ਭਾਰਤੀ ਨਿਵੇਸ਼ਕਾਂ ਲਈ ਇੰਗਲੈਂਡ ਦੀ ਰਾਜਧਾਨੀ ਲੰਡਨ ਸਭ ਤੋਂ ਪਸੰਦੀਦਾ ਨਿਵੇਸ਼ ਕਰਨ ਵਾਲੀ ਥਾਂ ਵਜੋਂ ਉਭਰ ਕੇ ਸਾਹਮਣੇ ਆਈ ਹੈ। ਲੰਘੇ ਸਾਲ ਚ ਲੰਡਨ ਚ ਭਾਰਤੀ ਕੰਪਨੀਆਂ ਦਾ ਨਿਵੇਸ਼ ਸਭ ਤੋਂ ਜ਼ਿਆਦਾ ਸਿਖਰਲੇ ਪੱਧਰ ਤੇ ਪੁੱਜ ਗਿਆ ਹੈ।
ਸਾਹਮਣੇ ਆਏ ਇਕ ਨਵੇਂ ਵਿਸ਼ਲੇਸ਼ਣ ਮਗਰੋਂ ਲੰਡਨ ਦੇ ਮੇਅਰ ਦੀ ਪ੍ਰਚਾਰ ਏਜੰਸੀ ਲੰਡਨ ਐਂਡ ਪਾਰਟਨਰਸ ਨੇ ਸ਼ੁੱਕਰਵਾਰ ਨੂੰ ਜਾਰੀ ਕੀਤੇ ਇਸ ਵਿਸ਼ਲੇਸ਼ਣ ਚ ਕਿਹਾ ਕਿ ਸਾਲ 2018 ਚ ਭਾਰਤੀਆਂ ਵਲੋਂ ਐਫ਼ਡੀਆਈ ਦੀ ਖਿੱਚ ਪੈਦਾ ਕਰਨ ਚ ਇੰਗਲੈਂਡ ਸਿਖਰ ਤੇ ਹੈ।
ਇੰਗਲੈਂਡ ਨੂੰ ਸਭ ਤੋਂ ਜ਼ਿਆਦਾ 52 ਭਾਰਤੀ ਐਫ਼ਡੀਆਈ ਮਿਲੇ ਹਨ। ਫਿਰ ਅਮਰੀਕਾ 51 ਅਤੇ ਯੂਏਈ 32 ਦਾ ਸਥਾਨ ਹੈ। ਲੰਡਨ ਚ ਨਿਵੇਸ਼ ਲਈ ਭਾਰਤੀ ਕੰਪਨੀਆਂ ਨੇ ਸਾਲ 2018 ਚ 32 ਪ੍ਰਰੀਯੋਜਨਾਵਾਂ ਦੀ ਪੇਸ਼ਕਸ਼ ਕੀਤੀ ਹੈ। ਜਿਸ ਨਾਲ ਸ਼ਹਿਰ ਚ ਭਾਰਤੀ ਨਿਵੇਸ਼ ਹੁਣ ਤਕ ਦੇ ਸਭ ਤੋਂ ਸਿਖਰਲੇ ਪੱਧਰ ਤੇ ਪੁੱਜ ਗਿਆ ਹੈ।
.