ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਿੰਦਰਾ ਦੇ ਟਰੈਕਟਰਾਂ ਦੀ ਅਗਸਤ ਮਹੀਨੇ `ਚ 7 ਫੀਸਦੀ ਵਿਕਰੀ ਵਧੀ

ਮਹਿੰਦਰਾ ਦੇ ਟਰੈਕਟਰਾਂ ਦੀ ਅਗਸਤ ਮਹੀਨੇ `ਚ 7 ਫੀਸਦੀ ਵਿਕਰੀ ਵਧੀ

ਘਰੇਲੂ ਟਰੈਕਟਰ ਕੰਪਨੀ ਮਹਿੰਦਰ ਐਂਡ ਮਹਿੰਦਰਾ ਨੇ ਸੋਮਵਾਰ ਨੂੰ ਦੱਸਿਆ ਕਿ ਅਗਸਤ ਮਹੀਨੇ `ਚ ਉਸਦੀ ਕੁਲ ਟਰੈਕਟਰ ਵਿਕਰੀ 7 ਫੀਸਦੀ ਵਧਕੇ 17,785 ਇਕਾਈ ਰਹੀ। ਪਿਛਲੇ ਸਾਲ ਇਸੇ ਮਹੀਨੇ `ਚ ਕੰਪਨੀ ਨੇ 16,641 ਟਰੈਕਟਰਾਂ ਦੀ ਵਿਕਰੀ ਕੀਤੀ ਸੀ।


ਭਾਸ਼ਾ ਅਨੁਸਾਰ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ `ਚ ਕੰਪਨੀ ਨੇ ਦੱਸਿਆ ਕਿ ਸਮੀਖਿਆ ਮਿਆਦ `ਚ ਉਸਦੀ ਘਰੇਲੂ ਵਿਕਰੀ 16,375 ਇਕਾਈ ਰਹੀ ਅਤੇ ਇਸ ਦੌਰਾਨ ਉਸਨੇ 1,410 ਟਰੈਕਟਰਾਂ ਦਾ ਨਿਰਯਾਤ ਕੀਤਾ। ਪਿਛਲੇ ਸਾਲ ਇਸੇ ਮਹੀਨੇ `ਚ ਕੰਪਨੀ ਨੇ 15,356 ਟਰੈਕਟਰ ਘਰੇਲੂ ਬਾਜ਼ਾਰ `ਚ ਵੇਚੇ ਸਨ ਜਦੋਂ ਕਿ ਨਿਰਯਾਤ 1,285 ਟਰੈਕਟਰ ਦਾ ਕੀਤਾ ਸੀ।

 

ਸੋਨਾਲੀਕਾ ਟਰੈਕਟਰ ਦੀ ਵਿਕਰੀ ਅਗਸਤ `ਚ 23.2 ਫੀਸਦੀ ਵਧੀ


ਘਰੇਲੂ ਟਰੈਕਟਰ ਕੰਪਨੀ ਸੋਨਾਲੀਕਾ ਨੇ ਸੋਮਵਾਰ ਨੂੰ ਜਾਣਕਾਰੀ ਦਿੱਤੀ ਕਿ ਅਗਸਤ `ਚ ਉਸਦੀ ਕੁਲ ਵਿਕਰੀ 23.2 ਫੀਸਦੀ ਵਧਕੇ 7,369 ਵਾਹਨ ਰਹੀ। ਉਥੇ ਕੰਪਨੀ ਦਾ ਨਿਰਯਾਤ 90 ਫੀਸਦੀ ਵਧਿਆ ਹੈ। ਕੰਪਨੀ ਨੇ ਇਕ ਬਿਆਨ `ਚ ਦੱਸਿਆ ਕਿ ਅਗਸਤ 2017 `ਚ ਉਸਦੀ ਕੁਲ ਵਿਕਰੀ 6,036 ਟਰੈਕਟਰ ਸੀ। ਇਸ ਸਾਲ ਅਗਸਤ `ਚ ਕੰਪਨੀ ਦਾ ਨਿਰਯਾਤ ਵਧਕੇ 2,082 ਟਰੈਕਟਰ ਰਿਹਾ ਜੋ ਪਿਛਲੇ ਸਾਲ 1,095 ਟਰੈਕਟਰ ਦੇ ਮੁਕਾਬਲੇ 90 ਫੀਸਦੀ ਜਿ਼ਆਦਾ ਹੈ। ਸੋਨਾਲੀਕਾ 100 ਤੋਂ ਜਿ਼ਆਦਾ ਦੇਸ਼ਾਂ `ਚ ਟਰੈਕਟਰ ਦਾ ਨਿਰਯਾਤ ਕਰਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:mahindra tractor sales increases by 7 percent in august