰ ਰਿਹਾ ਹੈ। ਪਹਿਲੀ ਵਾਰ ਸੈਂਸੈਕਸ ਨੇ 40000 ਦੇ ਲੇਵਲ ਨੂੰ ਪਾਰ ਕੀਤਾ ਹੈ। ਨਿਫਟੀ ਪਹਿਲੀ ਵਾਰ 12000 ਦੇ ਲੇਵਲ ਨੂੰ ਪਾਰ ਕਰ ਗਿਆ। ਬੀਐਸਈ ਦੇ ਮਿਡਕੈਪ ਅਤੇ ਸਮਾਲਕੈਪ ਵਿਚ 1 ਫੀਸਦੀ ਦੀ ਤੇਜੀ ਨਜ਼ਰ ਆਈ ਹੈ।

 

ਅੱਜ ਸਵੇਰ ਤੋਂ ਰੁਝਾਨ ਆਉਣ ਬਾਅਦ ਹੀ ਸ਼ੇਅਰ ਮਾਰਕੀਟ ਵਿਚ ਜਬਰਦਸਤ ਤੇਜੀ ਨਜ਼ਰ ਆਈ। ਸੈਂਸੇਕਸ ਵਿਚ ਸਵੇਰੇ 739 ਅੰਕਾਂ ਦੇ ਉਛਾਲ ਨਾਲ 39,840 ਉਤੇ ਕਾਰੋਬਾਰ ਕਰ ਰਿਹਾ ਸੀ। ਨਿਫਟੀ ਵਿਚ 111.85 ਅੰਕਾਂ ਦੇ ਉਛਾਲ ਨਾਲ 11,849 ਅੰਕਾਂ ਉਤੇ ਕਾਰੋਬਾਰ ਕਰ ਰਿਹਾ ਹੈ। ਅੱਜ ਲੋਕ ਸਭਾ ਚੋਣਾਂ 2019 ਦੇ ਸ਼ੁਰੂਆਤੀ ਰੁਝਾਨਾਂ ਵਿਚ ਭਾਜਪਾ ਨੂੰ ਬਹੁਮਤ ਮਿਲਦਾ ਨਜਰ਼ ਆ ਰਿਹਾ ਹੈ।

 

ਕੱਲ੍ਹ ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ ਉਤੇ ਬੰਦ ਹੋਇਆ। ਕੱਲ੍ਹ ਸੈਂਸੇਕਸ 140 ਅੰਕਾਂ ਦੀ ਵੜਤ ਨਾਲ 39,110 ਅਤੇ ਨਿਫਟੀ ਕਰੀਬ 20 ਅੰਕਾਂ ਦੀ ਵੜਤ ਨਾਲ 11,737 ਦੇ ਪੱਧਰ ਉਤੇ ਬੰਦ ਹੋਇਆ। ਕੱਲ੍ਹ ਆਈਸੀਆਈਸੀਆਈ, ਇੰਡਸੲੈਡ ਬੈਂਕ ਅਤੇ ਐਚਡੀਐਫਸੀ ਬੈਂਕ ਦੇ ਸ਼ੇਅਰਾਂ ਵਿਚ ਤੇਜੀ ਨਜ਼ਰ ਆਈ। ਟੇਕ ਮਹਿੰਦਰਾ ਦੇ ਸ਼ੇਅਰਾਂ ਵਿਚ 3 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Loksabha election result Sensex jumps 600 points share market live updates