ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਲਪੀਜੀ ਗੈਸ ਹੋਈ ਮਹਿੰਗੀ, ਜਾਣੋ ਤੁਹਾਡੇ ਸੂਬੇ 'ਚ ਕਿੰਨੇ ਦਾ ਮਿਲੇਗਾ ਸਿਲੰਡਰ 

ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਵਿੱਚ ਸਤੰਬਰ ਵਿੱਚ ਆਈ ਤੇਜ਼ੀ ਵਿਚ ਦੇਸ਼ ਵਿੱਚ ਰਸੋਈ ਗੈਸ ਸਲੰਡਰ ਦੀ ਕੀਮਤ ਲਗਾਤਾਰ ਦੂਜੇ ਮਹੀਨੇ ਵਧੇ ਹਨ।

 

ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ  ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਬਿਨਾਂ ਸਬਸਿਡੀ ਵਾਲਾ 14.2 ਕਿਲੋ ਦਾ ਐਲਪੀਜੀ ਸਿਲੰਡਰ ਬਿਨਾਂ ਸਬਸਿਡੀ ਦੇ 1 ਅਕਤੂਬਰ ਤੋਂ 15 ਰੁਪਏ ਵੱਧ ਕੇ 605 ਰੁਪਏ ਹੋ ਗਿਆ ਹੈ। ਸਤੰਬਰ 'ਚ ਇਸ ਦੀ ਕੀਮਤ 590 ਰੁਪਏ ਸੀ। ਪਿਛਲੇ ਮਹੀਨੇ ਇਸ ਦੀ ਕੀਮਤ ਵਿੱਚ 15.50 ਰੁਪਏ ਦਾ ਵਾਧਾ ਹੋਇਆ ਸੀ। ਇਸ ਤਰ੍ਹਾਂ ਇਸ ਦੀ ਕੀਮਤ ਦੋ ਮਹੀਨਿਆਂ ਵਿੱਚ 30.50 ਰੁਪਏ ਵੱਧ ਚੁੱਕੀ ਸੀ।

 

ਐਲਪੀਜੀ ਸਿਲੰਡਰ ਦੀ ਕੀਮਤ ਅੱਜ ਤੋਂ 13.50 ਰੁਪਏ ਮਹਿੰਗਾ ਹੋ ਕੇ 630 ਰੁਪਏ, ਮੁੰਬਈ ਵਿਖੇ 12.50 ਰੁਪਏ ਮਹਿੰਗਾ ਹੋ ਕੇ 574.50 ਰੁਪਏ ਅਤੇ ਚੇਨਈ ਵਿੱਚ 13.50 ਰੁਪਏ ਤੋਂ ਮਹਿੰਗਾ ਹੇ ਕੇ 620 ਰੁਪਏ ਹੋ ਗਿਆ ਹੈ।

 

ਦਿੱਲੀ- 605 ਰੁਪਏ
ਕੋਲਕਾਤਾ – 630 ਰੁਪਏ
ਮੁੰਬਈ – 574.50 ਰੁਪਏ
ਚੇਨਈ - 620 ਰੁਪਏ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:LPG gas cylinder price increase know what is the new price of gas cylinder