ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੇਬ ’ਤੇ ਬੋਝ ਵਧਿਆ : ਅੱਜ ਤੋਂ ਰੋਸਈ ਗੈਸ ਮਹਿੰਗੀ ਹੋਈ

ਜੇਬ ’ਤੇ ਬੋਝ ਵਧਿਆ : ਅੱਜ ਤੋਂ ਰੋਸਈ ਗੈਸ ਮਹਿੰਗੀ ਹੋਈ

ਘਰੇਲੂ ਰਸੋਈ ਗੈਸ ਸਿਲੰਡਰ ਦੇ ਬਾਜ਼ਾਰ ਭਾਅ ਵਿਚ 25 ਰੁਪਏ ਦਾ ਵਾਧਾ ਹੋ ਗਿਆ ਹੈ। ਲਗਾਤਾਰ ਚੌਥੇ ਮਹੀਨੇ ਰਸੋਈ ਗੈਸ ਦੀ ਕੀਮਤ ਵਿਚ ਵਾਧਾ ਹੋਇਆ। ਇਸ ਮਹੀਨੇ ਰੇਟ ਰਿਵੀਜਨ ਦੇ ਬਾਅਦ ਘਰੇਲੂ ਐਲਪੀਜੀ ਸਿਲੰਡਰ (14.2 ਕਿਲੋ) 771.50 ਰੁਪਏ ਦਾ ਹੋ ਗਿਆ ਹੈ। ਬਹੁਤ ਸਮੇਂ ਬਾਅਦ ਦੇਖਿਆ ਗਿਆ ਹੈ ਕਿ ਕਾਮਰਸ਼ੀਅਲ ਗੈਸ ਸਿਲੰਡਰ (19 ਕਿਲੋ) ਦੀਆਂ ਕੀਮਤਾਂ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ। ਇਸ ਮਹੀਨੇ ਕਾਰੋਬਾਰੀਆਂ ਨੂੰ ਕਾਮਰਸ਼ੀਅਲ ਸਿਲੰਡਰ 1403.50 ਰੁਪਏ ਦਾ ਪਵੇਗਾ। ਵਧੀ ਹੋਈ ਦਰਾਂ ਸ਼ਨੀਵਾਰ ਤੋਂ ਲਾਗੂ ਹੋ ਜਾਣਗੀਆਂ। ਇਸ ਮਹੀਨੇ ਖਪਤਕਾਰਾਂ ਦੇ ਖਾਤੇ ਵਿਚ 274.41 ਰੁਪਏ ਦੀ ਸਬਸਿਡੀ ਜਾਵੇਗੀ।

 

282.50 ਦਾ ਹੋਇਆ ਛੋਟੂ ਸਿਲੰਡਰ

 

ਛੋਟੂ ਘਰੇਲੂ ਗੈਸ ਸਿਲੰਡਰ (ਪੰਜ ਕਿਲੋ) 282.50 ਰੁਪਏ ਦਾ ਹੋ ਗਿਆ ਹੈ। ਹੁਣ ਪੰਜ ਕਿਲੋ ਵਾਲੇ ਸਬਸਿਡੀਜ਼ ਗੈਸ ਸਿਲੰਡਰ ਉਤੇ ਖਪਤਕਾਰ ਦੇ ਖਾਤੇ ਵਿਚ 97.62 ਰੁਪਏ ਦੀ ਸਬਸਿਡੀ ਜਾਵੇਗਾ।

 

ਇੰਡੀਅਨ ਆਇਲ ਅਨੁਸਾਰ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਇਕ ਜੂਨ ਤੋਂ ਸਬਸਿਡੀ ਵਾਲਾ ਗੈਸ ਸਿਲੰਡਰ 497 ਰੁਪਏ 37 ਪੈਸੇ ਦਾ ਮਿਲੇਗਾ। ਮਈ ਵਿਚ ਇਸਦੀ ਕੀਮਤ 496 ਰੁਪਏ 14 ਪੈਸੇ ਸੀ। ਇਸਦੇ ਨਾਲ ਹੀ ਦਿੱਲੀ ਵਿਚ ਬਿਨਾਂ ਸਬਸਿਡੀ ਵਾਲੇ ਗੈਸ ਸਿਲੰਡਰ ਦੀ ਕੀਮਤ ਵਿਚ 25 ਰੁਪਏ ਦਾ ਵਾਧਾ ਕੀਤਾ ਗਿਆ ਹੈ। ਮਈ ਵਿਚ ਇਸਦੀ ਕੀਮਤ 712 ਰੁਪਏ 50 ਪੈਸੇ ਸੀ, ਜੋ ਜੂਨ ਵਿਚ ਵਧਕੇ 737 ਰੁਪਏ 50 ਪੈਸੇ ਹੋ ਜਾਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:LPG to be Rs 25 costlier since June 1